ਦਾਗ ਚੰਗੇ ਹਨ ? (ਨਿੱਕੀ ਕਹਾਣੀ)
ਸਾਹਿਬ ਸਿੰਘ ਇੱਕ ਗੁਰਮੁਖ ਸਨ, ਤੇ ਆਪਣੇ ਗੁਰੂ ਦੇ ਗਾਡੀ ਰਾਹ ਤੇ ਨਿਰਭਓ ਨਿਰਵੈਰ ਰਹਿੰਦੇ ਹੋਏ ਸਚ ਦਾ ਮਾਰਗ ਪ੍ਰਚਾਰਦੇ ਸਨ ! ਗੁਰਬਾਣੀ ਨੂੰ ਵਿਚਾਰਦੇ ਹੋਏ ਪ੍ਰਚਾਰਨਾ ਹੀ ਉਨ੍ਹਾਂ ਦਾ ਨਿੱਤ ਦਾ ਨੇਮ ਸੀ ! ਉਨ੍ਹਾਂ ਨੇ ਕਦੀ ਵੀ ਕਿਸੇ ਪ੍ਰਧਾਨ, ਸਿਆਸੀ ਆਗੂ ਜਾਂ ਮਨਮਤੀਏ ਦੀ ਗੱਲ ਨਹੀ ਸੁਣੀ ਤੇ ਹਮੇਸ਼ਾ ਹੀ ਸਚ ਤੇ ਪਹਿਰਾ ਦਿੱਤਾ ! ਪਰ ਇਲਾਕੇ ਦੇ ਅਖੌਤੀ ਧਾਰਮਿਕ ਠੇਕੇਦਾਰਾਂ ਨੂੰ ਇਹ ਗੱਲ ਬਿਲਕੁਲ ਨਾ ਸੁਆਈ ਤੇ ਉਨ੍ਹਾਂ ਨੇ ਸਾਹਿਬ ਸਿੰਘ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ, ਕੀ ਇਹ ਬੰਦਾ ਬਹੁਤ ਕਿੰਤੁ ਪ੍ਰੰਤੂ ਕਰਦਾ ਹੈ ਤੇ ਗੁਰੂ ਨਿੰਦਕ ਹੈ, ਇਹ ਬਹੁਤ ਸਮੇਂ ਤੋਂ ਚਲੇ ਆ ਰਹੇ ਧਾਰਮਿਕ ਕਰਮਾਂ (ਅਸਲ ਵਿਚ ਅਡੰਬਰਾਂ, ਲੋਕ ਦਿਖਾਵਾ) ਨੂੰ ਗਲਤ ਕਹਿੰਦਾ ਹੈ, ਇਹ ਪਾਖੰਡੀ ਹੈ, ਇਹ ਚੋਰ ਹੈ, ਇਹ ਲਾਲਚੀ ਹੈ ... ਇਹ ਇੰਜ ਹੈ .. ਇਹ ਉਂਝ ਹੈ !
ਇੱਕ ਦਿਨ ਸਾਹਿਬ ਸਿੰਘ ਇੱਕ ਸ਼ਬਦ ਦੀ ਗੁੰਝਲ ਨੂੰ ਮਨ ਹੀ ਮਨ ਵਿਚ ਸੁਲਝਾਉਂਦੇ ਹੋਏ ਪਾਰਕ ਵਿਚ ਸੈਰ ਕਰ ਰਹੇ ਸੀ ਤੇ ਅੱਗੋ ਹਰਕੀਰਤ ਉਨ੍ਹਾਂ ਦੇ ਅੱਗੇ ਆ ਕੇ ਖੜਾ ਹੋ ਗਇਆ !
ਹਰਕੀਰਤ (ਫਤਿਹ ਗਜਾ ਕੇ) : ਸਾਹਿਬ ਸਿੰਘ ਜੀ, ਲੋਕੀ ਆਪ ਜੀ ਨੂੰ ਇਤਨਾ ਗਲਤ ਕਹਿੰਦੇ ਨੇ ਪਰ ਤੁਸੀਂ ਉਨ੍ਹਾਂ ਨੂੰ ਕੁਛ ਕਹਿੰਦੇ ਕਿਓਂ ਨਹੀ ?
ਸਾਹਿਬ ਸਿੰਘ (ਮੁਸਕੁਰਾਉਂਦੇ ਹੋਏ) : ਬੇਟਾ ਜੀ, ਇਨ੍ਹਾਂ ਠੇਕੇਦਾਰਾਂ ਨੇ ਗੁਰੂ ਸਾਹਿਬਾਨਾ ਨੂੰ ਵੀ ਨਹੀ ਬਕਸ਼ਿਆ ਤੇ ਮੈਂ ਕਿਸ ਖੇਤ ਦੀ ਮੂਲੀ ਹਾਂ ? ਮੈਂ ਤੇ ਇੱਕ ਨਿੱਕਾ ਜਿਹਾ ਸਾਧਾਰਣ ਸਿਖ ਹਾਂ ! ਸਚੇ ਮਾਰਗ ਚਲਦੇ ਹੋਏ ਜਹਾਨ ਉਸਤਤ ਕਰਦਾ ਹੈ ਪਰ ਅਕਸਰ ਜਾਣ ਤੋਂ ਬਾਅਦ ! ਵੈਸੇ ਭੀ ਇਹੋ ਜਿਹੇ ਇਲਜਾਮ ਲਗਨੇ ਤੇ ਬਹੁਤ ਪੁਰਾਣਾ ਇਤਿਹਾਸ ਹੈ ਪ੍ਰਭੁ ਦੇ ਪਿਆਰੇ ਕਦੀ ਵੀ ਇਨ੍ਹਾਂ ਵੱਲ ਕੰਨ ਨਹੀ ਧਰਦੇ ਤੇ ਆਪਣਾ ਰਾਹ ਪਛਾਣਦੇ ਹੋਏ ਅੱਗੇ ਚਾਲੇ ਪਾਉਂਦੇ ਹਨ !
ਹਰਕੀਰਤ : ਤੁਹਾਡਾ ਮਤਲਬ ਹੈ ਕੀ “ਕੁਛ ਚੰਗਾ ਕੰਮ ਕਰਦੇ ਹੋਏ ਜੇਕਰ ਦਾਗ ਲੱਗਣ ਤੇ ਦਾਗ ਚੰਗੇ ਹਨ ?”
ਸਾਹਿਬ ਸਿੰਘ (ਮੁਸਕੁਰਾਉਂਦੇ ਹੋਏ!): ਹਾਂਜੀ ਪੁੱਤਰ ਜੀ ... ਇਹੋ ਜੇਹੇ ਦਾਗ ਚੰਗੇ ਹਨ !
Leave a Comment