Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਤੁੰਨੀ ਮੁੰਨੀ ! (ਨਿੱਕੀ ਕਹਾਣੀ)

ਰਮੇਸ਼ ਨੂੰ ਸਾਬਤ ਸੂਰਤ ਸਰਦਾਰ ਬਹੁਤ ਸੋਹਣੇ ਲਗਦੇ ਤੇ ਓਹ ਅਕਸਰ ਸੋਚਦਾ ਕੀ ਕਾਸ਼ ਓਹ ਵੀ ਸਰਦਾਰ ਹੁੰਦਾ! ਉਸਨੂੰ ਲਗਦਾ ਕੀ ਜਿਵੇਂ ਅਸਲ ਮਰਦ ਓਹ ਹੀ ਹੁੰਦੇ ਨੇ ! ਉਸਨੂੰ ਆਪਣੇ ਰਿਸ਼ੀ-ਮੁਨੀ ਤੇ ਪੈਗੰਬਰ ਚੇਤੇ ਆ ਜਾਂਦੇ ! ਪਰ ਕੁਛ ਕੁ ਚਿਰ ਤੋਂ ਓਹ ਵੇਖ ਰਿਹਾ ਸੀ ਕੀ ਪੜੋਸ ਦਾ ਸ਼ਮਸ਼ੇਰ ਸਿੰਘ ਕੁਛ ਬੁਰਾ-ਬੁਰਾ ਦਿਸਣ ਲੱਗ ਪਿਆ ਸੀ ! ਫਿਰ ਉਸਨੂੰ ਸਮਝ ਆਇਆ ਕੀ ਸ਼ਮਸ਼ੇਰ ਨੇ ਆਪਣੇ ਦਾਹੜੀ-ਮੁੱਛਾਂ ਛੋਟੀ-ਛੋਟੀ ਕਟਵਾ ਲਈਆਂ ਸੀ, ਜਿਸ ਕਰਕੇ ਉਸਦੇ ਚੇਹਰੇ ਤੇ ਰੌਣਕ ਖਤਮ ਹੋ ਗਈ ਸੀ !

ਆਖਿਰ ਹਿੰਮਤ ਕਰ ਕੇ ਰਮੇਸ਼ ਨੇ ਸ਼ਮਸ਼ੇਰ ਨੂੰ ਪੁਛ ਹੀ ਲਿਆ, ਕਿ ਕੀ ਵੀਰ ਇਹ ਕੀ ਤੁਸੀਂ ਆਪਣੀ ਦਾਹੜੀ ਕੱਟਵਾ ਲਈ ਹੈ ? ਸ਼ਮਸ਼ੇਰ ਨੇ ਕੇਹਾ “ਹਾਂ, ਮੇਰੇ ਤੋਂ ਲੰਬੀ ਦਾਹੜੀ ਸਾਂਭੀ ਨਹੀਂ ਜਾਂਦੀ ਸੀ, ਤੇ ਮੇਰੇ ਸਾਰੇ ਯਾਰ ਦੋਸਤ ਵੀ ਮਜਾਕ ਕਰਦੇ ਸੀ ਤੇ ਮੈਨੂੰ ਬਾਬਾ ਜੀ ਬਾਬਾ ਜੀ ਕਹਿ ਕੇ ਛੇੜਦੇ ਸੀ!” ਵੈਸੇ ਭੀ ਅੱਜ ਦੇ ਅਗਾਂਹਵਧੂ ਜਮਾਨੇ ਵਿਚ ਇਹ ਪੁਰਾਣੀਆਂ ਗੱਲਾਂ ਨੂੰ ਕੌਣ ਪੁਛਦਾ ਹੈ? ਜਿੰਦਗੀ ਐਸ਼ ਕਰਨ ਦਾ ਨਾਮ ਹੈ ! ਕੁੜੀਆਂ ਮਰਦੀਆਂ ਨੇ ਇਸ ਲੁੱਕ ਤੇ ! ਫਿਰ ਕੌਣ ਰੋਜ਼ ਰੋਜ਼ ਕੌਣ ਸਮਾਂ ਖਰਾਬ ਕਰੇ ਦਾਹੜੀ ਨੂੰ ਸਵਾਰਣ ਵਿਚ ਜਾਂ ਬੰਨਣ ਵਿਚ ! ਤੁੰਨੀ ਕੀ ਤੇ ਮੁੰਨੀ ਕੀ, ਇੱਕੋ ਹੀ ਗੱਲ ਹੈ !

ਰਮੇਸ਼ : ਹੈਂ? ਕੋਈ ਫ਼ਰਕ ਹੀ ਨਹੀਂ ਹੈ ? ਜੇਕਰ ਮੇਨੂੰ ਕਦੀ ਵੀ ਮੌਕਾ ਮਿਲ ਗਿਆ ਤੇ ਮੈਂ ਸਭ ਤੋਂ ਪਹਿਲਾਂ ਸਰਦਾਰ ਹੀ ਬਣ ਜਾਣਾ ਹੈ ! ਰੱਬ ਦਾ ਰੂਪ ਦਿਸਦੇ ਨੇ ਮੈਨੂੰ ਤੇ ਓਹ ! ਭੇਡ ਬਹੁਤ ਸੋਹਣੀ ਹੁੰਦੀ ਹੈ, ਪਰ ਜਦੋਂ ਉਸਨੂੰ ਆਪਣੇ ਫਾਇਦੇ ਲਈ (ਮਾਇਆ ਲਈ) “ਮੁੰਨ” ਦਿੱਤਾ ਜਾਂਦਾ ਹੈ ਤੇ ਕਿਤਨੀ ਭੈੜੀ ਲਗਦੀ ਹੈ ! ਮੈਂ ਤੇ ਸਿੱਖਾਂ ਨੂੰ ਸ਼ੇਰ ਸਮਝਦਾ ਸੀ, ਜਿਨ੍ਹਾਂ ਨੂੰ ਕੋਈ ਨਹੀਂ ਮੁੰਨ ਸਕਦਾ ! “ਮੁੰਨੀ” ਤੇ ਹਮੇਸ਼ਾ ਤੋਂ ਭੇਡ ਹੀ ਜਾਂਦੀ ਰਹੀ ਹੈ ! ਪਰ ਮੈਂ ਇਹ ਵੇਖ ਕੇ ਹੈਰਾਨ ਹਾਂ ਕੀ, ਸ਼ੇਰ ਹੁਣ ਭੇਡ ਦਾ ਰੂਪ ਧਾਰਣ ਕਰਨ ਵਿਚ ਖੁਸ਼ੀ ਮਹਿਸੂਸ ਕਰਨ ਲੱਗੇ ਨੇ ! ਗੱਲ ਰਹੀ ਤੁੰਨੀ ਤੇ ਮੁੰਨੀ ਇੱਕੋ ਜੇਹੀ ਤੇ, ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ ! ਇਨਸਾਨ ਨੂੰ ਆਪਣੇ ਆਪਣੀ ਕਿੱਤੇ ਦੇ ਹਿਸਾਬ ਨਾਲ ਦਾਹੜੀ ਦੀ ਸੰਭਾਲ ਕਰਨੀਂ ਪੈਂਦੀ ਹੈ, ਤੇ ਤੁਨੰਣ (ਬੰਨਣ) ਨਾਲ ਕੇਸ਼ ਕੱਟੇ ਨਹੀਂ ਜਾਂਦੇ ਤੇ ਨਾ ਹੀ ਟੁੱਟਦੇ ਨੇ ! ਇਹ ਤੇ ਕੇਵਲ ਤੁਹਾਡਾ ਕੋਝਾ ਬਹਾਨਾ ਹੈ “ਦੁਨਿਆਵੀ ਦਿਖਾਵੇ ਤੇ ਐਸ਼-ਪ੍ਰਸਤੀ ਵਿੱਚ ਖਚਿਤ ਹੋਣ ਦਾ !“ ! ਸਾਨੂੰ ਪੁਛੋ ਕੀ ਸਾਨੂੰ ਹਰ ਦਸ ਤੋਂ ਪੰਦਰਾਂ ਦਿਨਾਂ ਵਿੱਚ ਨਾਈ ਅੱਗੇ ਜਾਕੇ ਬਹਿਣਾ ਪੈਂਦਾ ਹੈ, ਫਿਰ ਉਥੇ ਕਈ ਵਾਰ ਇੱਕ ਇੱਕ ਘੰਟਾ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ ! ਸ਼ੇਵ ਤੇ ਤਕਰੀਬਨ ਇੱਕ ਦੋ ਦਿਨਾ ਵਿਚ ਕਰਨੀ ਹੀ ਪੈਂਦੀ ਹੈ ! ਤੁਸੀਂ ਇਤਨੇ ਸੌਖੇ ਹੋ, ਕੀ ਇਹ ਕੋਈ ਝੰਝਟ ਹੀ ਨਹੀਂ, ਮੈਂ ਵੇਖਿਆ ਹੈ ਕੀ ਦਾਹੜੀ ਬੰਨਣ ਵਿਚ ਇੱਕ ਦੋ ਮਿੰਟ ਹੀ ਲਗਦੇ ਨੇ, ਤੇ ਕੇਸ਼ਾਂ ਦੀ ਸੰਭਾਲ ਤੇ ਹੋਰ ਵੀ ਅਸਾਨ ਹੈ !

ਸ਼ਮਸ਼ੇਰ ਨਿਰੁੱਤਰ ਜੇਹਾ ਹੋਇਆ ਲਾਂਭੇ ਚਲਾ ਗਿਆ ! ਤੇ ਰਮੇਸ਼ ਇੱਕ ਡੂੰਘੀ ਸੋਚ ਵਿਚ ਗੁਆਚ ਗਿਆ ਕੀ “ਇਸ ਦਿਨ ਲਈ ਇਨ੍ਹਾਂ ਦੇ ਗੁਰੂਆਂ ਤੇ ਵੱਡੇ-ਬਜੁਰਗਾਂ ਨੇ ਕੁਰਬਾਨੀਆਂ ਦਿਤੀਤਾਂ ਸਨ ?” ਠੰਡੀ ਸਾਹ ਭਰ ਕੇ ਓਹ ਵੀ ਆਪਣੇ ਰਾਹ ਪਿਆ !

Leave a Comment

Reader Comments