ਦੂਜੇ ਦੀ ਲਕੀਰ ਛੋਟੀ ਨਾ ਕਰੋ ! (ਨਿੱਕੀ ਕਹਾਣੀ)
ਤੁਸੀਂ ਜਾਣਦੇ ਨਹੀਂ ਕੀ ਓਹ ਕਿਤਨਾ ਕਮੀਨਾ ਬੰਦਾ ਹੈ ? ਉਸਨੂੰ ਛਡੋ, ਤੁਸੀਂ ਇਹ ਕੰਮ ਮੇਰੇ ਨਾਲ ਕਰ ਲਵੋ ! ਉਹ ਤੇ ਅੱਤ ਦਰਜੇ ਦਾ ਘਟਿਆ, ਡਰਾਮੇਬਾਜ਼ ……. ਇਹ … ਓਹ … ਵਗੈਰਾ .. ਵਗੈਰਾ ਹੈ !
(ਵਰਿਆਮ ਸਿੰਘ ਅਪਨੇ ਮਿੱਤਰ ਕੁਲਜੀਤ ਸਿੰਘ ਬਾਰੇ ਰਾਜਬੀਰ ਸਿੰਘ ਦੇ ਕੰਨ ਭਰ ਰਿਹਾ ਸੀ ! ਇੱਕ ਚੰਗੇ ਕੰਮ ਲਈ ਇਨ੍ਹਾਂ ਦੋਨਾਂ ਨੂੰ ਆਪਸ ਵਿਚ ਮਿਲਵਾਉਣ ਵਾਲਾ ਕੁਲਜੀਤ ਸਿੰਘ ਹੀ ਸੀ ਪਰ ਮਾਇਆ ਦੇ ਲਾਲਚ ਨੇ ਵਰਿਆਮ ਦਿਆਂ ਅੱਖਾਂ ਨੂੰ ਅੰਨਾ ਕਰ ਦਿੱਤਾ ਤੇ ਉਸ ਨੇ ਵਿਚੋਂ ਕੁਲਜੀਤ ਨੂੰ ਕੱਡਣ ਦੀ ਸੋਚੀ !)
ਰਾਜਬੀਰ ਸਿੰਘ : ਪਰ ਤੁਹਾਨੂੰ ਪਤਾ ਹੈ ਕਿ ਕੁਲਜੀਤ ਮੇਰਾ ਚੰਗਾ ਮਿੱਤਰ ਹੈ ? ਅਸੀਂ ਬਚਪਨ ਤੋਂ ਹੀ ਇੱਕਠੇ ਰਹੇ ਹਾਂ !
ਵਰਿਆਮ ਸਿੰਘ (ਥੋੜਾ ਜਿਹਾ ਪਰੇਸ਼ਾਨ ਹੋ ਕੇ) : ਤੁਸੀਂ ਪਹਿਲਾਂ ਕਦੀ ਦਸਿਆ ਨਹੀਂ ਇਸ ਬਾਰੇ ਨਾ ਹੀ ਕੁਲਜੀਤ ਨੇ ਕਦੀ ਇਹ ਗੱਲ ਦੱਸੀ !
ਰਾਜਬੀਰ ਸਿੰਘ : ਜੇਕਰ ਤੈਨੂੰ ਪਤਾ ਹੁੰਦਾ ਤੇ ਸ਼ਾਇਦ ਤੇਰੇ ਦਿੱਲ ਦੀ ਗੱਲ ਬਾਹਰ ਨਹੀਂ ਆਉਣੀ ਸੀ !
ਵਰਿਆਮ ਸਿੰਘ : (ਘਬਰਾਇਆ ਹੋਇਆ ਵੇਖਦਾ ਹੈ) !
ਰਾਜਬੀਰ ਸਿੰਘ : ਜਿਸ ਟਹਿਣੀ ਦੇ ਬਹਿੰਦੇ ਨੇ .. ਉਸ ਨੂੰ ਕਟਦੇ ਨਹੀਂ ! ਜਿਸ ਪੁਲ ਉੱਤੇ ਚੜ੍ਹ ਕੇ ਪਾਰ ਲੰਘੀਦਾ ਹੈ ਉਸ ਪੁਲ ਨੂੰ ਤੋੜਦੇ ਨਹੀਂ ! ਪੁਲਾਂ ਦਾ ਕੰਮ ਹੁੰਦਾ ਹੈ ਆਪਸ ਵਿਚ ਜੋੜਨਾ ਤੇ ਸਾਡੇ ਸੰਬੰਧ ਵਿਚ ਪੁਲ ਸੀ ਕੁਲਜੀਤ ! ਪਰ ਤੂੰ ਅੱਜ ਓਹ ਪੁਲ ਵੀ ਤੋੜ ਦਿੱਤਾ, ਇਸ ਕਰਕੇ ਤੇਰਾ ਮੇਰਾ ਸੰਬੰਧ ਵੀ ਟੁੱਟ ਗਿਆ !
ਦੂਜੇ ਦੀ ਲਾਈਨ ਨੂੰ ਛੋਟਾ ਕਰਨ ਦਾ ਸਹੀ ਤਰੀਕਾ ਹੈ ਕੀ ਆਪਣੀ ਲਾਈਨ ਲੰਮੀ ਕੀਤੀ ਜਾਵੇ ਨਾ ਕੀ ਦੂਜੇ ਦੀ ਲਕੀਰ ਮਿਟਾ ਕੇ ਛੋਟੀ ! ਤੇਰਾ ਧਰਮੀ ਵਾਲੇ ਰੂਪ ਵਿਚ ਇਹ ਕਾਰਾ ਪਤਾ ਨਹੀਂ ਕਿਤਨੇ ਚੰਗੇ ਬੰਦਿਆਂ ਦਾ ਵਿਸ਼ਵਾਸ ਖਤਮ ਕਰ ਦੇਵੇਗਾ ! ਘੱਟੋ ਘੱਟ ਇਸਦਾ ਤੇ ਲਿਹਾਜ਼ ਕਰ ਲੈਂਦਾ ! ਅੱਗੇ ਤੋਂ ਮੇਰੇ ਮੂਹ ਲੱਗਣ ਦੀ ਜਰੂਰਤ ਨਹੀਂ !
ਵਰਿਆਮ ਸਿੰਘ ਸ਼ਰਮਿੰਦਾ ਜਿਹਾ ਹੋਇਆ ਅੱਖਾਂ ਨੀਵੀਆਂ ਪਾ ਲੈਂਦਾ ਹੈ !
Leave a Comment