A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਇਨ੍ਹਾਂ ਨੂੰ ਪੁਲਿਸ ਨਹੀ ਫੜਦੀ ? (ਨਿੱਕੀ ਕਹਾਣੀ)

ਚਲ ਬਦਮਾਸ਼ ! ਉਤਰ ਨੀਚੇ ! ਸ਼ਰਮ ਨਹੀ ਆਉਂਦੀ ਤੈਨੂੰ, ਜਨਾਨੀਆਂ ਦੇ ਡਿੱਬੇ ਵਿਚ ਵੜ ਆਉਂਦੇ ਹੋ ? (ਸ੍ਪੇਸ਼ਲ ਪੁਲਿਸ ਨੇ ਇੱਕ ਆਦਮੀ ਨੂੰ ਮੈਟਰੋ ਟ੍ਰੇਨ ਤੋਂ ਥੱਲੇ ਲਾ ਲਿਆ) !

ਨਿੱਕਾ ਕੁਲਜੀਤ ਸਿੰਘ (12 ਸਾਲ ਦਾ) ਇਹ ਵੇਖ ਰਿਹਾ ਸੀ, ਉਸਨੇਂ ਆਪਣੇ ਪਾਪਾ ਹਰਜੱਸ ਸਿੰਘ ਨੂੰ ਪੁਛਿਆ “ਪਾਪਾ, ਇਨ੍ਹਾਂ ਨੂੰ ਪੁਲਿਸ ਨੇ ਕਿਓਂ ਪਕੜਿਆ ?

ਹਰਜੱਸ ਸਿੰਘ : ਬੇਟਾ, ਇਹ ਲੇਡਿਸ ਡਿੱਬੇ ਵਿਚ ਬੈਠੇ ਸਨ, ਇਸ ਕਰਕੇ ! ਪਹਿਲਾ ਡਿੱਬਾ ਜਨਾਨੀਆਂ ਵਾਸੇ ਰਿਜ਼ਰਵ ਹੁੰਦਾ ਹੈ !

ਨਿੱਕਾ ਕੁਲਜੀਤ : ਤੇ ਫਿਰ ਪਾਪਾ, ਇਹ ਜੋ ਇਤਨੀਆਂ ਲੇਡਿਸ ਸਾਡੇ ਡਿੱਬੇ ਵਿਚ ਬੈਠੀਆਂ ਹਨ (ਇਸ਼ਾਰਾ ਕਰਦਾ ਹੈ) ਇਨ੍ਹਾਂ ਨੂੰ ਪੁਲਿਸ ਕਿਓਂ ਨਹੀ ਪਕੜਦੀ ? ਤੁਸੀਂ ਤੇ ਦੀਦੀ ਨੂੰ ਹਮੇਸ਼ਾ ਕਹਿੰਦੇ ਰਹਿੰਦੇ ਹੋ ਕੀ “ਜਨਾਨੀਆਂ ਕਿਸੀ ਵੀ ਖੇਤਰ ਵਿਚ ਆਦਮਿਆਂ ਤੋਂ ਘੱਟ ਨਹੀ ਹਨ” ਫਿਰ ਇਹ ਦੋਗਲੀ ਗੱਲ ਕਿਓਂ ?

ਹਰਜੱਸ ਸਿੰਘ : (ਹੈਰਾਨ ਹੋ ਕੇ ਨਿੱਕੇ ਕੁਲਜੀਤ ਨੂੰ ਵੇਖਦਾ ਹੈ ਤੇ ਕਹਿੰਦਾ ਹੈ) ਬੇਟਾ ਇਹ ਸਾਡੀ ਸਰਕਾਰੀ ਪਾਲਿਸੀ ਹੈ ਤੇ ਕਾਨੂੰਨ ਹੈ !

ਨਿੱਕਾ ਕੁਲਜੀਤ : ਵੋਟ ਬੈਂਕ ਦੀ ਖਾਤਿਰ ਇਹੋ ਜਿਹੀਆਂ ਪਾਲਸੀਆਂ ਕਿਓ ਬਣਦੀਆਂ ਹਨ ਪਾਪਾ ਜੀ ?

ਹਰਜੱਸ ਸਿੰਘ : ਮਤਲਬ ਬੇਟਾ ? ਤੁਸੀਂ ਕੀ ਕਹਿਣਾ ਚਾਹੁੰਦੇ ਹੋ ?

ਨਿੱਕਾ ਕੁਲਜੀਤ : ਹੋਣਾ ਤੇ ਇਹ ਚਾਹੀਦਾ ਸੀ ਕੀ ਇਹ ਪਹਿਲਾ ਡਿੱਬਾ “ਵੱਡੇ ਬਜੁਰਗਾਂ ਤੇ ਵਿਕਲਾਂਗਾਂ (ਮਰਦ ਤੇ ਤੀਵੀਂ ਦੋਵਾਂ ਲਈ)” ਲਈ ਪੱਕਾ (ਰਿਜ਼ਰਵ) ਹੁੰਦਾ ! ਓਹ ਵਿਚਾਰੇ ਤੇ ਖੜੇ ਰਹਿੰਦੇ ਨੇ ਪਰ ਕੋਈ ਉਨ੍ਹਾਂ ਨੂੰ ਸੀਟ ਨਹੀ ਦਿੰਦਾ ਭਾਵੇਂ ਓਹ ਮਰਦ ਹੋਣ ਜਾਂ ਜਨਾਨੀਆਂ ! ਲਿੰਗ ਭੇਦ ਨਾਲ ਨਹੀ ਬਲਕਿ “ਜਰੂਰਤ ਅੱਤੇ ਜ਼ਰੂਰਤਮੰਦਾਂ” ਦੇ ਹਿਸਾਬ ਨਾਲ ਇਹੋ ਜੇਹੀਆਂ ਪੋਲਿਸਿਆਂ ਬਣਨੀਆਂ ਚਾਹੀਦੀਆਂ ਹਨ !

ਹਰਜੱਸ ਸਿੰਘ : ਗੱਲ ਤੇ ਤੇਰੀ ਸਿਆਣੀ ਹੈ ਕਾਕੇ ! ਕੋਈ ਹੋਰ ਗੱਲ ਵੀ ਹੈ ਤੇਰੇ ਦਿਮਾਗ ਵਿਚ ?

ਨਿੱਕਾ ਕੁਲਜੀਤ : ਪਾਪਾ ਜੀ, ਅੱਜ ਤੀਵੀਆਂ ਮਰਦਾਂ ਵਾਲੇ ਸਾਰੇ ਕੰਮ ਕਰ ਰਹੀਆਂ ਹਨ ! ਸਾਇਕਲ ਤੋਂ ਲੈ ਕੇ ਜਹਾਜ਼ ਤਕ ਚਲਾ ਰਹੀਆਂ ਹਨ, ਪਰ ਫਿਰ ਵੀ ਉਨ੍ਹਾਂ ਨੂੰ ਇਹੋ ਜਿਹਾ ਨੀਵਾਂ ਤੇ ਕਮਜੋਰ ਵਿਖਾਉਣ ਵਾਲਾ ਰਿਜਰਵੇਸ਼ਨ ਚਾਹੀਦਾ ਹੈ ? ਕਮਾਲ ਹੈ !

ਹਰਜੱਸ ਸਿਘ : ਕੁਲਜੀਤ, ਪੁੱਤਰ ਹੁਣ ਤੂੰ ਨਿੱਕਾ ਨਹੀ ਰਿਹਾ ! ਮੈਨੂੰ ਵੱਡਾ ਜਾਪਣ ਲੱਗ ਪਿਆ ਹੈਂ ! (ਹਸਦਾ ਹੈ)

Leave a Comment

Reader Comments