ਤਨਖਾਹਦਾਰ ! (ਨਿੱਕੀ ਕਵਿਤਾ)
Posted on Feb 08, 2017, by Balvinder Singh Bison

ਤਨਖਾਹਦਾਰ ! (ਨਿੱਕੀ ਕਵਿਤਾ)
---------------
ਤਨਖਾਵਾਂ ਲੈਣ ਵਾਲੇ ਜਦੋਂ ਤਨਖਾਵਾਂ ਲਗਾਉਂਦੇ ਤਾਂ ਆਉਂਦਾ ਬਹੁਤ ਸੁਆਦ !
ਮਾਲਕ ਕਹਿੰਦੇ, ਪੰਥਕ ਮਸਲੇ ਲਟਕਾਓ, ਮੁਕਾਉਣਾ ਨੀ ਕੋਈ ਪੰਥਕ ਵਿਵਾਦ !
ਤਨਖਾਵਾਂ ਲੈਣ ਵਾਲੇ ਜਦੋਂ ਤਨਖਾਵਾਂ ਲਗਾਉਂਦੇ ਤਾਂ ਆਉਂਦਾ ਬਹੁਤ ਸੁਆਦ !
ਮਾਫ਼ ਕਰ ਦੇਣਾ ਪੰਥ-ਦੋਖੀਆਂ ਨੂੰ, ਮਨਮਤ ਦੀ ਕਰੋ ਨਿੱਤ ਨਵੀ ਹੂੜ ਸ਼ੁਰੁਆਤ !
ਤਨਖਾਵਾਂ ਲੈਣ ਵਾਲੇ ਜਦੋਂ ਤਨਖਾਵਾਂ ਲਗਾਉਂਦੇ ਤਾਂ ਆਉਂਦਾ ਬਹੁਤ ਸੁਆਦ !
ਉੱਤੋ ਆਦੇਸ਼ ਲੈ ਪੰਥ ਤੋਂ ਛੇਕ ਦੇਣਾ ਗੁਰਸਿੱਖਾਂ, ਭੁੱਲ ਜਾਣਾ ਗੁਰਮਤ ਹਿਸਾਬ !
- ਬਲਵਿੰਦਰ ਸਿੰਘ ਬਾਈਸਨ