ਮੋਢੇ 'ਤੇ ਲਾਸ਼ ! (ਨਿੱਕੀ ਕਹਾਣੀ)
ਇੱਕ ਬੰਦਾ ਆਪਣੀ ਵਹੁਟੀ ਦੀ ਲਾਸ਼ ਨੂੰ ਮੋਢੇ 'ਤੇ ਰੱਖ ਕੇ ਪੈਦਲ ਆਪਣੇ ਘਰ ਲੈ ਗਿਆ, ਕਿਉਂਕਿ ਅਸਪਤਾਲ ਦੇ ਹਾਕਮਾਂ ਨੇ ਐਂਬੁਲੈਂਸ ਦੇਣ ਤੋਂ ਮਨਾ ਕਰ ਦਿੱਤਾ ! ਗਰੀਬੀ ਦੀ ਮਾਰ ਥੱਲੇ ਰੋਂਦਾ ਕੁਰਲਾਉਂਦਾ ਉਹ ਸ਼ਖਸ ਸ਼ਾਇਦ ਇੰਸਾਨੀਅਤ ਤੋਂ ਮੁਨਕਰ ਹੀ ਨਾ ਹੋ ਜਾਵੇ ! (ਕੁਲਜੀਤ ਸਿੰਘ ਭਾਵੁਕ ਜਿਹਾ ਹੋਇਆ ਖਬਰ ਸੁਣਾ ਰਿਹਾ ਸੀ)
ਗੁਰਪਿਆਰ ਸਿੰਘ : ਅੱਜ ਸਿੱਖ ਵੀ ਆਪਣੀ-ਆਪਣੀ ਵੰਨ-ਸੁਵੰਨੀ ਸਿੱਖੀ ਦੀ ਲਾਸ਼ ਆਪਣੇ ਮੋਢਿ਼ਆਂ 'ਤੇ ਚੁੱਕੀ ਫਿਰਦੇ ਹਨ ਕਿਓਂਕਿ ਧਾਰਮਿਕ ਅੱਤੇ ਸਿਆਸੀ ਲੀਡਰਾਂ ਨੇ ਪੰਥਕ ਮਸਲੇ ਸੁਲਝਾਉਣ ਤੋਂ ਮਨਾ ਕਰ ਦਿੱਤਾ ਹੈ ! ਗੁਰਬਾਣੀ ਗਿਆਨ ਤੋਂ ਸੱਖਣੇ ਹੋ ਕੇ ਬਿਨਾ ਕਿਸੀ ਸੇਧ ਦੇ ਸ਼ਾਇਦ ਸਾਡੀਆਂ ਅਗਲੀਆਂ ਪੀੜੀਆਂ ਸਿੱਖੀ ਤੋਂ ਮੁਨਕਰ ਨਾ ਹੋ ਜਾਣ ?
ਕੁਲਜੀਤ ਸਿੰਘ (ਗੁੱਸੇ ਵਿੱਚ) : ਬਸ, ਹਰ ਵੇਲੇ ਸ਼ੁਰੂ ਨਾ ਹੋ ਜਾਇਆ ਕਰੋ ! ਜਦੋਂ ਵੇਖੋ, ਆਪਣਾ ਸਿੱਖੀ ਦਾ ਝੰਡਾ ਲੈ ਕੇ ਖੜੇ ਹੋ ਜਾਂਦੇ ਹੋ ! (ਗੁੱਸੇ ਵਿੱਚ ਇੱਕ ਪਾਸੇ ਵੱਲ ਨੂੰ ਚਲਾ ਜਾਉਂਦਾ ਹੈ)
ਗੁਰਪਿਆਰ ਸਿੰਘ : ਮੈਂ ਗਲਤ ਵੀ ਕੀ ਆਖਿਆ ਸੀ ? ਕਹਾਣੀ ਪੜ੍ਹ ਰਹੇ ਪਾਠਕੋ ! ਤੁਸੀਂ ਵੀ ਆਪਣੀ ਆਪਣੀ ਮੱਤ ਨਾਲ ਦੋਵੇਂ ਗੱਲਾਂ ਵਿਚਾਰੋ ਤੇ ਵਿਚਾਰ ਦੱਸੋ ਕਿਓਂਕਿ ਕੁਲਜੀਤ ਸਿੰਘ ਤਾਂ ਬਿਨਾ ਵਿਚਾਰ ਦੇ ਚਲਾ ਗਿਆ ਹੈ !