A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਗੁਰਪੁਰਬ ਦਾ ਲਾਹਾ ? (ਨਿੱਕੀ ਕਹਾਣੀ)

ਆਈਆਂ ਗੁਰੂ ਰੂਪ ਸਾਧ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਹੋਵੇ ! ਸਟੇਜ ਤੋਂ ਬੋਲਿਆ ਜਾ ਰਿਹਾ ਸੀ ! ਹੁਣ ਤੁਹਾਡੇ ਸਾਹਮਣੇ ਫਲਾਣੀ ਪਾਰਟੀ ਦੇ ਸੰਗਤ ਸਿੰਘ ਜੀ ਦੋ ਸ਼ਬਦ ਕਹਿਣਗੇ ! ਆਪ ਜੀ ਨੂੰ ਬੇਨਤੀ ਹੈ ਕੀ ਅੱਜ ਗੁਰਪੁਰਬ ਦੇ ਦਿਹਾੜੇ ਲਾਹਾ ਲੈ ਕੇ ਜਾਣਾ !

ਸੰਗਤ ਸਿੰਘ : (ਵਧਾਈ ਤੇ ਫਤਿਹ ਦੀ ਸਾਂਝ ਪਾਉਣ ਤੋਂ ਬਾਅਦ) : ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡੀ ਪਾਰਟੀ ਨੇ .......... (ਆਪਣੀ ਪਾਰਟੀ ਬਾਰੇ ਪੰਦਰਾਂ-ਵੀਹ ਮਿਨਟ ਬੋਲਣ ਤੋਂ ਬਾਅਦ ਸੰਗਤ ਸਿੰਘ ਬਹ ਗਿਆ) !

ਫਿਰ ਉਚੇਚੇ ਤੌਰ ਤੇ ਬੁਲਾਏ (ਪੰਥ ਪ੍ਰਸਿਧ) ਰਾਗੀ ਸਿੰਘਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ ! ਰਾਗੀਆਂ ਪਿਛੇ ਸਟੇਜ ਤੇ ਬੈਠੇ ਮੇਂਬਰਾਂ ਤੇ ਸਿਆਸੀ ਬੰਦਿਆਂ ਦੀ ਜੋੜ-ਤੋੜ ਵਾਲੀ ਖੁਸਰ-ਪੁਸਰ ਸ਼ੁਰੂ ਹੋ ਗਈ ! ਸੰਗਤਾਂ ਦਾ ਧਿਆਨ ਕਦੀ ਰਾਗੀਆਂ ਵੱਲ ਤੇ ਕਦੀ ਇਨ੍ਹਾਂ ਸਿਆਸੀਆਂ ਵੱਲ ਜਾਂਦਾ ਰਿਹਾ !

ਸਟੇਜ ਤੋਂ ਇਹ ਪਾਰਟੀਬਾਜੀ, ਖੁਸਰ-ਪੁਸਰ ਤੇ ਕੀਰਤਨ ਦਾ ਸਿਲਸਿਲਾ ਚਲਦਾ ਰਿਹਾ ! ਸੰਗਤੀ ਰੂਪ ਵਿਚ ਬੈਠੇ ਹਰਮਿੰਦਰ ਸਿੰਘ ਨੂੰ ਇਵੇਂ ਲੱਗ ਰਿਹਾ ਸੀ ਕੀ ਜਿਵੇਂ ਟੀ-ਵੀ. ਸ਼ੋਅ ਚਲ ਰਿਹਾ ਹੈ ਜਿਸ ਵਿਚ ਥੋੜੀ ਥੋੜੀ ਦੇਰ ਬਾਅਦ ਕਮਰਸ਼ੀਅਲ ਬ੍ਰੇਕ ਆ ਰਿਹਾ ਹੋਵੇ !

ਆਖਿਰਕਾਰ ਗੁਰਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਦੀ ਸਮਾਪਤੀ ਹੋਈ ਤੇ ਸੰਗਤਾਂ ਦੋ-ਚਿੱਤੀ ਜਿਹੀ ਹੋਈਆਂ ਆਪਣੇ ਆਪਣੇ ਰਾਹ ਪਈਆਂ ! ਹਰਮਿੰਦਰ ਸਿੰਘ ਵੀ ਡੂੰਘੇ ਵਿਚਾਰਾਂ ਵਿਚ ਗੁੰਮ ਗਿਆ, ਉਸਦੇ ਖਿਆਲ ਵਿਚ ਪ੍ਰਸ਼ਨ ਆਇਆ ਕੀ ਆਖਿਰਕਾਰ “ਲਾਹਾ ਕਿੰਨੇ ਖਟਿਆ ?”

ਸੰਗਤਾਂ ਨੇ ? ਜਿਨ੍ਹਾਂ ਨੇ ਧਰਮ ਤੇ ਸਿਆਸਤ ਦੇ ਘਾਲਮੇਲ ਨੂੰ ਝਲਿਆ !
ਜਾਂ
ਸਿਆਸੀ ਲੀਡਰਾਂ ਨੇ ? ਜਿਨ੍ਹਾਂ ਨੇ ਗੁਰਪੁਰਬ ਦੇ ਮੌਕੇ ਨੂੰ ਕੈਸ਼ ਕਰਦੇ ਹੋਏ ਆਪਣਾ “ਸਿਆਸੀ ਕੱਦ ਵੱਡਾ ਕਰਨ ਤੇ ਦੂਜੀ ਪਾਰਟੀ ਦੀ ਬੈੰਡ ਵਜਾਉਣ ਦਾ ਮੌਕਾ ਹਥੋਂ ਨਹੀ ਗੁਆਇਆ”?

“ਲਾਹਾ ਕਿੰਨੇ ਖਟਿਆ ?” “ਲਾਹਾ ਕਿੰਨੇ ਖਟਿਆ ?” ਸੋਚਦਾ ਸੋਚਦਾ ਆਪਣੇ ਰਾਹ ਪਿਆ !

Leave a Comment

Reader Comments