A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਭੁੱਖ ਕਿਵੇਂ ਸ਼ਾਂਤ ਕਰਾਂ ? (ਨਿੱਕੀ ਕਹਾਣੀ)

ਓਏ ਹੋਏ ... ਖੀਰ !! ਹੱਥ ਵਿੱਚ ਫੜੇ ਪੁਲਾਓ ਦੇ ਡੂਨੇ ਨੂੰ ਪਰੇ ਸੁੱਟਦਾ ਹੋਇਆ ਕੁਲਜੀਤ ਖੀਰ ਦੀ ਲਾਈਨ ਵਿੱਚ ਜਾ ਲੱਗਾ ! ਖੀਰ ਅਜੇ ਖਤਮ ਵੀ ਨਹੀਂ ਹੋਈ ਸੀ, ਕੀ ਉਸਦੀ ਨਜ਼ਰ ਕੋਕਾ-ਕੋਲਾ ਵਰਤਾ ਰਹੇ ਬੰਦੇ 'ਤੇ ਜਾ ਅਟਕੀ ! ਫ਼ਟਾਫ਼ਟ ਖੀਰ ਖਤਮ ਕਰ ਕੇ ਓਹ ਭੀੜ ਨੂੰ ਚੀਰਦਾ ਹੋਇਆ ਕੋਕਾ-ਕੋਲਾ 'ਤੇ ਜਾ ਪਿਆ !

ਕੁਦਰਤੀ ਇਹ ਸਾਰਾ ਨਜ਼ਾਰਾ ਦੂਰ ਆਪਣੇ ਘਰ ਦੀ ਬਾਲਕੋਨੀ 'ਤੇ ਖੜਾ ਨਰਿੰਦਰ ਸਿੰਘ ਵੇਖ ਕੇ ਹੈਰਾਨ ਹੋ ਰਿਹਾ ਸੀ !

ਇਤਨੀ ਦੇਰ ਵਿੱਚ ਹੀ ਇੱਕ ਕੇਲਾ ਉਡਦਾ ਹੋਇਆ ਸੜਕ 'ਤੇ ਜਾ ਡਿੱਗਾ, ਤੇ ਨਾਲ ਹੀ ਨਾਲ ਭੀੜ ਵਿਚੋਂ ਕਿਸੀ ਦੇ ਪੈਰਾਂ ਥੱਲੇ ਕੁਚਲਿਆ ਗਿਆ ! ਸੜਕ ਦੇ ਵਿਚਕਾਰ ਅੱਤੇ ਕਿਨਾਰਿਆਂ ਤੇ ਅਧ-ਖਾਦੇ ਹੋਏ ਡੂਨੇ, ਗੁਰੂ ਨਾਨਕ ਸਾਹਿਬ ਵੱਲੋਂ ਚਲਾਏ ਗਏ ਲੰਗਰ ਦੇ ਸਿਧਾਂਤ ਨੂੰ ਮੁੰਹ ਚਿੜਾ ਰਹੇ ਪ੍ਰਤੀਤ ਹੋ ਰਹੇ ਸੀ !

ਸਟਾਲਾਂ 'ਤੇ ਲੱਗੇ ਡੀ.ਜੇ. ਅੱਤੇ ਲਾਊਡ-ਸਪੀਕਰ ਦੀਆਂ ਕੰਨ ਪਾੜਵੀਆਂ ਆਵਾਜ਼ਾਂ, ਆਪਸ ਵਿੱਚ ਮਿਲ ਕੇ ਕਵਿਤਾ ਤੇ ਗੁਰਬਾਣੀ ਦੇ ਫ਼ਰਕ ਨੂੰ ਦੱਸਣ ਵਿਚ ਨਾਕਾਬਿਲ ਸਿੱਧ ਹੋ ਰਹੀਆਂ ਸਨ ! ਹਰ ਪਾਸੇ ਅਫਰਾ-ਤਫਰੀ ਦਾ ਮਾਹੋਲ ਬਣਿਆ ਹੋਇਆ ਸੀ !

ਸਰਦਾਰ ਜੀ ! ਤੁਸੀਂ ਕਿਸ ਗੱਲ ਤੋਂ ਪਰੇਸ਼ਾਨ ਹੋ ? ਅਚਾਨਕ ਪਿੱਛੋਂ ਨਰਿੰਦਰ ਸਿੰਘ ਦੇ ਮੋਢੇ 'ਤੇ ਵੋਹਟੀ ਮਨਜੀਤ ਕੌਰ ਨੇ ਹੱਥ ਰਖਿਆ ! ਨਰਿੰਦਰ ਸਿੰਘ ਦੀਆਂ ਅੱਖਾਂ ਦੇ ਨੁੱਕਰ ਗਿੱਲੇ ਸਨ !

ਨਰਿੰਦਰ ਸਿੰਘ : ਨਗਰ ਕੀਰਤਨ ਦਾ ਅਰਥ ਹੁੰਦਾ ਹੈ .. ਗੁਰੂ ਦੇ ਜੱਸ (ਕੀਰਤਣ) ਗਾਇਣ ਕਰਦੇ ਹੋਏ ਸਿੱਖ ਧਰਮ ਅੱਤੇ ਸਦਾਚਾਰ (ਸਦ-ਆਚਾਰ) ਬਾਰੇ ਸਮਾਜ ਨੂੰ ਜਾਗਰੂਕ ਕਰਨਾ ! ਕਿਤਨਾ ਸੋਹਣਾ ਦ੍ਰਿਸ਼ ਹੁੰਦਾ ਹੋਵੇਗਾ, ਜਦੋਂ ਗੁਰੂ ਕੇ ਪਿਆਰੇ ਗੁਰੂ ਜੱਸ ਗਾਇਣ ਕਰਦੇ ਕਰਦੇ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ ਸਨ ! ਅੱਜ ਤੇ ਕੇਵਲ ਜਗਤ ਦਿਖਾਵਾ ਹੀ ਹੈ ! ਢੋਲਕੀ ਚੁੱਕੇ ਕੇ ਕੱਚੀ ਪੱਕੀ 'ਤੇ ਧਾਰਨਾਵਾਂ ਨਾਲ ਪੜ੍ਹਨਾ ਹੀ ਨਗਰ ਕੀਰਤਨ ਵਿਚ ਸ਼ਬਦ ਪੜ੍ਹਨਾ ਬਣਾ ਦਿੱਤਾ ਗਿਆ ਹੈ ! ਸਾਰਾ ਧਿਆਨ ਤੇ ਲੰਗਰ ਵਰਤਾਉਣ ਅੱਤੇ ਖਾਣ ਵਿੱਚ ਅਟਕਿਆ ਹੋਇਆ ਹੈ !

ਮਨਜੀਤ ਕੌਰ : ਆਤਮਾ ਦੀ ਖੁਰਾਕ (ਆਤਮਿਕ ਸ਼ਾਂਤੀ) ਲਈ ਨਗਰ ਕੀਰਤਨ ਹੁੰਦੇ ਹਨ, ਪਰ ਅੱਜ ਤੇ ਕੇਵਲ ਸ਼ਰੀਰ ਦੀ ਖੁਰਾਕ (ਭਾਂਤ ਭਾਂਤ ਦੇ ਵੰਨ-ਸੁਵੰਨੇ ਪਦਾਰਥ) ਹੀ ਪ੍ਰਧਾਨ ਹੈ, ਜਿਸਦਾ ਅਸਰ ਕੇਵਲ ਇੱਕ ਦਿਨ ਤੋਂ ਵੱਧ ਨਹੀਂ ਹੁੰਦਾ !

ਨਰਿੰਦਰ ਸਿੰਘ : ਇਸ ਤਰੀਕੇ ਨਾਲ ਗੁਰੂ ਜਾ ਜੱਸ ਅਸੀਂ ਕੀ ਕਰਵਾਉਣਾ ਹੈ, ਬਲਕਿ ਆਪਨੇ ਗੁਰੂ ਦੀ ਬਦਨਾਮੀ ਹੀ ਕਰ ਰਹੇ ਹਾਂ ! ਕੀ ਵਾਕਈ ਹੀ ਇਹ "ਸਿੱਖ ਜੀਵਨ ਜਾਚ" ਦਾ ਪ੍ਰਗਟਾਵਾ ਹੈ ?

ਮਨਜੀਤ ਕੌਰ ਪਿਆਰ ਨਾਲ ਹੱਥ ਫੜ ਕੇ ਅੰਦਰ ਲੈ ਜਾਂਦੀ ਹੈ ਤੇ ਕਹਿੰਦੀ ਹੈ ... ਆਓ ਸਰਦਾਰ ਜੀ, ਘੰਟਾ ਕੁ ਵਿਚਾਰ ਕੇ ਸਹਿਜ-ਪਾਠ ਕਰ ਲਈਏ ! ਆਤਮਿਕ ਭੁੱਖ ਇਸੀ ਤਰੀਕੇ ਸ਼ਾਂਤ ਹੋਵੇਗੀ !

Leave a Comment

Reader Comments