ਪਾਓ ਠੰਡੇ ਬਸਤੇ ਵਿਚ ! (ਨਿੱਕੀ ਕਹਾਣੀ)
ਨੇਤਾ ਜੀ, ਲੋਕਾਂ ਨੇ ਉਸ ਕਤਲੇਆਮ ਨੂੰ ਲੈ ਕੇ ਧਰਨਾ ਦੇ ਦਿੱਤਾ ਹੈ ! ਓਹ ਕਹਿੰਦੇ ਹਾਂ ਕੀ ਹੁਣ ਤੇ ਇਨਸਾਫ਼ ਚਾਹੀਦਾ ਹੀ ਚਾਹੀਦਾ ਹੈ ! (ਛੋਟਾ ਨੇਤਾ ਹਰਬੰਸ ਲਾਲ ਅਪਨੇ ਵੱਡੇ ਨੇਤਾ ਗੁਰਦਿਆਲ ਜੀ ਨੂੰ ਦੱਸ ਰਿਹਾ ਸੀ!)
ਗੁਰਦਿਆਲ : ਪੁਲਿਸ ਦੀ ਰਿਪੋਰਟ ਅਜੇ ਚਲ ਰਹੀ ਹੈ, ਇਸ ਦਾ ਬਹਾਨਾ ਚਲਾ ਦਿਓ !
ਹਰਬੰਸ ਲਾਲ : ਇਨ੍ਹਾਂ ਵਿਚ ਛੁਪ ਬੈਠੇ ਸਾਡੇ ਬੰਦੇ ਨੇ ਦਸਿਆ ਹੈ ਕੀ ਪੁਲਿਸ ਰਿਪੋਰਟ ਦੀ ਆੜ ਵਿਚ ਦੋ ਸਾਲ ਤੇ ਲੰਘਾ ਦਿੱਤੇ ਨੇ ! ਅੱਗੇ ਓਹ ਨਹੀ ਮੰਨਣ ਨੂੰ ਆ ਰਹੇ !
ਗੁਰਦਿਆਲ : ਅੰਨੇ ਕੁੱਤੇ, ਹਿਰਣਾਂ ਦੇ ਸ਼ਿਕਾਰੀ ? ਅਗਲੇ ਸਾਲ ਚੋਣਾਂ ਆਉਣ ਵਾਲਿਆਂ ਨੇ ! ਕੁਛ ਤੇ ਕਰਨਾ ਹੀ ਪੈਣਾ ਹੈ ਵਰਨਾ ਗੱਲ ਖਰਾਬ ਹੋ ਜਾਣੀ ਹੈ ! ਦੂਜੀ ਧਿਰ ਤੇ ਸਾਡੇ ਨਾਲ ਖੜੀ ਹੀ ਹੈ, ਇਨ੍ਹਾਂ ਨੂੰ ਵੀ ਘੁਮਾਉਣਾ ਪੈਣਾ ਹੈ, ਆਖਿਰ ਇਨ੍ਹਾਂ ਦਿਆਂ ਵੋਟਾਂ ਵੀ ਤੇ ਚਾਹੀਦੀਆਂ ਨੇ ! ਕਿੰਨੇ ਕਿੰਨੇ ਰਾਂਝੇ ਖੁਸ਼ ਕਰੀਏ ? ਹੁਣ ਤੇ ਗੁੜ ਜਿਹੀ ਮਿੱਠੀ ਗੱਲ ਕਰਨੀ ਹੀ ਪੈਣੀ ਹੈ ! ਸਹੀ ਗੱਲ ਖੁਲ ਗਈ ਤੇ ਸਾਡੇ ਵੀ ਜੰਜੀਰਾਂ ਲੱਗ ਜਾਣੀਆਂ ਨੇ !
ਗੁਰਦਿਆਲ : ਫਿਰ ਕੀ ਕਰੀਏ, ਇਹ ਤੇ ਮੰਨਣ ਨੂੰ ਹੀ ਨਹੀ ਆਉਂਦੇ ? ਮਾਹੋਲ ਸਾਡੇ ਖਿਲਾਫ਼ ਬਣ ਰਿਹਾ ਹੈ !
ਗੁਰਦਿਆਲ (ਸੋਚਦਾ ਹੋਇਆ): ਇੱਕੋ ਤਰੀਕਾ ਹੈ ਕੀ ਸੱਪ ਵੀ ਮਾਰੇ ਤੇ ਲਾਠੀ ਵੀ ਨਾ ਟੁੱਟੇ ! ਇੱਕ ਕਮੇਟੀ ਬਣਾ ਦਿਓ .. ਕੁਝ ਸਮੇਂ ਬਾਅਦ ਇੱਕ ਸਬ-ਕਮੇਟੀ ਬਣਾ ਦੇਣਾ … ਉਸਦਾ ਸਮਾਂ ਵਧਾਈ ਜਾਣਾ.. ਪੰਜ-ਸੱਤ ਸਾਲ ਤੇ ਨਿਕਲ ਜਾਉਣਗੇ ਕਮੇਟੀ ਦੀ ਰਿਪੋਰਟ ਦੀ ਆੜ ਵਿਚ ! ਇੱਕ ਵਾਰ ਰਿਪੋਰਟ ਆ ਜਾਵੇਗੀ ਤੇ ਕੁਛ ਅੜਚਨ ਪਾ ਕੇ ਇੱਕ ਨਵੀਂ ਕਮੇਟੀ ਬਣਾ ਦੇਵਾਂਗੇ ! (ਹਸਦਾ ਹੈ ! ) ਤੱਦ ਤੱਕ ਬਹੁਤ ਕੁਝ ਬਦਲ ਜਾਣਾ ਹੈ !
ਗੁਰਦਿਆਲ : ਇਹ ਤੇ ਫੁਟਬਾਲ ਹੋ ਗਈ.. ਕਦੀ ਫੁਟਬਾਲ ਇਸ ਪਾਲੇ ਕਦੀ ਉਸ ਪਾਲੇ! ਗੋਲੀ ਕਿੰਦੀ ਤੇ ਗਹਿਣੇ ਕਿੰਦੇ ? (ਦੋਵੇਂ ਕਮੀਨੀ ਹਸੀਂ ਹਸਦੇ ਹਨ)
[ਬਾਹਰੋਂ ਆਉਂਦੀਆਂ ਅਵਾਜਾਂ ਵਧਦੀਆਂ ਜਾ ਰਹੀਆਂ ਸਨ ... “ਸਾਨੂੰ ਇਨਸਾਫ਼ ਚਾਹੀਦਾ ਹੈ !”]
Leave a Comment