A space for stories that matter

Every life hides a powerful story

Short stories, poems & fearless ideas

Balvinder Singh Bison

ਸਕਤਾ ਤੇ ਮੰਗਤਾ ! (ਨਿੱਕੀ ਕਹਾਣੀ)


ਉੱਤਰੀ ਕੋਰੀਆ ਦੇ ਮੁਖੀ ਜਿਮ ਜੋਂਗ ਉਨ ਅਤੇ ਅਮਰੀਕਾ ਦੇ ਮੁਖੀ ਡੋਨਾਲਡ ਟ੍ਰੰਪ ਦੀ ਮਿਲਣੀ ਕਾਮਿਆਬ ਰਹੀ ! ਓਹ ਦੋਵੇਂ ਧੁਰ ਵਿਰੋਧੀ ਅਤੇ ਸਿਆਸੀ ਸਨ ਪਰ ਸੇਵਾ ਦੇ ਨਾਮ ਤੇ ਲੜਨ ਵਾਲੇ ਅਕਾਲੀ ਲੀਡਰ ਕਦੀ ਇਸ ਤਰੀਕੇ ਮਿਲਣਗੇ ? (ਪ੍ਰੋਫ਼ੇਸਰ ਦੁਖਵੰਤ ਸਿੰਘ ਯੂਨੀਵਰਸਲ ਸਿਆਸਤ ਨੂੰ ਗੁਰਦੁਆਰਾ ਸਿਆਸਤ ਨਾਲ ਮੇਲ ਰਹੇ ਸਨ)

ਪ੍ਰੋਫੇਸਰ ਖੁਸ਼ਹੰਟ ਸਿੰਘ : ਸਕਤਾ - ਸਕਤੇ ਨਾਲ ਗੱਲ ਕਰ ਸਕਦਾ ਹੈ ! ਮੀਟਿੰਗ ਕਰ ਸਕਦਾ ਹੈ ! ਉਸ ਨਾਲ ਲੜਾਈ ਕਰ ਸਕਦਾ ਹੈ ! ਪਿਆਰ ਵੀ ਕਰ ਸਕਦਾ ਹੈ ! ਦੋਵੇਂ ਜਾਬਰ ਹਨ, ਦੋਹਾਂ ਦੇ ਗੁਣ ਮਿਲਦੇ ਹਨ, ਇਸ ਕਰਕੇ ਓਹ ਆਪਸ ਵਿੱਚ ਵੀ ਮਿਲ ਗਏ ! ਪਰ ਇਸ ਮਿਲਣੀ ਤੋਂ ਬਾਅਦ ਨਿਕਲਣ ਵਾਲੀ ਅੱਗ ਅਜੇ ਕਿਸੀ ਨੇ ਡਿੱਠੀ ਨਹੀਂ ਹੈ ਇਸ ਕਰਕੇ ਵੱਖ ਵੱਖ ਕਿਆਸ ਲਾ ਰਹੇ ਹਨ ! ਸਿਆਸਤ ਵਿੱਚ ਬਿਨਾ ਮਤਲਬ ਦੇ ਇੱਕ ਜਾਬਰ ਦੂਜੇ ਜਾਬਰ ਨਾਲ ਬੈਠ ਨਹੀਂ ਸਕਦਾ !

ਚਲ ਤੇਰੀ ਇਹ ਗੱਲ ਮੰਨ ਲਈ ! ਪਰ ਇਸੀ ਤਰੀਕੇ ਅਕਾਲੀ ਲੀਡਰ ਤਾਂ ਆਪਸ ਵਿੱਚ ਮਿਲ ਬੈਠ ਸਕਦੇ ਹਨ ! ਓਹ ਵੀ ਤਾਂ ਇੱਕ ਦੂਜੇ ਦੇ ਵੈਰੀ ਵਿਰੋਧੀ ਹਨ ! (ਦੁਖਵੰਤ ਸਿੰਘ ਨੇ ਪੁਛਿਆ)

ਇੱਕ ਮੰਗਤਾ ਦੂਜੇ ਮੰਗਤੇ ਦੀ ਝੋਲੀ ਕੀ ਪਾਵੇਗਾ ? ਸਾਡੇ ਲੀਡਰ ਆਪ ਮੰਗਤੇ ਹਨ (ਕਿਸੀ ਨਾ ਕਿਸੀ ਸਿਆਸੀ ਪਾਰਟੀ ਅੱਗੇ ਲਿਲਕੜੀਆਂ ਕਢਦੇ ਹੋਏ) ! ਮੰਗਤਾ ਕਿਸੀ ਦੂਜੇ ਮੰਗਤੇ ਨੂੰ ਆਪਣੇ ਸਾਹਮਣੇ ਖੜਨ ਨਹੀਂ ਦੇਵੇਗਾ ਕਿਓਂਕਿ ਉਸ ਨੂੰ ਆਪਣੀ ਰੋਟੀ ਖੁੰਝਣ ਦਾ ਡਰ ਹੁੰਦਾ ਹੈ ! ਇਹ ਇਕੱਠੇ ਹੋ ਕੇ ਆਪਣੇ ਪੰਥਕ ਜਾਂ ਸਮਾਜਿਕ ਹੱਕ ਨਹੀਂ ਮੰਗ ਸਕਦੇ (ਇੱਕ ਮੰਗਦਾ ਹੈ ਤਾਂ ਦੂਜਾ ਪਾਸਾ ਵੱਟ ਲੈਂਦਾ ਹੈ), ਇਨ੍ਹਾਂ ਪਾਸੋਂ ਕਿਹੜੇ ਮਿਲ-ਬੈਠਣ ਦੇ ਸੁਪਣੇ ਭਾਲਦੇ ਹੋ ?

ਵੱਡੇ ਬਜ਼ੁਰਗ ਸਹੀ ਕਹਿੰਦੇ ਸਨ ਕਿ "ਸਿਆਣੇ ਹੱਥਾਂ ਵਿੱਚ ਸੱਪ ਦੀ ਜ਼ਹਿਰ ਵੀ ਕੁਝ ਨਹੀਂ ਕਰ ਸਕਦੀ" ਪਰ "ਮੂਰਖ ਦੇ ਹੱਥਾਂ ਵਿੱਚ ਸ਼ਹਿਦ ਵੀ ਨੁਕਸਾਨ ਪਹੁੰਚਾ ਸਕਦਾ ਹੈ।"

ਚਲ ! ਮੈਂ ਚਲਦਾ ! ਮੇਰੇ ਲੈਕਚਰ ਦਾ ਸਮਾਂ ਹੋ ਗਿਆ ਹੈ ! ਵੈਸੇ ਵੀ ਅੱਜ ਕਲ ਜਹਿਰ ਹੋਵੇਂ ਜਾਂ ਸ਼ਹਿਦ, ਦੋਹਾਂ ਵਿੱਚ ਮਿਲਾਵਟ ਦਾ ਦੌਰ ਹੈ ! (ਖੁਸ਼ਹੰਟ ਸਿੰਘ ਹੱਥ ਮਿਲਾ ਕੇ ਬੋਲਿਆ)