A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਅਵਤਾਰ (ਨਿੱਕੀ ਕਹਾਣੀ)

ਜਸਵਿੰਦਰ ਘਰ ਦੇ ਲਾਗੇ ਪਾਰਕ ਵਿਚ ਖੇਡ ਰਿਹਾ ਸੀ, ਅਚਾਨਕ ਕੁਝ ਸ਼ੋਰ ਸੁਨਾਈ ਦਿੱਤਾ। ਜਸਵਿੰਦਰ ਨੇ ਪੁਛਿਆ ਤੇ ਨਾਲ ਖੇਡਦੇ ਰਮੇਸ਼ ਨੇ ਦਸਿਆ ਕੀ "ਵਿਸ਼ਣੂ ਦੇ ਅਵਤਾਰ ਕ੍ਰਿਸ਼ਨ ਦਾ ਅੱਜ ਜਨਮਦਿਨ ਹੈ" ਇਸ ਲਈ ਝਾਂਕੀਆਂ ਕਢੀਆਂ ਜਾ ਰਹੀਆਂ ਹਨ।

ਨਿੱਕਾ ਜਸਵਿੰਦਰ ਸਮਝਿਆ ਨਹੀਂ, ਉਸਨੇਂ ਘਰ ਆ ਕੇ ਆਪਣੇ ਦਾਦਾ ਜੀ ਨੂੰ ਪੁਛਿਆ ਕੀ ਦਾਦਾ ਜੀ "ਅਵਤਾਰ" ਕੌਣ ਹੁੰਦਾ ਹੈ? ਮੈਂ ਪਹਿਲਾਂ ਵੀ ਸੁਣਿਆ ਹੈ ਕੀ "ਗੁਰੂ ਨਾਨਕ ਸਾਹਿਬ ਜੀ" ਅਵਤਾਰ ਧਾਰ ਕੇ ਆਏ ਸਨ ਤੇ ਹੁਣ ਅੱਜ ਸੁਣਿਆ ਹੈ ਕੀ "ਵਿਸ਼ਣੂ ਦੇ ਅਵਤਾਰ ਕ੍ਰਿਸ਼ਨ ਦਾ ਅੱਜ ਜਨਮਦਿਨ ਹੈ"।

ਦਾਦਾ ਜੀ ਨੇ ਪਿਆਰ ਨਾਲ ਜਸਵਿੰਦਰ ਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ ਕੀ ਬੇਟਾ ਜੀ "ਅਵਤਾਰ" ਦਾ ਮਤਲਬ ਹੁੰਦਾ ਹੈ "ਜਨਮ ਲੈਣਾ", ਪਰ ਸਮੇਂ ਦੇ ਖੇਡ ਵਿਚ ਲੋਕਾਂ ਨੇ ਇਸਦਾ ਮਤਲਬ ਹੀ ਬਦਲ ਦਿੱਤਾ ਤੇ "ਅਵਤਾਰ" ਸ਼ਬਦ ਨੂੰ ਪਰਮਾਤਮਾ ਦੇ ਜਨਮ ਨਾਲ ਜੋੜ ਦਿੱਤਾ, ਜਦਕਿ ਪਰਮਾਤਮਾ ਤੇ ਜਨਮ ਮਰਣ ਦੇ ਗੇੜ੍ਹ ਵਿਚ ਆਉਂਦਾ ਹੀ ਨਹੀਂ। ਓਹ ਰੱਬ ਹੋ ਹੀ ਨਹੀਂ ਸਕਦਾ ਜੋ ਜਨਮ ਲਵੇ। ਪਰਮਾਤਮਾ ਦੇ ਗੁਣ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥" ਜੱਦ ਸਾਫ਼ ਹੀ ਲਿਖਿਆ ਹੈ ਕੀ "ਓਹ ਅਜੂਨੀ" ਹੈ, ਤੇ ਫਿਰ ਕਿਸੀ ਵੀ ਉੱਤਮ ਮਨੁਖ ਨੂੰ "ਪਰਮਾਤਮਾ ਦਾ ਅਵਤਾਰ ਲੈ ਕੇ ਆਉਂਣਾ" ਕਹਿਣਾ ਗਲਤ ਹੈ। ਹਾਂ, ਉਨ੍ਹਾਂ ਨੂੰ ਮਹਾਪੁਰੁਸ਼ ਕਿਹਾ ਜਾ ਸਕਦਾ ਹੈ। ਜਿਨ੍ਹਾਂ ਦੀ ਸੁਰਤ ਇਤਨੀ ਉੱਚੀ ਸੀ ਕਿ ਪਰਮਾਤਮਾ ਨਾਲ ਉਨ੍ਹਾਂ ਦੀ ਡੂੰਘੀ ਸਾਂਝ (ਪ੍ਰੇਮ, ਪਿਆਰ, ਸੋਝੀ) ਹੋ ਗਈ ਸੀ।

ਤੇ ਬੇਟਾ ਜੀ ਜੇਕਰ ਆਪ ਜੀ ਵੀ ਕੋਸ਼ਿਸ਼ ਕਰੋ ਤੇ ਓਹ ਉੱਚੀ ਤੇ ਸੁੱਚੀ ਅਵਸਥਾ ਨੂੰ ਪਾ ਸਕਦੇ ਹੋ। ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ ਕੀ "ਖਾਲਸਾ ਮੇਰੋ ਰੂਪ ਹੈ ਖਾਸ" ਤੇ ਬੇਟਾ ਜੀ, ਰੂਪ ਦਾ ਮਤਲਬ ਕੇਵਲ ਸ਼ਕਲ ਤੋਂ ਨਹੀਂ ਬਲਕਿ ਆਤਮਿਕ ਅਵਸਥਾ ਤੋਂ ਵੀ ਗੁਰੂ ਵਰਗਾ ਬਨਣਾ ਹੀ "ਖਾਲਸਾ ਮੇਰੋ ਰੂਪ ਹੈ ਖਾਸ" ਦਾ ਮਕਸਦ ਹੈ।

ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥...
ਜਨਮ ਮਰਣ ਤੇ ਰਹਤ ਨਾਰਾਇਣ ॥...

Leave a Comment

Reader Comments