A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਮੋਰਚਾ ! (ਨਿੱਕੀ ਕਹਾਣੀ)

ਕਲ ਸਵੇਰੇ ਨਵੇਂ ਘਰ ਵਿੱਚ ਪਾਠ ਰਖਣਾ ਹੈ, ਤੁਸੀਂ ਸਮੇਂ ਸਿਰ ਆ ਜਾਣਾ ! (ਕੁਲਜੀਤ ਸਿੰਘ ਨੇ ਰਮਨਜੀਤ ਸਿੰਘ ਨੂੰ ਕਿਹਾ)

ਰਮਨਜੀਤ ਸਿੰਘ : ਤੁਸੀਂ ਨਵਾਂ ਘਰ ਖਰੀਦ ਲਿਆ ਤੇ ਦਸਿਆ ਵੀ ਨਹੀਂ ?

ਕੁਲਜੀਤ ਸਿੰਘ (ਹਸਦੇ ਹੋਏ) : ਅਜੇ ਖਰੀਦਿਆ ਨਹੀਂ ਹੈ, ਗੱਲ ਬਾਤ ਚਲ ਰਹੀ ਹੈ ! ਜਿਸ ਦਿਨ ਕੀਮਤ ਉੱਤੇ ਗੱਲ-ਬਾਤ ਪੂਰੀ ਹੋ ਜਾਵੇਗੀ ਬਸ ਬਿਆਨਾ ਕਰਕੇ ਖਰੀਦ ਲਵਾਂਗੇ !

ਰਮਨਜੀਤ ਸਿੰਘ (ਹੈਰਾਨੀ ਨਾਲ) : ਮਤਲਬ ? ਘਰ ਅੱਜੇ ਖਰੀਦਿਆ ਨਹੀ ਤੇ ਉਥੇ ਪਾਠ ਵੀ ਰੱਖ ਲਿਆ ? ਕਬਜ਼ਾ ! ਓਹ ਵੀ ਬਿਨਾ ਖਰੀਦੇ ? ਮਕਾਨ ਮਾਲਿਕ ਨੂੰ ਐਤਰਾਜ਼ ਨਹੀ ਹੋਇਆ ? ਇਹ ਤੇ ਗੈਰਕਾਨੂਨੀ ਗੱਲ ਹੈ ! ਫਿਰ ਗੁਰੂ ਦੀ ਆੜ ਵਿੱਚ ਇਹ ਕਿਹੜਾ ਖੇਲ ਖੇਲ ਰਹੇ ਹੋ ? ਪਰਾਇਆ ਹੱਕ ਖਾਣਾ ਗੁਰਮਤ ਅਨੁਸਾਰ ਨਾਜਾਇਜ਼ ਹੈ !

ਕੁਲਜੀਤ ਸਿੰਘ (ਹਸਦੇ ਹੋਏ) : ਜਦੋਂ ਆਵੇਗਾ, ਤੱਦ ਵੇਖ ਲਵਾਂਗੇ ! ਕੋਈ ਨਾ ਕੋਈ ਕਹਾਣੀ ਪਾ ਕੇ ਪੰਗਾ ਪਾ ਲਵਾਂਗੇ ! ਵੈਸੇ ਵੀ ਸਾਡੀ ਮਾਲਕ ਨਾਲ ਇਸ ਮਕਾਨ ਦੀ ਖਰੀਦ ਬਾਰੇ ਗੱਲ ਬਾਤ ਚੱਲ ਰਹੀ ਹੈ ! ਖਰੀਦ ਨਹੀ ਪਾਏ ਤਾਂ ਕਿਆਏ ਤੇ ਲੈ ਲਵਾਂਗੇ ਪਰ ਹੁਣ ਅਸੀਂ ਤੇ "ਕਬਜ਼ਾ ਲੈਣਾ ਹੈ" ! ਉੱਥੇ ਹੈ ਸਾਡੀ ਅੱਖ, ਤੂੰ ਆਪਣੀ ਸਲਾਹ ਪਰੇ ਰੱਖ !

ਰਮਨਜੀਤ ਸਿੰਘ ਨੂੰ ਪਿਛਲੇ ਦਿਨੀਂ ਹੋਏ ਇੱਕ ਪ੍ਰਦਰਸ਼ਨ ਦੀ ਯਾਦ ਤਾਜ਼ਾ ਹੋ ਆਈ ਜਿਸ ਵਿੱਚ ਇਸੀ ਤਰੀਕੇ ਦਾ ਇੱਕ "ਨਾਜ਼ਾਇਜ਼ ਕਬਜ਼ੇ ਦਾ ਮੋਰਚਾ" ਸੰਗਤਾਂ ਨੂੰ ਗੁਮਰਾਹ ਕਰ ਕੇ ਇੱਕ ਲੀਡਰ ਦੁਆਰਾ "ਜੈਤੋ ਦਾ ਮੋਰਚਾ" ਦਸਿਆ ਜਾ ਰਿਹਾ ਸੀ ਤੇ ਕਾਨੂਨ ਉਲੰਘਨ ਦੇ ਮਸਲੇ ਨੂੰ ਧਾਰਮਿਕ ਰੰਗ ਦੇ ਕੇ ਆਮ ਜਨਤਾ ਦੀ ਭਾਵਨਾ ਭੜਕਾਈ ਜਾ ਰਹੀ ਸੀ !

ਚਲ ਮਨਾ ! ਹੁਣ ਕਹਾਣੀ ਦੇ ਅੰਦਰ ਦੀ ਕਹਾਣੀ ਸਾਨੂੰ ਸਮਝ ਨਹੀ ਆਉਂਦੀ ! ਆਮ ਜਨਤਾ ਤੇ ਓਹੀ ਵੇਖ ਸਕਦੀ ਹੈ ਜੋ ਉਸਨੂੰ ਵਿਖਾਇਆ ਜਾਂਦਾ ਹੈ ! ਗੁਰੂ ਦੀ ਮੱਤ ਅਨੁਸਾਰ ਸਿੱਖ ਨੇ ਤਾਂ ਆਪਣੇ "ਜ਼ਮੀਰ ਤੇ ਕਬਜਾ ਕਰਨਾ ਸੀ" ਪਰ ਸ਼ਾਇਦ ਗਲਤੀ ਨਾਲ "ਜ਼ਮੀਰ ਦੇ ਮੋਰਚੇ" (ਆਤਮਿਕ ਅਵਸਥਾ) ਨੂੰ "ਜ਼ਮੀਨ ਦਾ ਮੋਰਚਾ" (ਦੁਨਿਆਵੀ ਭੋਤਿਕ ਵਸਤੂ) ਸਮਝ ਲਿਆ ਗਿਆ ਹੈ ! (ਬੁੜ ਬੁੜ ਕਰਦੇ ਹੋਏ ਰਮਨਜੀਤ ਸਿੰਘ ਸਿਰ ਫੜ ਕੇ ਬੈਠ ਗਿਆ, ਉਸਨੂੰ ਕੁਝ ਵੀ ਸਮਝ ਨਹੀ ਆ ਰਿਹਾ ਸੀ)

Leave a Comment

Reader Comments