A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਸੰਗਤਾਂ ਟੁੱਟ ਜਾਣਗੀਆਂ ! (ਨਿੱਕੀ ਕਹਾਣੀ)

ਭਾਈ ਸਾਹਿਬ ਜੀ ! ਆਪ ਜੀ ਕਥਾ ਕਰਦੇ ਹੋਏ ਕਿਰਪਾ ਕਰ ਕੇ ਇਹ ਗੁਰੂਦੁਆਰਾ ਸਾਹਿਬ ਵਿਚ ਬਲ ਰਹੀ ਜੋਤ ਅੱਤੇ ਗੁਰੂਦੁਆਰਾ ਸਾਹਿਬ ਦੇ ਸਾਹਮਣੇ ਸ਼ਹੀਦਾਂ ਦੇ ਨਾਮ 'ਤੇ ਸੜਕ ਉੱਤੇ ਕਬਜਾ ਕਰ ਕੇ ਹੋ ਰਹੀ ਮਨਮਤ ਤੋਂ ਸੰਗਤਾਂ ਨੂੰ ਸੁਚੇਤ ਕਰਦੇ ਹੋਏ, ਨਿਰੋਲ ਗੁਰਮਤ ਸਿਦ੍ਧਾਂਤਾਂ ਤੋਂ ਜਾਣੂ ਕਰਵਾਉਣ ਦੀ ਖੇਚਲ ਕਰਨਾ ! ਆਪ ਜੀ ਗੁਰੂ ਘਰ ਦੇ ਵਜੀਰ ਹੋ ਤੇ ਸੰਗਤਾਂ ਆਪ ਜੀ ਗੱਲ ਧਿਆਨ ਨਾਲ ਸੁਣਦੀ ਹੈ ਤੇ ਅਮਲ ਵੀ ਕਰਦੀ ਹੈ ! (ਵੱਡੇ ਕਥਾਕਾਰ ਤੇ ਪ੍ਰਚਾਰਕ ਮਨਜੋਤ ਸਿੰਘ ਨੂੰ ਸੰਗਤਾਂ ਵੱਲੋਂ ਬੇਨਤੀ ਕੀਤੀ ਜਾ ਰਹੀ ਸੀ)

ਪ੍ਰਚਾਰਕ ਮਨਜੋਤ ਸਿੰਘ (ਥੋੜਾ ਜਿਹਾ ਘਬਰਾ ਕੇ) : ਗੱਲ ਤੇ ਤੁਹਾਡੀ ਸਹੀ ਹੈ ਪਰ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀ ਲਾਉਣੀ ਚਾਹੀਦੀ ! ਇਸ ਨਾਲ ਸੰਗਤਾਂ ਗੁਰੂ ਘਰ ਨਾਲੋਂ ਟੁੱਟ ਜਾਣਗੀਆਂ! ਅਸੀਂ ਜੋੜਨ ਆਏ ਹਾਂ ਤੋੜਨ ਨਹੀ ! ਇਹ ਮਨਮਤ ਪੁਰਾਤਨ ਰੀਤ ਦੇ ਰੂਪ ਵਿਚ ਬਹੁਤ ਸਮੇਂ ਤੋਂ ਚਲੀ ਆ ਰਹੀ ਹੈ ਤੇ ਸੰਗਤਾਂ ਦਾ ਇਸ ਨਾਲ ਅਟੂਟ ਪਿਆਰ ਪੈ ਚੁੱਕਾ ਹੈ ਤੇ ਮੈਂ ਸੰਗਤਾਂ ਦੇ ਖਿਲਾਫ਼ ਜਾ ਕੇ ਪ੍ਰਚਾਰ ਨਹੀ ਕਰ ਸਕਦਾ ! (ਸਿਰ ਝੁਕਾ ਲੈਂਦਾ ਹੈ)

ਸੰਗਤਾਂ ਵਿਚੋਂ ਨੌਜਵਾਨ ਰਣਜੀਤ ਸਿੰਘ : ਆਪਨੇ ਜ਼ਮੀਰ ਦੀ ਕਮਜੋਰੀ ਨੂੰ ਇਹ ਕਹ ਕੇ ਪ੍ਰਚਾਰਨਾ ਕੀ "ਸੰਗਤਾਂ ਨਹੀ ਮੰਨਦਿਆਂ ਜਾਂ ਇਸ ਨਾਲ ਸੰਗਤਾਂ ਟੁੱਟ ਜਾਣਗੀਆਂ" ਕਰੀ ਜਾਣਾ ਪ੍ਰਚਾਰਕਾਂ, ਕਥਾਕਾਰਾਂ, ਰਾਗੀਆਂ, ਢਾਡੀਆਂ ਅਤੇ ਸਿਆਸਿਆਂ ਦੀ ਪੁਰਾਣੀ ਖੇਡ ਹੈ ! ਜੇਕਰ ਗੁਰਮਤ ਦੀ ਗੱਲ ਹੀ ਨਹੀ ਕਰਨੀ ਤੇ ਫਿਰ ਉਸੀ ਗੁਰਮਤ ਦੇ ਨਾਮ ਤੇ ਆਪਣੀ ਦੁਕਾਨਦਾਰੀ ਤੇ ਘੱਟੋ-ਘੱਟ ਬੰਦ ਕਰ ਦਿਓ ! ਦੁਨੀਆਂ ਵਿਚ ਬਹੁਤ ਹੋਰ ਤਰੀਕੇ ਨੇ ਰੋਟੀ ਕਮਾਉਣ ਦੇ ! ਆਪਨੇ ਕੁਝ ਹਜ਼ਾਰਾਂ ਲਈ ਕਿਓਂ ਗੁਰਮਤ ਨੂੰ ਰੌਲ ਰਹੇ ਹੋ ?

ਮਨਜੋਤ ਸਿੰਘ : ਤੇ ਫਿਰ ਮੈਂ ਕਥਾ ਕਰਨ ਜਾਵਾਂ ?

ਰਣਜੀਤ ਸਿੰਘ : ਕਿਹੜੀ ਕਥਾ ਕਰੋਗੇ ? "ਗੁਰੂ ਨੂੰ ਚੰਗੀ ਲੱਗਣ ਵਾਲੀ" ਜਾਂ "ਸੰਗਤਾਂ ਨੂੰ ਚੰਗੀ ਲੱਗਣ ਵਾਲੀ" ?

ਮਨਜੋਤ ਸਿੰਘ (ਥੋੜਾ ਜਿਹਾ ਗੁੱਸੇ ਵਿੱਚ) : ਕਥਾ ਕਰਵਾਉਣੀ ਹੈ ਤੇ ਕਰਵਾਓ, ਨਹੀ ਤਾਂ ਸਟੇਜਾਂ ਬਥੇਰੀਆਂ ? ਬਹੁਤ ਲੋਕੀ ਸੁਣਨ ਆਉਂਦੇ ਨੇ ਮੈਨੂੰ ! ਤੁਹਾਡੇ ਕਰ ਕੇ ਮੈਂ ਆਪਨੇ ਪੈਰਾਂ ਤੇ ਕੁਹਾੜੀ ਨਹੀ ਮਾਰ ਸਕਦਾ ! ਚੰਗਾ ... ਬੁਲਾਓ ਗੁਰੂ ਫਤਿਹ !

ਰਣਜੀਤ ਸਿੰਘ ਅਤੇ ਜਾਗਰੂਕ ਸੰਗਤਾਂ (ਦੋਵੇਂ ਹੱਥ ਜੋੜ ਕੇ) : ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ! (ਮਨਜੋਤ ਸਿੰਘ ਨੂੰ ਬਾਹਰ ਵੱਲ ਜਾਣ ਦਾ ਇਸ਼ਾਰਾ ਕਰਦੇ ਹਨ) !

ਮਨਜੋਤ ਸਿੰਘ (ਸੜਦਾ ਕੁੜਦਾ ਹੋਇਆ ) : ਮੇਰੇ ਆਉਣ ਜਾਣ ਦਾ ਕਿਰਾਇਆ ਤੇ ਦੇ ਦਿਓ !

ਸੰਗਤਾਂ ਰਲ ਕੇ ਬੋਲਦਿਆਂ ਹਨ "ਰੋਟੀਆ ਕਾਰਣਿ ਪੂਰਹਿ ਤਾਲ ॥"

Leave a Comment

Reader Comments