l`fU Kwdy gey ! (in`kI khwxI)

ਲੋ ਵੀਰ ਜੀ ਲੱਡੂ ਖਾਓ ! (ਇਕਬਾਲ ਸਿੰਘ ਨੇ ਸਤਨਾਮ ਸਿੰਘ ਨੂੰ ਕਿਹਾ)

ਸਤਨਾਮ ਸਿੰਘ : ਕਿਸ ਖੁਸ਼ੀ ਵਿੱਚ ਵੰਡ ਰਹੇ ਹੋ ਲੱਡੂ ?

ਇਕਬਾਲ ਸਿੰਘ : ਓਹ ਮੇਰੇ ਮੁੰਡੇ ਦੀ ਫਟੀ ਹੋਈ ਪੈਂਟ ਦੀ ਸਿਲਾਈ ਹੋ ਗਈ ਹੈ ਨਾ ! ਇਸ ਕਰਕੇ !

ਸਤਨਾਮ ਸਿੰਘ (ਹੈਰਾਨੀ ਨਾਲ) : ਹੈਂ ? ਇਹ ਕੀ ਗੱਲ ਹੋਈ ? ਸਹੀ ਗੱਲ ਦੱਸੋ ਨਾ ?

ਇਕ਼ਬਾਲ ਸਿੰਘ : ਜਿੰਦਗੀ ਵਿੱਚ ਕੁਝ ਗੱਲਾਂ ਕਹਿਣ-ਸੁਣਨ ਨੂੰ ਚੰਗੀ ਲਗਦੀਆਂ ਹਨ ਤੇ ਕੁਝ ਗੱਲਾਂ ਅਸਲੀ ਹੁੰਦੀਆਂ ਹਨ ! ਜਿਸ ਮੁੰਡੇ ਨੇ ਮੇਰੇ ਮੁੰਡੇ ਦੀ ਪੈਂਟ ਫਾੜੀ ਸੀ, ਮੈਂ ਉਸ ਦੀ ਫਿਲਡਿੰਗ ਕਰ ਘੇਰ-ਘਾਰ ਕੇ ਉਸਨੂੰ ਬਾਹਰ ਬੁਲਾਇਆ ਤੇ ਹੁਣ ਮੈਂ ਉਸ ਦੀ ਟੰਗ ਤੋੜ ਕੇ ਆਇਆ ਹਾਂ ! ਇਸ ਕਰਕੇ ਤੁਹਾਨੂੰ ਲੱਡੂ ਖੁਆਏ ਨੇ !

ਸਤਨਾਮ ਸਿੰਘ ਸੋਚੀ ਪੈ ਗਿਆ, *ਹੁਣ ਕਿਸ ਖੁਸ਼ੀ ਵਿਚ ਲੱਡੂ ਖਾਵਾਂ ? *ਪਾਟੀ ਹੋਈ ਪੈਂਟ ਦੀ ਸਿਲਾਈ ਹੋਣ ਦੀ ਜਾਂ ਉਸ ਮੁੰਡੇ ਦੀ ਟੰਗ ਟੁੱਟਣ ਦੀ ?* ਫਿਰ ਸਿਰ ਝਟਕ ਕੇ ਬੋਲਿਆ… ਚਲੋ ਹੁਣ ਤੇ ਲੱਡੂ ਖਾਦੇ ਗਏ !*

ਨੋਟ : ਮੈਂ ਵੀ ਓਹੀ ਗੱਲ ਕਿੱਤੀ ਹੈ ਜੋ ਕਹਿਣ ਸੁਣਨ ਵਿੱਚ ਚੰਗੀ ਹੈ ! ਅਸਲ ਗੱਲ ਦਾ ਆਈਡਿਆ ਜਲਦੀ ਹੀ ਦੱਸਾਂਗਾ, ਤੱਦ ਤਕ ਤੁਸੀਂ ਹਿਸਾਬ ਲਾਉਂਦੇ ਰਹੋ !

- ਬਲਵਿੰਦਰ ਸਿੰਘ ਬਾਈਸਨ