ਲਿਖਾਰੀ ਨਾਲ ਜਾਣ ਪਹਿਚਾਣ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮੇਰਾ ਨਾਮ ਬਲਵਿੰਦਰ ਸਿੰਘ *ਬਾਈਸਨ* ਹੈ ਤੇ ਮੈਂ ਭਾਰਤ ਦੀ ਰਾਜਧਾਨੀ ਤੇ ਗੁਰੂਆਂ ਦੀ ਨਿਵਾਜੀ ਧਰਤੀ ਦਿੱਲੀ ਦਾ ਜੰਮ-ਪਲ ਹਾਂ ! ਬਚਪਨ ਖਾਲਸਾ ਸਕੂਲਾਂ ਵਿਚ ਬੀਤਿਆ, ਉਥੇ ਪੜ੍ਹ ਕੇ ਸਿੱਖੀ ਦੀ ਝਲਕ ਤੇ ਮਿਲੀ ਪਰ ਬਾਕੀ ਸਭ ਕੋਰਾ ਹੀ ਰਿਹਾ ! ਦਾਦੀ ਜੀ ਨੇ ਬਚਪਨ ਤੋਂ ਹੀ ਗੁਰਬਾਣੀ ਵਾਲੇ ਪਾਸੇ ਤੋਰਿਆ ਪਰ ਚੰਚਲ ਮਨ ਕਿਥੇ ਟਿੱਕੇ ? ਕੁਛ ਕੁ ਯਾਦਾਂ ਰਹੀਆਂ, ਸ਼ਾਇਦ ਕਿਧਰੇ ਡੀ.ਏਨ.ਏ. ਵਿਚ ! ਪੜ੍ਹਾਈ ਲਿਖਾਈ ਵਿਚ ਹਮੇਸ਼ਾ ਤੋਂ ਹੀ ਮਨ ਉਚਾਟ ਰਿਹਾ, ਮੁਕਦੀ ਗੱਲ ਕੀ *ਅਨਪੜ ਬਛੜੇ ਤੇ ਕਲਮਾਂ ਢੇਰ* !

ਅ ਾਰਾਂ ਸਾਲ ਦੀ ਉਮਰ ਵਿਚ ਕੰਮ-ਕਾਜਾਂ ਵਿਚ ਪੈ ਕੇ ਪੜ੍ਹਾਈ ਲਿਖਾਈ ਵੀ ਛੁੱਟ ਗਈ ! ਇੱਕ ਚੰਗੇ ਮਿਤਰ ਨੇ ਗੁਰਮਤ ਦੇ ਰਾਹ ਤੇ ਮੋਢਾ ਦੇ ਕੇ ਤੋਰਿਆ ਤੇ ਸਹਿਜੇ ਸਹਿਜੇ ਸੰਗਤ ਬਣਨ ਲੱਗੀ ! ਕਰਮ-ਕਾਂਡਾ ਤੋਂ ਸ਼ੁਰੂ ਹੋਏ ਪੇੰਡੇ ਤੇ ਸਹਿਜੇ-ਸਹਿਜੇ ਅੱਗੇ ਤੁਰਨ ਲੱਗਾ ! ਵਖ ਵਖ ਵਿਚਾਰਾਂ ਵਾਲੇ ਗੁਰੁ ਕੇ ਪਿਆਰੇ ਮਿਲਣ ਲੱਗੇ ਤੇ ਇੱਕ ਨਵੀਂ ਦੁਨਿਆ ਦੇ ਦਰਸ਼ਨ ਹੋਏ ਜਿਸ ਵਿਚ *ਗੁਰਬਾਣੀ ਤੇ ਇੱਕ ਸੀ* ਪਰ ਸਿੱਖ ਵਖਰੇ ਵਖਰੇ ਖਿਆਲਾਂ ਵਾਲੇ ਨਿਤਰਣ ਲੱਗੇ ! ਸਾਚਾ ਸਤਗੁਰ ਇੱਕ ਨਵਾਂ ਅਧਿਆਏ ਵਿਖਾ ਰਿਹਾ ਸੀ ! ਸਿਖ ਸਿਆਸਤ ਦੇ ਵੀ ਦਰਸ਼ਨ ਹੋਏ ਜਿਸ ਵਿਚ ਸਿੱਖ ਤੇ ਮਰ ਚੁੱਕਾ ਸੀ ਪਰ ਸਿਆਸਤ *ਭਸਮਾਸੁਰ* ਬਣ ਕੇ ਆਪਣੇ ਹੀ ਬੰਦਿਆਂ ਨੂੰ ਖਾ ਰਹੀ ਸੀ ! ਇਹ ਸਮਾਜ, ਓਹ ਸਮਾਜ, ਇਹ ਜਾਤ, ਓਹ ਜਾਤ, ਇੱਕ ਮਾੜਾ ਤੇ ਦੂਜਾ ਚੰਗਾ .. ਇਹ ਸਭ ਵੇਖਦੇ ਵੇਖਦੇ ਮਨ ਵਿਚ ਕਈ ਤਰਾਂ ਦੇ ਵਲਵਲੇ ਉ ਦੇ ਰਹੇ ਤੇ ਬਹਿੰਦੇ ਰਹੇ !

ਉਮਰ ਵਧਦੀ ਰਹੀ, ਅਖਾਂ ਅੱਗੇ ਦੁਨਿਆਵੀ ਫਿਲਮ ਚਲਦੀ ਰਹੀ ਤੇ ਨਿੱਤ ਨਵੇ ਝਲਕਾਰੇ ਪੈਂਦੇ ਰਹੇ ! ਕਿਧਰੇ ਗੁਆਚ ਚੁਕਿਆ ਡੀ.ਏਨ.ਏ. ਮੁੜ ਜਿੰਦਾ ਹੋ ਉ ਿਆ ਤੇ ਕਲਮ ਰਾਹੀ ਬਾਹਰ ਆਉਣ ਨੂੰ ਮਚਲਣ ਲੱਗਾ ! ਦਿੱਲੀ ਦੇ ਹੀ ਕੁਛ ਲੋਕਲ ਅਖਬਾਰਾਂ ਵਿਚ ਤੇ ਸ੍ਪੋਕੇਸ੍ਮੈਨ ਵਿਚ ਕੁਝ ਲੇਖ ਛਪੇ ਪਰ ਫਿਰ ਰੋਟੀ ਨੇ ਲੜਾਈ ਜਿਤੀ ਤੇ ਕੰਮ ਕਾਜ ਵਿਚ ਰੁਝੇਵਾ ਵਧ ਗਿਆ ! ਆਖਿਰ ੨੦੧੨ ਵਿਚ ਇੱਕ ਵਾਰ ਫੇਰ ਪੁਰਾਣੇ ਵਿਚਾਰ ਜਿੰਦਾ ਹੋਏ ਤੇ *ਨਿੱਕੀ ਕਹਾਣੀ* ਨੇ ਜਨਮ ਲਿਆ !

ਸਹਿਜ ਸੁਭਾਏ ਲਿਖੀ ਗਈ ਇੱਕ ਕਹਾਣੀ ਨੂੰ ਬਹੁਤ ਲੋਕਾਂ ਨੇ ਪਸੰਦ ਕਿੱਤਾ ਤਾਂ ਦਿਲ ਨੂੰ ਹੌਸਲਾ ਮਿਲਿਆ ਕਿ ਸ਼ਾਇਦ ਲਿਖਣ ਨਾਲ ਦਿਲ ਕੁਝ ਹੌਲਾ ਹੋ ਜਾਵੇਗਾ ! ਕਹਾਣੀ ਦਰ ਕਹਾਣੀ ਉਤਸਾਹ ਵਧਦਾ ਗਿਆ, ਨੌਜਵਾਨਾਂ ਤੇ ਨਵੀਂ ਪਨੀਰੀ ਵਿਚਕਾਰ ਆਪਣੇ ਧਰਮ ਪ੍ਰਤੀ ਫੈਲ ਰਹੇ ਅਵੇਸਲੇਪਨ ਨੇ ਇਸ ਅੱਗ ਵਿਚ ਘਿਓ ਦਾ ਕੰਮ ਕੀਤਾ ! ਦਿੱਸਣ ਵਿਚ ਨਿੱਕੀਆਂ ਨਿੱਕੀਆਂ ਗੱਲਾਂ (ਮਨਮਤਾਂ) ਕਰ ਕੇ ਤੇ ਧਰਮ ਵਿਚ ਕੇਂਸਰ ਵਾਂਗੂੰ ਫੈਲ ਚੁੱਕੀ ਸਿਆਸਤ ਨੇ ਨੌਜਵਾਨਾਂ ਦੇ ਉਤਸਾਹ ਦਾ ਲੱਕ ਤੋੜ ਦਿੱਤਾ ਹੈ ! ਉਨ੍ਹਾਂ ਦੇ ਪਿਆਰ ਨੂੰ ਮੁੜ ਸੁਰਜੀਤ ਕਰਨ ਤੇ ਧਰਮ ਵਿਚ ਫੈਲ ਰਹੀਆਂ ਕੁਰੀਤੀਆਂ ਨੂੰ ਉਜਾਗਰ ਕਰ ਕੇ ਤੇ ਉਨ੍ਹਾਂ ਨਾਲ ਜਾਣੂੰ ਕਰਵਾਉਂਣਾ ਇੱਕ ਉਦੇਸ਼ ਹੋ ਨਿਬੜਿਆ ਹੈ ! ਆਪਣਾ ਨੰਗਾ ਢਿੱਡ ਆਪ ਵੇਖਣਾ ਕੋਈ ਨਹੀ ਚਾਹੁੰਦਾ ਪਰ ਜਾਨੇ ਅਨਜਾਨੇ ਵਿਚ ਹੀ ਲੋਕੀ ਸਾਡਾ ਨੰਗਾ ਢਿੱਡ ਵੇਖ ਕੇ ਹੱਸਣ ਇਸ ਤੋਂ ਚੰਗਾ ਹੈ ਕੀ ਉਸ ਨੂੰ ਕੱਜਣ ਦਾ ਸਹੀ ਰਾਹ ਫੜਿਆ ਜਾਵੇ ! ਮੁਸੀਬਤ ਤੋਂ ਭੱਜਣਾ ਕੋਈ ਰਾਹ ਨਹੀ ? ਮੁਸੀਬਤ ਨੂੰ ਕਬੂਲ ਕਰ ਕੇ ਉਸ ਦਾ ਸਾਹਮਣਾ ਕਰਨਾ ਹੀ ਸਹੀ ਰਾਹ ਹੈ, ਇਸ ਸੋਚ ਨੇ ਜੋਰ ਫੜ ਲਿਆ !

ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਆਪ ਜੀ ਦੇ ਪਿਆਰ ਤੇ ਵਿਚਾਰਾਂ ਦੀ ਸਾਂਝ ਦੀ ਇੰਤਜਾਰ ਵਿਚ

ਬਲਵਿੰਦਰ ਸਿੰਘ *ਬਾਈਸਨ*