PwV PwV ky sIAw kr ! (in`kI khwxI)

ਇੱਕ ਗੱਲ ਪੱਲੇ ਨਹੀ ਪਈ ! ਗੁਰੂਦੁਆਰਾ ਸਾਹਿਬ ਦੀ ਬਿਲਡਿੰਗ ਅਜੇ ਕੁਝ ਸਾਲ ਪਹਿਲਾਂ ਹੀ ਬਣੀ ਹੈ ਪਰ ਪ੍ਰਬੰਧਕ ਹੁਣ ਤੀਜੀ ਵਾਰ ਇਤਨਾ ਮਹਿੰਗਾ ਸੰਗਮਰਮਰ ਦਾ ਫ਼ਰਸ਼ ਤੋੜ ਕੇ ਨਵਾਂ ਬਣਾ ਰਹੇ ਹਨ ! ਝੂਮਰ, ਕਾਲੀਨ ਆਦਿ ਦਾ ਤੇ ਕੋਈ ਹਿਸਾਬ ਹੀ ਨਹੀ ! ਆਖਿਰ ਸੰਗਤਾਂ ਦਾ ਪੈਸਾ ਇਹ ਕਿਸ ਪਾਸੇ ਲਗਾ ਰਹੇ ਨੇ ? (ਸਤਨਾਮ ਸਿੰਘ ਦੁਖੀ ਲੱਗ ਰਿਹਾ ਸੀ)

ਤੂੰ ਵੀ ਨਾ ! ਦੁਖੀ ਆਤਮਾ ਹੀ ਹੈਂ ! ਗੁਰੂ ਘਰ ਸੋਹਣਾ ਹੋਵੇਗਾ ਤੇ ਵਾਹ ਵਾਹ ਤਾਂ ਸਿੱਖਾਂ ਦੀ ਹੀ ਹੋਣੀ ਹੈ ਨਾ ? (ਖੁਸ਼ਵੰਤ ਸਿੰਘ ਨੇ ਆਪਣੀ ਮਨ ਦੀ ਗੱਲ ਕਹੀ)

ਸਤਨਾਮ ਸਿੰਘ : ਸਿੱਖਾਂ ਦੀ ਆਬਾਦੀ ਭਾਵੇਂ ਬਹਤੁ ਘੱਟ ਹੈ ਪਰ ਹਰ ਇਲਾਕੇ ਵਿੱਚ ਦੋ-ਚਾਰ ਗੁਰੁਦੁਆਰੇ ਤੇ ਬਣੇ ਹੀ ਹੋਏ ਨੇ ! ਦੂਜੀ ਤਰਫ਼ ਸਾਡੇ ਸਕੂਲ ਕਾਲਜਾਂ ਦੀ ਪੜ੍ਹਾਈ ਦਿਨੋਂ ਦਿਨੀ ਮਹਿੰਗੀ ਹੁੰਦੀ ਜਾ ਰਹੀ ਹੈ ! ਜੇ ਗੋਲਕ ਦਾ ਪੈਸਾ ਇਨ੍ਹਾਂ ਸਕੂਲਾਂ ਕਾਲਜਾਂ ਤੇ ਲਗਾਇਆ ਜਾਵੇ ਤਾਂ ਕਿਤਨੇ ਹੀ ਬੱਚੇ ਮੁਫ਼ਤ ਪੜ ਸਕਦੇ ਹਨ !

ਖੁਸ਼ਵੰਤ ਸਿੰਘ : ਗੁਰੂ ਸਾਹਿਬ ਕਹਿੰਦੇ ਨੇ ਕੀ ਘਰ ਘਰ ਅੰਦਰ ਧਰਮਸ਼ਾਲ ਹੋਣੀ ਚਾਹੀਦੀ ਹੈ ਤੇ ਤੂੰ ਗੁਰੁਦੁਆਰੇਆਂ ਦੀ ਗਿਣਤੀ ਵਧਣ ਤੋਂ ਦੁਖੀ ਹੈਂ ?

ਸਤਨਾਮ ਸਿੰਘ : ਘਰ ਘਰ ਅੰਦਰ ਧਰਮਸ਼ਾਲ ਤੱਦ ਹੀ ਹੋਵੇਗੀ ਜਦੋਂ ਉਸ ਵਿੱਚ ਰਹਿਣ ਵਾਲੇ ਧਰਮ ਤੇ ਚੱਲਣ ਵਾਲੇ ਹੋਣਗੇ ! ਹਰ ਸਿੱਖ ਖੁਦ ਹੀ ਗੁਰੂ ਦੀ ਬਕਸ਼ੀ ਹੋਈ ਸੀਰਤ ਅੱਤੇ ਸੂਰਤ ਨਾਲ ਇੱਕ ਧਰਮਸ਼ਾਲ ਹੈ ! ਅੱਜ ਗੁਰੂਦੁਆਰਿਆਂ ਵਿੱਚ ਜੋ ਕੁਝ ਮਨਮਤ ਹੋ ਰਹੀ ਹੈ ਅੱਤੇ ਪ੍ਰਬੰਧਕੀ ਕਮੇਟੀ ਤੇ ਕਬਜ਼ੇ ਦੀ ਲਾਲਸਾ ਵੱਧਦੀ ਜਾ ਰਹੀ ਹੈ, ਉਸ ਕਰਕੇ ਹਰ ਇਲਾਕੇ ਵਿੱਚ ਆਪਣੇ ਆਪਣੇ ਗੁਰੁਦੁਆਰੇ ਖੜੇ ਕਰਨ ਦੀ ਦੋੜ ਸ਼ੁਰੂ ਹੋ ਚੁੱਕੀ ਹੈ ! ਇਸ ਦੋੜ ਵਿੱਚ ਮੈਂ, ਮੇਰੀ, ਚੋਧਰ ਨੇ ਕੰਮ ਵਿਗਾੜ ਦਿੱਤਾ ਹੈ ਅੱਤੇ ਇਸ ਕਰਕੇ ਹੀ ਪ੍ਰਧਾਨਾਂ ਅੱਤੇ ਕਮੇਟੀਆਂ ਵੱਲੋਂ ਬਾਰ ਬਾਰ ਤੋੜ-ਫੋੜ ਕੀਤੀ ਜਾਂਦੀ ਹੈ ਤਾਂਕਿ *ਸਾਡਾ ਗੁਰੂਦੁਆਰਾ ਦੂਜੇ ਤੋਂ ਘੱਟ ਨਾ ਦਿੱਸੇ* ! ਇਸ ਪੂਰੀ ਤੋੜ-ਫੋੜ ਦੇ ਵਿੱਚ ਪਤਾ ਨਹੀ ਕਿਤਨੇ ਨੌਜਵਾਨਾਂ ਦਾ ਭਵਿਖ ਵੀ ਨਾਲ ਹੀ ਟੁੱਟ-ਫੁੱਟ ਰਿਹਾ ਹੈ ਇਸ ਪਾਸੇ ਵੱਲ ਕਿਸੀ ਦਾ ਧਿਆਨ ਨਹੀ !

ਖੁਸ਼ਵੰਤ ਸਿੰਘ (ਹਸਦੇ ਹੋਏ) : ਜਿਆਦਾਤਰ ਪ੍ਰਧਾਨਾਂ ਅੱਤੇ ਕਮੇਟੀ ਮੈਂਬਰਾਂ ਦੀ ਆਪਣੀ ਕੋਈ ਕਿਰਤ-ਕਮਾਈ ਨਹੀ ਹੈ ! ਤੇ ਹੁਣ ਫੰਡ ਕਿਥੋਂ ਆਉਂਣੇ ਹੈ ਉਨ੍ਹਾਂ ਨੂੰ ? ਗੁਰੂ ਦੇ ਨਾਮ ਤੇ ਇਤਨਾ ਫੰਡ ਆਉਂਦਾ ਹੈ, ਮਾਲ ਏ ਮੁਫਤ ਤੇ ਦਿਲ ਬੇਰਹਿਮ ਵਾਲੀ ਗੱਲ ਹੈ ! ਜਦੋਂ ਮੁਫ਼ਤ ਦਾ ਪੈਸਾ ਦਿਖਦਾ ਹੈ ਤਾਂ ਅਕਸਰ ਦਿਖਾਵੇ ਤੇ ਹੀ ਖਰਚ ਹੁੰਦਾ ਹੈ ਨਾ ਕੀ ਕਿਸੀ ਉਸਾਰੂ ਕੰਮ ਤੇ ! ਓਹ ਕਹਾਵਤ ਨਹੀ ਸੁਣੀ ਕੀ *ਖਾਲੀ ਬੈ ੇ ਕੁਝ ਕੀਆ ਕਰ, ਫਾੜ ਫਾੜ ਕੇ ਸੀਆ ਕਰ !*

ਆਪਣੀ ਗੱਲ ਤੇ ਆਪ ਹੀ ਹਸਦਾ ਹਸਦਾ ਲੋਟ-ਪੋਟ ਹੋ ਜਾਂਦਾ ਹੈ ! *ਖਾਲੀ ਬੈ ੇ ਕੁਝ ਕੀਆ ਕਰ, ਫਾੜ ਫਾੜ ਕੇ ਸੀਆ ਕਰ !*

- ਬਲਵਿੰਦਰ ਸਿੰਘ ਬਾਈਸਨ