A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਯੇ ਤੋ ਬੜਾ ਟੋਇੰਗ ਹੈ ? (ਨਿੱਕੀ ਕਹਾਣੀ)

ਯੇ ਤੋ ਬੜਾ ਟੋਇੰਗ ਹੈ ! (ਘਰ ਆਏ ਮਹਿਮਾਨਾਂ ਅੱਗੇ ਨਿੱਕਾ ਮਨਜੋਤ ਟੀ.ਵੀ. ਤੇ ਆਉਂਦੇ ਚੱਡੀ ਦੇ ਇਸ਼ਤਿਹਾਰ ਦੀ ਨਕਲ ਕਰ ਰਿਹਾ ਸੀ !)

ਮਹਿਮਾਨਾਂ ਦੇ ਨਾਲ ਨਾਲ ਪਰਿਵਾਰ ਵਾਲਿਆਂ ਦੇ ਵੀ ਹੋਸ਼ ਉਡੇ ਹੋਏ ਸਨ !

ਪਰ ਨਿੱਕੇ ਦੀ ਇਥੇ ਹੀ ਬੱਸ ਨਹੀ ਹੋਈ ਸੀ ... ਹੁਣ ਓਹ ਵਖ ਵਖ “ਡਿਓ” ਦੇ ਇਸ਼ਤਿਹਾਰਾਂ ਦਿਆਂ ਨਕਲ ਲਗਾ ਰਿਹਾ ਸੀ ਜੋ ਕੀ ਇਤਨੇ ਏਡਲਟ ਸਨ ਕੀ ਕੋਈ ਵੀ ਪਰਿਵਾਰ ਵਿਚ ਵੇਖਣ ਤੋਂ ਪਹਿਲਾਂ ਦੱਸ ਵਾਰ ਸੋਚੇਗਾ ! }

ਪਿਤਾ ਰਣਜੋਧ ਸਿੰਘ ਨੇ ਹਿੰਮਤ ਕਰ ਕੇ ਮਨਜੋਤ ਨੂੰ ਉਸ ਵੇਲੇ ਰੋਕਿਆ ਤੇ ਬਾਅਦ ਵਿਚ ਪਿਆਰ ਨਾਲ ਸਮਝਾਉਣ ਦੀ ਸੋਚੀ !

ਮਹਿਮਾਨਾਂ ਦੇ ਜਾਉਣ ਤੋਂ ਬਾਅਦ ....

ਰਣਜੋਧ ਸਿੰਘ : ਪੁੱਤਰ, ਇਸ ਤਰਾਂ ਦਿਆਂ ਗੰਦੀਆਂ ਹਰਕਤਾਂ ਨਹੀ ਕਰਦੇ ਚੰਗੇ ਬੱਚੇ ! ਇਹ ਬੈਡ ਮੇਨਰ੍ਸ ਹੁੰਦੇ ਨੇ ! ਅੰਕਲ ਕੀ ਸੋਚਣਗੇ ਤੁਹਾਡੇ ਬਾਰੇ ਕੀ ਤੁਹਾਨੂੰ ਅਸੀਂ ਇਹੀ ਕੁਛ ਸਿਖਾਇਆ ਹੈ ?

ਮਨਜੋਤ (ਭੋਲੇ ਪਨ ਨਾਲ ) : ਪਾਪਾ ਜੀ, ਜੇਕਰ ਇਹ ਸਭ ਗੱਲਾਂ ਗਲਤ ਤੇ ਗੰਦੀਆਂ ਹਨ ਤੇ ਫਿਰ ਟੀ.ਵੀ. ਤੇ ਬਾਰ ਬਾਰ ਕਿਓਂ ਵਿਖਾਉਂਦੇ ਨੇ ?

ਰਣਜੋਧ ਸਿੰਘ ਬੱਚੇ ਦੇ ਇਸ ਅਨੋਖੇ ਪ੍ਰਸ਼ਨ ਤੇ ਹੈਰਾਨ ਰਿਹ ਗਿਆ ਤੇ ਸੋਚਣ ਲੱਗਾ ਕੇ ਵਾਕਈ ਹੀ ਕਿਥੇ ਜਾ ਰਿਹਾ ਹੈ ਸਾਡਾ ਮੀਡਿਆ ਤੇ ਹਰ ਕੀਮਤ ਤੇ ਆਪਣਾ ਸਮਾਨ ਵੇਚਣ ਲਈ ਘੱਟ ਕਪੜਿਆਂ ਵਿਚ ਕੁੜੀਆਂ ਨੂੰ ਇਸਤਿਮਾਲ ਕਰਨਾ ! ਜਿਸ ਕਰਕੇ ਸਮਾਜ ਵਿਚ ਕੁੜੀਆਂ ਬਾਰੇ ਗਲਤ ਅਕਸ ਬਣਾਇਆ ਜਾ ਰਿਹਾ ਹੈ ਕੀ ਅੱਜ ਕੁੜੀਆਂ ਅਜਾਦ ਖਿਆਲਾਂ ਦਿਆਂ ਹਨ .... ਪਰ ਇਸ ਚੰਗੇ ਖਿਆਲ ਨੂੰ ਇਸ ਭੱਦੇ ਤਰੀਕੇ ਪੇਸ਼ ਕਿੱਤਾ ਜਾ ਰਿਹਾ ਹੈ ਕੀ ਜਿਸ ਨਾਲ ਇਹ ਇੱਕ ਸੰਦੇਸ਼ ਨਹੀ ਬਲਕਿ ਨਿਓਤਾ ਜਿਆਦਾ ਲਗਦਾ ਹੈ ! ਨਿੱਕੀ ਉਮਰ ਵਿਚ ਹੀ ਬੱਚਿਆਂ ਦੇ ਕੱਚੇ ਦਿਮਾਗ ਵਿਚ ਇਹ ਗੰਦ ਭਰਿਆ ਜਾ ਰਿਹਾ ਹੈ !

ਗੰਦੇ ਇਸ਼ਤਿਹਾਰਾਂ, ਅਸ਼ਲੀਲ ਆਇਟਮ ਗਾਣੇਆਂ ਰਾਹੀਂ ਸਮਾਜ ਵਿਚ ਫੈਲ ਰਹੇ ਇਸ ਜਿਸਮ ਦੇ ਬਾਜਾਰ ਨੂੰ ਠੱਲ ਪਾਉਣ ਲਈ ਕੋਈ ਅਦਾਰਾ ਨਹੀ ? ਜਾਂ ਅਸੀਂ ਵੀ ਅਪਨੇ ਘਰਾਂ ਵਿਚ ਇਸ ਨੂੰ ਕਬੂਲ ਕਰ ਲਿਆ ਹੈ ? ਸਭ ਚਲਤਾ ਹੈ ? ਵਾਕਈ ਹੀ ਸਭ ਚਲਤਾ ਹੈ ????

ਮਨਜੋਤ ਉਸੀ ਭੋਲੇਪਨ ਨਾਲ ਅਪਨੇ ਪਿਤਾ ਨੂੰ ਵੇਖਦਾ ਹੈ ਕਿ ਸ਼ਾਇਦ ਕੋਈ ਜਵਾਬ ਆਵੇ ਪਰ ਪਿਤਾ ਰਣਜੋਧ ਕੋਲ ਉਸਦੀ ਇਸ ਭੋਲੀ ਗੱਲ ਦਾ ਕੋਈ ਜਵਾਬ ਨਹੀ ਸੀ !

ਤੁਹਾਡੇ ਕੋਲ ਹੈ ?

Leave a Comment

Reader Comments