ibrD bwbw jI ! (in`kI khwxI)

ਅਸੀਂ ਸੇਵਾ-ਸੰਭਾਲ ਲਈ ਬਾਬਾ ਜੀ ਦਾ ਬਿਰਧ ਸਰੂਪ ਲੈਣ ਆਏ ਹਾਂ, ਤੁਹਾਡਾ ਫੋਨ ਆਇਆ ਸੀ ! (ਕੁਲਬੀਰ ਸਿੰਘ ਨੇ ਘੰਟੀ ਵਜਾਉਣ ਤੋਂ ਬਾਅਦ ਬਾਹਰ ਆਏ ਹਰਜੀਤ ਸਿੰਘ ਨੂੰ ਕਿਹਾ)

ਹਾਂਜੀ, ਮੈਨੂੰ ਕਿਸੀ ਨੇ ਦੱਸ ਪਾਈ ਸੀ ਕੀ ਤੁਸੀਂ *ਬਿਰਧ ਸ਼ਰੀਰ* ਦੀ ਸੰਭਾਲ ਕਰਦੇ ਹੋ ! ਓਹ ਸਾਹਮਣੇ ਰੁੱਖ ਥੱਲੇ ਬਜ਼ੁਰਗ ਬੈ ੇ ਨੇ, ਉਨ੍ਹਾਂ ਦੀ ਸੇਵਾ-ਸੰਭਾਲ ਕਰਨੀ ਹੈ ! ਪੁੱਤਰਾਂ ਨੇ ਇਨ੍ਹਾਂ ਨੂੰ ਘਰੋਂ ਕਢ ਦਿੱਤਾ ਹੈ ! (ਹਰਜੀਤ ਸਿੰਘ ਨੇ ਦਸਿਆ)

ਕਮਾਲ ਕਰਦੇ ਹੋ ਵੀਰ ਜੀ ! ਅਸੀਂ *ਗੁਰੂ ਗਰੰਥ ਸਾਹਿਬ ਜੀ* ਦੇ ਬਿਰਧ ਸਰੂਪਾਂ ਦੀ ਸੰਭਾਲ ਕਰਦੇ ਹਾਂ, ਬਜੁਰਗਾਂ ਦੀ ਨਹੀਂ ! ਇਨ੍ਹਾਂ ਬਜੁਰਗਾਂ ਲਈ ਅਸੀਂ ਕੁਝ ਨਹੀਂ ਕਰ ਸਕਦੇ ! ਇਨ੍ਹਾਂ ਦੇ ਪਰਿਵਾਰ ਨੂੰ ਸਮਝਾਓ ਕੀ ਬਜੁਰਗਾਂ ਨੂੰ ਘਰ ਹੀ ਸਾਂਭਣ ! (ਕੁਲਬੀਰ ਸਿੰਘ ਥੋੜਾ ਪਰੇਸ਼ਾਨ ਹੋਣ ਲੱਗਾ)

ਹਰਜੀਤ ਸਿੰਘ : ਫਿਰ ਇਨ੍ਹਾਂ ਬਿਰਧ ਸਰੂਪਾਂ (ਸ਼ਰੀਰਾਂ) ਦੀ ਸੇਵਾ-ਸੰਭਾਲ ਕੌਣ ਕਰਦਾ ਹੈ ? ਕਰੋੜਾਂ ਅਰਬਾਂ ਰੁਪਏ ਲਾ ਕੇ ਗੁਰਦੁਆਰੇ, ਸਰਾਵਾਂ ਬਣਾਈਆਂ ਹਨ ਪਰ ਪੰਥ ਦੇ ਬਜੁਰਗਾਂ ਦੀ ਸੰਭਾਲ ਬਾਰੇ ਸੋਚ ਕਿਓਂ ਨਹੀਂ ਹੈ ?

ਕੁਲਬੀਰ ਸਿੰਘ (ਅਫਸੋਸ ਜਤਾਉਂਦੇ ਹੋਏ) : ਉਨ੍ਹਾਂ ਨੂੰ ਲਗਦਾ ਹੈ ਕੀ ਗਰੀਬ ਬੁੱਢਾ ਪਿਓ ਜਿੰਮੇਦਾਰੀ (ਲ਼aਿਬਲਿਟੇ) ਹੈ ਤੇ ਦਾਨ-ਪੁੰਨ ਸੰਪਤੀ (ਅਸਸeਟਸ) ਹੈ ਜੋ ਅੱਗੇ (ਅਗਲੇ ਜਨਮ) ਕੰਮ ਆਵੇਗਾ ! ਸਾਡੇ ਪ੍ਰਚਾਰਕ ਵੀ ਅੱਜ ਸਿੱਖਾਂ ਨੂੰ ਉਪਰੋਂ ਉਪਰੋਂ *ਕਰਮਕਾਂਡੀ ਧਰਮ* ਸਿਖਾਉਣ ਵਿੱਚ ਲਗੇ ਹਨ ! ਅਸਲ ਵਿੱਚ ਸਮਝਾਉਣ ਦੀ ਲੋੜ ਤਾਂ *ਸਚ ਆਚਾਰ* ਦੀ ਸੀ ! ਜਿਸ ਪੁੱਤਰ ਦੇ ਅੰਦਰ ਸੱਚਾ ਧਰਮ ਹੋਵੇਗਾ ਓਹ ਕਦੀ ਵੀ ਆਪਣੇ ਬਜੁਰਗਾਂ ਨਾਲ ਧੱਕਾ ਨਹੀਂ ਕਰੇਗਾ !

ਹਰਜੀਤ ਸਿੰਘ : ਓਹ ਦਿਨ ਦੂਰ ਨਹੀਂ ਜਦੋਂ ਬਿਨਾ ਸੇਵਾ-ਸੰਭਾਲ ਦੇ ਸੜਕਾਂ ਤੇ ਭਟਕ ਰਹੇ ਇਹ ਬਜ਼ੁਰਗ ਸਾਨੂੰ ਸੜਕਾਂ ਤੇ ਭੀਖ ਮੰਗਦੇ ਨਜਰੀ ਆਉਣਗੇ ਤੇ ਮਾਫ਼ ਕਰਨਾ *ਦਿਸਣੇ ਸ਼ੁਰੂ ਵੀ ਹੋ ਗਏ ਹਨ !* ਇਨ੍ਹਾਂ ਦੀ ਬਾਂਹ ਫੜਨ ਵਾਲੀ ਕੋਈ ਕਮੇਟੀ ਨਹੀਂ ! ਜੋ ਕਰੋੜਾਂ-ਅਰਬਾਂ ਰੁਪਏ ਹਰ ਸਾਲ ਨਗਰ ਕੀਰਤਨ, ਕੀਰਤਨ ਦਰਬਾਰ, ਲੰਗਰ, ਯਾਤਰਾਵਾਂ ਦੇ ਨਾਮ ਤੇ ਖਰਚ ਕਰ ਦਿੱਤੇ ਜਾਂਦੇ ਹਨ, ਜੇਕਰ ਉਨ੍ਹਾ ਦਾ ਇਸਤੀਮਾਲ ਲੁਟਾਉਣ ਦੀ ਥਾਂ ਕਮਾਉਣ ਵੱਲ ਕੀਤਾ ਜਾਵੇ ਤਾਂ ਜਿਆਦਾ ਚੰਗਾ ਹੋਵੇਗਾ ! ਮਹਿੰਗੀਆਂ ਸਰਾਵਾਂ ਬਣਾਉਣ ਦੀ ਥਾਂ ਜੇਕਰ ਪਗੜੀ (ਦਸਤਾਰ), ਪਟਕੇ, ਕਛਹਿਰੇ ਆਦਿ ਦੀ ਫੈਕਟਰੀ ਲਾਈ ਜਾਵੇ ! ਸ਼ਸ਼ਤਰਾਂ ਦੀ ਫੈਕਟਰੀ ਲਾਈ ਜਾਵੇ ! ਰੋਜ਼ ਇਸਤੀਮਾਲ ਹੋਣ ਵਾਲੀਆਂ ਘਰੇਲੂ ਵਸਤਾਂ ਦੀ ਵਿਕਰੀ ਦੁਕਾਨਾਂ ਖੋਲ ਕੇ ਕੀਤੀ ਜਾਵੇ ਤੇ ਇਨ੍ਹਾਂ ਵੱਡੇ ਬਜੁਰਗਾਂ ਦੇ ਨਾਲ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਓਥੇ ਰੋਜ਼ਗਾਰ ਅੱਤੇ ਆਸਰਾ ਦਿੱਤਾ ਜਾਵੇ, ਤਾਂਕਿ *ਨਾਲੇ ਪੁੰਨ ਤੇ ਨਾਲੇ ਫਲੀਆਂ* ਵਾਲਾ ਕੰਮ ਹੋ ਸਕੇ ! ਗੁਰਦੁਆਰਾ ਸਾਹਿਬ ਦੀ ਆਮਦਨ ਵੀ ਵਧੇਗੀ ਤੇ ਨਾਲ ਨਾਲ ਇਨ੍ਹਾਂ ਬਜੁਰਗਾਂ ਦੀ ਸੇਵਾ-ਸੰਭਾਲ ਅੱਤੇ ਮਨ ਪਰਚਾਵਾਂ ਵੀ ਹੋ ਸਕੇਗਾ !

ਨੌਜਵਾਨਾਂ ਦੇ *ਜੋਸ਼* ਅੱਤੇ ਬਜੁਰਗਾਂ ਦੇ *ਹੋਸ਼* ਨਾਲ ਵੱਡੇ ਤੋਂ ਵੱਡੇ ਮੋਰਚੇ ਜਿੱਤੇ ਜਾ ਸਕਦੇ ਹਨ ! ਅੱਜ ਲੋੜ ਇਨ੍ਹਾਂ *ਬਿਰਧ ਬਾਬਾ ਜੀ* ਦੀ ਸੰਭਾਲ ਕਰਨ ਦੀ ਵੀ ਹੈ ! ਅਸੀਂ ਜਰੂਰ ਇਨ੍ਹਾਂ ਦੀ ਸੰਭਾਲ ਲਈ ਵੀ ਤੁਹਾਡੇ ਦਸੇ ਤਰੀਕੇ ਨਾਲ ਪ੍ਰੋਜੇਕਟ ਲਾਉਣ ਦੀ ਕੋਸ਼ਿਸ਼ ਕਰਾਂਗੇ ! ਇਨ੍ਹਾਂ ਕਮੇਟੀਆਂ ਦੇ ਆਸਰੇ ਤੇ ਪੰਥ ਅੱਜ ਡੁਬਿਆ ਤੇ ਕੱਲ ਡੁਬਿਆ ! (ਕੁਲਬੀਰ ਸਿੰਘ ਨੇ ਗੱਲ ਮੁਕਾਉਂਦੇ ਹੋਏ ਕਿਹਾ)

- ਬਲਵਿੰਦਰ ਸਿੰਘ ਬਾਈਸਨ