A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਪੂਜਾ ਅੱਤੇ ਅਰਦਾਸ ! (ਨਿੱਕੀ ਕਹਾਣੀ)

ਵੀਰ ਜੀ ਪੂਜਾ ਅੱਤੇ ਅਰਦਾਸ ਵਿਚ ਕੀ ਫ਼ਰਕ ਹੈ ? (ਜਸਵਿੰਦਰ ਸਿੰਘ ਨੇ ਪੁਛਿਆ)

ਹਰਦਿੱਤ ਸਿੰਘ : ਕੋਈ ਫ਼ਰਕ ਨਹੀ ਟੇਕਨਿਕਲੀ ! ਦੋਵੇਂ ਰੱਬ ਤੋਂ ਕੁਝ ਮੰਗਨ ਜਾਂ ਧਨਵਾਦ ਲਈ ਕਿੱਤਿਆਂ ਜਾਂਦੀਆਂ ਹਨ ! ਅਸਲ ਵਿਚ ਪੂਜਾ ਜਾਂ ਅਰਦਾਸ ਨਿਜੀ ਗੱਲ-ਬਾਤ ਹੈ ਰੱਬ ਜੀ ਨਾਲ !

ਜਸਵਿੰਦਰ ਸਿੰਘ : ਜੇਕਰ ਨਿਜੀ ਗੱਲ ਬਾਤ ਹੈ ਤੇ ਫਿਰ ਲੋਕੀਂ ਕਿਓਂ ਪੁਜਾਰੀ ਜੀ ਪਾਸੋਂ ਪੂਜਾ ਜਾਂ ਭਾਈ ਸਾਹਿਬ ਜੀ ਪਾਸੋਂ ਅਰਦਾਸ ਕਰਵਾਉਂਦੇ ਹਨ ?

ਹਰਦਿੱਤ ਸਿੰਘ (ਹਸਦਾ ਹੈ) : ਪੁਜਾਰੀ ਜੀ ਕਹਿੰਦੇ ਹਨ ਕੀ ਸਾਡੇ ਪਾਸੋਂ ਕਰਵਾਈ ਪੂਜਾ ਬਿਨਾ ਰੁਕਾਵਟ ਦੇ ਰੱਬ ਤਕ ਪਹੁੰਚ ਜਾਉਂਦੀ ਹੈ. ਦੇਖਾ ਦੇਖੀ ਇਹ ਗੱਲ ਸਾਡੇ ਵਿਚ ਵੀ ਵੜ ਚੁੱਕੀ ਹੈ ਕੀ ਭਾਈ ਸਾਹਿਬ ਜੀ ਅਰਦਾਸ ਕਰਣਗੇ ਤੱਦ ਹੀ ਰੱਬ ਨੇ ਸੁਣਨੀ ਹੈ ! ਅਸਲ ਵਿਚ ਇਹ ਇੱਕ ਮਨਮਤ ਹੈ ! ਅਕਸਰ ਪੁਜਾਰੀ ਜਾਂ ਭਾਈ ਸਾਹਿਬ ਜੀ ਪਾਸੋ ਕਾਰਵਾਈ ਅਰਦਾਸ ਦੁਨਿਆਵੀ ਚੀਜ਼ਾਂ ਲਈ ਹੁੰਦੀ ਹੈ ਤੇ ਰੱਬ ਨੂੰ ਦਿਲੋਂ ਕੀਤੀ ਗਈ ਅਰਦਾਸ ਗੁਰੂ-ਸਿੱਖ ਦੇ ਅਧਿਆਤਮਿਕ ਸੰਬੰਧ ਨੂੰ ਗੂੜਾ ਕਰਦੀ ਹੈ !

ਜਸਵਿੰਦਰ ਸਿੰਘ (ਥੋੜਾ ਹੈਰਾਨ ਹੋ ਕੇ) : ਤੁਹਾਡਾ ਕਹਿਣ ਦਾ ਮਤਲਬ ਹੈ ਕੀ ਇਹ ਜਿਆਦਾਤਰ ਇਹ ਸਾਰਾ ਪੂਜਾ ਜਾਂ ਅਰਦਾਸ ਵਾਲਾ ਮਾਮਲਾ ਦੁਨਿਆਵੀਂ ਪਦਾਰਥਾਂ ਲਈ ਕਿੱਤਾ ਜਾ ਰਿਹਾ ਹੈ ?

ਹਰਦਿੱਤ ਸਿੰਘ (ਪਿਆਰ ਨਾਲ ਵੇਖਦਾ ਹੈ) : ਵੀਰ, ਗੱਲ ਹੈ ਤੇ ਸਚ ਇਹੀ ! ਜੋ ਰੱਬ ਦੇ ਭਗਤ ਹੁੰਦੇ ਹਨ ਉਨ੍ਹਾਂ ਨੂੰ ਵਿਚੋਲੇ ਦੀ ਕੋਈ ਜਰੂਰਤ ਨਹੀ ਹੁੰਦੀ, ਓਹ ਤੇ ਆਪਣੇ ਪਿਤਾ ਪਰਮੇਸ਼ਵਰ ਨੂੰ ਆਪ ਜੀ ਦਿਲੋਂ ਅਰਦਾਸ ਕਰਦੇ ਹਨ, ਜੋੜਦੀ ਕਰਦੇ ਹਨ ਤੇ ਪਦਾਰਥ ਮੰਗਨ ਦੀ ਥਾਂ ਉਸ ਪਰਮੇਸ਼ਵਰ ਦਾ ਪਿਆਰ ਮੰਗਦੇ ਹਨ !

ਜਸਵਿੰਦਰ ਸਿੰਘ : ਤੁਹਾਡੇ ਕਹਿਣ ਦਾ ਭਾਵ ਹੈ ਕੀ ਪਦਾਰਥ ਮੰਗਣੇ ਗਲਤ ਨੇ ?

ਹਰਦਿੱਤ ਸਿੰਘ : ਪਦਾਰਥ ਮੰਗਣੇ ਗਲਤ ਨਹੀ ਪਰ ਉਨ੍ਹਾਂ ਵਾਸਤੇ ਕਰਮ-ਕਾਂਡਾ ਵਿਚ ਫੱਸ ਜਾਣਾ ਗਲਤ ਹੈ ! ਵਿਚੋਲੇ ਪੈਦਾ ਕਰ ਲੈਣਾ ਗਲਤ ਹੈ ! ਜਿਤਨੀ ਦਿਲੋਂ ਤੁਹਾਡੀ ਆਪਣੀ ਅਰਦਾਸ ਹੋਵੇਗੀ ਉਸ ਦਾ ਕੋਈ ਮੁਕਾਬਲਾ ਨਹੀ ! (ਮੁਸ੍ਕੁਰਾਂਦਾ ਹੈ) ! ਪ੍ਰਭੁ ਨੂੰ ਪਤੀ ਵੀ ਕਿਹਾ ਗਿਆ ਹੈ ਤੇ ਇੱਕ ਗੱਲ ਦੱਸੋ ਕੀ ਜੇਕਰ ਪਤਨੀ ਨੇ ਪਤੀ ਨੂੰ ਦਸਣਾ ਹੈ ਕੀ ਓਹ ਉਸ ਨਾਲ ਪਿਆਰ ਕਰਦੀ ਹੈ ਤੇ ਓਹ ਆਪ ਕਹੇਗੀ ਜਾਂ ਕੋਈ ਵਿਚੋਲਾ ਵਿਚ ਪਾਵੇਗੀ ?

ਜਸਵਿੰਦਰ ਸਿੰਘ (ਜੋਰ ਜੋਰ ਦੀ ਹੱਸਣ ਲੱਗਦਾ ਹੈ) : ਵੀਰ ਜੀ, ਤੁਸੀਂ ਵੀ ਨਾ ! ਤੁਸੀਂ ਤੇ ਇਹ ਆਪਣੀ ਆਖਿਰੀ ਲਾਈਨ ਵਿਚ ਹੀ ਗੱਲ ਨੂੰ ਸਾਫ਼ ਕਰ ਦਿਤਾ, ਕਦੀ ਕਦੀ ਸਿਆਣੀ ਗੱਲ ਸਮਝ ਨਹੀ ਆਉਂਦੀ ਤੇ ਹਾਸੇ ਵਿਚੋਂ ਵੀ ਗੱਲ ਸਮਝ ਆ ਜਾਉਂਦੀ ਹੈ ! ਤੁਹਾਡਾ ਬਹੁਤ ਬਹੁਤ ਧਨਵਾਦ, ਮੇਰਾ ਸ਼ੰਕਾ ਦੂਰ ਹੋ ਗਿਆ ਹੈ ਤੇ ਮੈਂ ਅੱਗੇ ਤੋਂ ਵਿਚੋਲੇ ਦੀ ਥਾਂ ਆਪ ਹੀ ਆਪਣੇ ਪ੍ਰਭੁ ਨੂੰ ਅਰਦਾਸ ਕਰਾਂਗਾ !

ਹਰਦਿੱਤ ਸਿੰਘ : ਬੱਲੇ ਸ਼ੇਰ, ਤੂੰ ਤੇ ਸਿਆਣਾ ਹੋ ਗਿਆ ਹੈਂ ! (ਦੋਵੇਂ ਫਤਿਹ ਬੁਲਾ ਕੇ ਵਿਦਾ ਲੈਂਦੇ ਹਨ)

Leave a Comment

Reader Comments