ਨਿੱਕਾ ਜਿਹਾ ਭੁਲੇਖਾ ! (ਨਿੱਕੀ ਕਹਾਣੀ)

ਨਿੱਕਾ ਜਿਹਾ ਭੁਲੇਖਾ ! (ਨਿੱਕੀ ਕਹਾਣੀ)
------------------------------

ਜਦੋਂ ਵੀ ਕਿਸੀ ਕਮੇਟੀ ਦਾ ਗ ਨ ਹੋਇਆ ਹੈ ਉਸ ਨੇ ਕੁਝ ਨਹੀਂ ਸਵਾਰਿਆ, ਕੋਈ ਨਤੀਜਾ ਨਹੀਂ ਦਿੱਤਾ, ਸਿਰਫ ਉਸ ਕਮੇਟੀ ਉੱਤੇ ਪੈਸਾ ਹੀ ਖਰਚ ਹੋਇਆ ! ਇਹ ਕਮੇਟੀਆਂ ਅੱਖਾਂ ਵਿੱਚ ਘੱਟਾ ਪਾਉਣ ਨੂੰ ਹੀ ਬਣਾਈਆਂ ਜਾਂਦੀਆਂ ਹਨ ! (ਗੁਰਇਕਬਾਲ ਸਿੰਘ ਗੱਲ ਕਰ ਰਹੇ ਸਨ)

ਗੁਰਦਰਸ਼ਨ ਸਿੰਘ : ਸਹੀ ਕਹਿੰਦੇ ਹੋ ਵੀਰ ! ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਗੁਰਦੁਆਰਾ ਕਮੇਟੀਆਂ ਇਸ ਗੱਲ ਦਾ ਪ੍ਰਤੱਖ ਉਦਾਹਰਣ ਹਨ ਕਿ ਇਨ੍ਹਾਂ ਨੇ ਪੰਥਕ ਮੱਲਾਂ ਘੱਟ ਮਾਰੀਆਂ ਤੇ ਪੰਥਕ ਮਾਇਆ ਜਿਆਦਾ ਉਜਾੜੀ !

ਗੁਰਇਕਬਾਲ ਸਿੰਘ (ਰੋਕਦੇ ਹੋਏ) : ਮੈਂ ਕੀ ਕਿਹਾ ! ਤੁਸੀਂ ਕੀ ਸਮਝਿਆ ? ਮੈਂ ਸਰਕਾਰ ਵੱਲੋਂ ਕਿਸੀ ਵੀ ਕੇਸ ਦੀ ਨਿਰਪੱਖ ਜਾਂਚ ਲਈ ਬਣਾਈ ਕਮੇਟੀਆਂ ਬਾਰੇ ਗੱਲ ਕੀਤੀ ਹੈ !

ਗੁਰਦਰਸ਼ਨ ਸਿੰਘ (ਮਾਫ਼ੀ ਮੰਗਦੇ ਹੋਏ) : ਮਾਫ਼ ਕਰੀ ਵੀਰ ! ਮੈਂ ਵੀ ਕਦੀ ਕਦੀ ਜਜਬਾਤੀ ਹੋ ਜਾਂਦਾ ਹਾਂ ! ਮੈਂ ਤੇਰੀ ਗੱਲ ਸਹੀ ਸਮਝ ਨਹੀਂ ਪਾਇਆ, ਨਿੱਕਾ ਜਿਹਾ ਭੁਲੇਖਾ ਪੈ ਗਿਆ !

ਗੁਰਇਕਬਾਲ ਸਿੰਘ : ਕੋਈ ਨੀ ਵੀਰ ! ਤੇਰਾ ਭੁਲੇਖਾ ਵੀ ਜਾਇਜ ਹੈ !

ਨੋਟ : ਕਹਾਣੀ ਖਤਮ ! ਤੁਸੀਂ ਕੀ ਸਮਝਿਆ ਕਹਾਣੀ ਪੜ੍ਹ ਕੇ, ਇਹ ਤੁਹਾਡੇ ਉੱਤੇ ਹੈ !

- ਬਲਵਿੰਦਰ ਸਿੰਘ ਬਾਈਸਨ