A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਧਰਮੀ ਦੇ ਭੇਖ ਵਿੱਚ ਸ਼ੈਤਾਨ ਦੀ ਔਲਾਦ ! (ਨਿੱਕੀ ਕਹਾਣੀ)

ਦੋ ਧਰਮਾਂ ਵਿਚਕਾਰ ਮਾਹੌਲ ਗਰਮ ਕਰਵਾਉਣਾ ਹੈ ਨਾ ? ਮੈਂ ਤੁਹਾਡਾ ਮਤਲਬ ਸਮਝ ਗਿਆ ਜਨਾਬ ! ਧਾਰਮਿਕ ਆਗੂ ਨੇ ਸਿਆਸੀ ਆਗੂ ਨੂੰ ਕਿਹਾ ! ਮਾਹੋਲ ਤੁਹਾਡੇ ਖਿਲਾਫ਼ ਹੈ ਤੇ ਤੁਸੀਂ ਚਾਹੁੰਦੇ ਹੋ ਕੀ ਇਨ੍ਹਾਂ ਦੋਹਾਂ ਧਰਮਾਂ ਵਿਚਕਾਰ ਗਲਤ ਫ਼ਹਿਮੀ ਵਧਾ ਕੇ ਧਿਆਨ ਤੇ ਸ਼ਾਂਤੀ ਨੂੰ ਭੰਗ ਕੀਤਾ ਜਾਵੇ ਤਾਂਕਿ ਚੌਣਾਂ ਦੇ ਆਸ ਪਾਸ ਤਕ ਇਹ ਤੁਹਾਨੂੰ ਭੁਲ ਜਾਣ ਤੇ ਤੁਹਾਡਾ ਕੰਮ ਨਿਕਲ ਜਾਵੇ !

ਸਿਆਸੀ ਆਗੂ : ਕਿਸੀ ਚੀਜ਼ ਦੀ ਜਰੂਰਤ ਹੋਵੇ ਤੇ ਬੇਝਿਝਕ ਦੱਸ ਦੇਣਾ ! ਇਕ ਵੀਡੀਓ ਬਨਵਾ ਦਿੱਤੀ ਹੈ ਤੇ ਤੁਹਾਡੇ ਬੰਦੇ ਉਸ ਵੀਡੀਓ ਰਾਹੀ ਦੂਜੇ ਧਰਮ ਵਾਲਿਆਂ ਨੂੰ ਧਮਕੀ ਦੇਣਗੇ ਤੇ ਫਿਰ ਸਾਡੇ ਹੀ ਬੰਦੇ ਇੱਟ ਦਾ ਜਵਾਬ ਪੱਥਰ ਵਿਚ ਦੇਣ ਦੇ ਦਮਗੱਜੇ ਮਾਰਦੇ ਹੋਏ ਮਾਹੌਲ ਨੂੰ ਹੋਰ ਗਰਮ ਕਰ ਦੇਣਗੇ ! ਆਮ ਬੰਦਾ ਤੇ ਹੁੰਦਾ ਹੀ ਕੁੱਟ ਖਾਉਣ ਲਈ ਹੈ, ਕਦੀ ਵੇਖਿਆ ਹੈ ਕੀ ਕਿਸੇ ਸਿਆਸੀ ਆਗੂ ਨੂੰ ਕਿਸੀ ਝਗੜੇ ਜਾਂ ਦੰਗੇ ਵਿਚ ਕੋਈ ਦਿੱਕਤ ਆਈ ਹੋਵੇ ? ਅਸੀਂ ਤੇ ਅੰਗਰੇਜਾਂ ਦੇ ਬੜੇ ਧਨਵਾਦੀ ਹਾਂ, ਓਹ ਆਪ ਤੇ ਚਲੇ ਗਏ ਪਰ ਸਾਨੂੰ ਆਪਣਾ ਇੱਕ ਗੁਣ ਸਿਖਾ ਗਏ ਕੀ ਕਿਵੇਂ ਆਮ ਬੰਦੇ ਨੂੰ ਲੜਾ ਕੇ ਆਪਣਾ ਉੱਲੂ ਸਿਧਾ ਕਰਨਾ ਹੈ !

ਧਾਰਮਿਕ ਆਗੂ : (ਹਸਦਾ ਹੋਇਆ !) ਚਿੰਤਾ ਹੀ ਨਾ ਕਰੋ ਜੀ, ਇਹ ਅਕਲ ਦੇ ਅੰਨੇ ਕਦੀ ਇੰਨੇ ਸਿਆਣੇ ਨਹੀ ਹੋਣੇ ਕੀ ਸਾਡੀ ਕਲਾਕਾਰੀ ਸਮਝ ਸੱਕਣ ! ਅਸੀਂ ਇਨ੍ਹਾਂ ਨੂੰ ਧਰਮ ਅਤੇ ਜਾਤ ਦੇ ਮਕੜ-ਜਾਲ ਵਿਚ ਐਸਾ ਫ਼ਸਾਵਾਂਗੇ ਕੀ ਇਨ੍ਹਾਂ ਦਾ ਪਿਓ ਵੀ ਸਮਝ ਨਹੀ ਪਾਵੇਗਾ ! ਆਮ ਬੰਦਾ ਤੇ ਹੁੰਦਾ ਹੀ ਇਮੋਸ਼ਨਲ ਫੂਲ ਹੈ !

ਦੂਜਾ ਧਿਰ ਦਾ ਧਾਰਮਿਕ ਆਗੂ : ਤੁਸੀਂ ਚਿੰਤਾ ਹੀ ਨਾ ਕਰੋ ਜੀ, ਸਾਡੇ ਗੁੰਡੇ ਸ਼ਰੀਫਾਂ ਦੇ ਭੇਸ਼ ਵਿਚ ਤਿਆਰ ਹਨ, ਇੱਕ ਵਾਰ ਸ਼ਮਾ ਤੇ ਜਲ ਲੈਣ ਦੇਓ... ਪਰਵਾਨੇ ਵੇਖਣਾ ਕਿਵੇਂ ਡਿੱਗ ਡਿੱਗ ਪੈਣਗੇ !

ਸਿਆਸੀ ਆਗੂ : ਅਸੀਂ ਲੱਖਾਂ ਖਰਚ ਕੇ ਇਥੇ ਪਹੁੰਚੇ ਹਾਂ, ਜਦੋਂ ਤਕ ਕਰੋੜਾਂ ਨਾ ਕਮਾ ਲਈਏ ਅਸੀਂ ਨਹੀ ਛਡਨੀ ਇਹ ਕੁਰਸੀ ! ਜੋ ਇਸ ਦੇ ਅੱਗੇ ਆਵੇਗਾ ਓਹ ਸਾਡੇ ਇੰਦਰ੍ਜਾਲ ਵਿਚ ਫਸ ਜਾਵੇਗਾ ! ਤੁਹਾਡੀ ਸਾਡੀ ਜੋੜੀ ਬੜੀ ਹੀ ਕਾਮਯਾਬ ਹੈ! ਤੁਸੀਂ ਸਾਡੀ ਪਿਠ ਤੇ ਖੁਜਲੀ ਕਰੋ ਤੇ ਬਦਲੇ ਵਿਚ ਅਸੀਂ ਤੁਹਾਡੀ ਪਿਠ ਤੇ ਖੁਜਲੀ ਕਰਣਗੇ ! (ਤਿੰਨੋ ਹਸਦੇ ਹਨ) ! ਇਹ ਹੁੰਦੀ ਹੈ ਜੁਗਲਬੰਦੀ ! ਵਾਹ ਉਸਤਾਦ ਵਾਹ !

ਨਾਲ ਖੜਾ ਬਾਡੀ ਗਾਰਡ ਲਵਲੀ ਸਿੰਘ ਇਨ੍ਹਾਂ ਦਿਆਂ ਸ਼ੈਤਾਨੀ ਗੱਲਾਂ ਸੁਣ ਕੇ ਸੋਚਣ ਲੱਗਾ ਕੀ ਵਾਕਈ ਇਹ ਲੋਗ ਇਨਸਾਨ ਹਨ ਜਾਂ “ਧਰਮੀ ਦੇ ਭੇਖ ਵਿੱਚ ਸ਼ੈਤਾਨ ਦੀ ਔਲਾਦ ?”

Leave a Comment

Reader Comments