ਗੰਨੇ ਦਾ ਜੂਸ (ਨਿੱਕੀ ਕਹਾਣੀ)
Posted on Feb 07, 2017, by Balvinder Singh Bison

ਗੰਨੇ ਦਾ ਜੂਸ ! (ਨਿੱਕੀ ਕਹਾਣੀ)
--------------------------
ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਆ ਰਹੀਆਂ ਹਨ, ਤੇ ਤੁਸੀ ਗੰਨੇ ਚੂਪ ਰਹੇ ਹੋ ? (ਸਿਆਸੀ ਅਨਮੋਲ ਸਿੰਘ ਨੇ ਰਣਜੀਤ ਸਿੰਘ ਨੂੰ ਮਜਾਕ ਦੇ ਲਹਿਜੇ ਵਿੱਚ ਪੁਛਿਆ)
ਰਣਜੀਤ ਸਿਘ (ਗੰਨਾ ਚੂਪਦੇ ਹੋਏ) : ਇਹ ਪ੍ਰਗਟਾਵਾ ਹੈ ਕਿ ਜਿਸ ਤਰਾਂ ਗੰਨੇ ਦਾ ਜੂਸ ਕਢਣ ਲਈ ਮਸ਼ੀਨ ਵਿੱਚ ਪਾ-ਪਾ ਕੇ ਅੰਤ ਫੋਕ ਪਾਸੇ ਕਰ ਦਿੰਦੇ ਹਨ, ਇਸੀ ਤਰੀਕੇ "ਪੰਥ-ਪੰਥਕ ਦੀ ਦੁਹਾਈ" ਦਾ ਜੂਸ ਕੱਢ ਇਹ ਪਾਰਟੀਆਂ ਆਮ ਸਿੱਖ ਅਤੇ ਪੰਥਕ ਮਸਲਿਆਂ ਨੂੰ ਫੋਕ ਵਾਂਗ ਇੱਕ ਪਾਸੇ ਸੁੱਟ ਦਿੰਦੇ ਹਨ!
ਤੁਹਾਡਾ ਕੁਝ ਨਹੀਂ ਹੋ ਸਕਦਾ ! ਤੁਸੀਂ ਆਪਣੇ ਗੰਨੇ ਚੂਪੋ ਤੇ ਸਾਨੂੰ ਸਾਡੇ ਹਿਸਾਬ ਨਾਲ ਚੋਣ ਲੜਨ ਦਿਓ ! ਵੇਲਾ, ਪੰਗਾ ਜਿਹਾ ਲੈ ਲਿਆ ! ਇਸ ਨੇ ਤਾਂ ਮੇਰਾ ਹੀ ਜੂਸ ਕਢ ਦੇਣਾ ਸੀ ! (ਬੁੜਬੁੜ ਕਰਦੇ ਹੋਏ ਅੱਗੇ ਚਲ ਪੈਂਦਾ ਹੈ)
- ਬਲਵਿੰਦਰ ਸਿੰਘ ਬਾਈਸਨ