A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਪੁਰਾਣੇ ਰੀਤੀ ਰਿਵਾਜ (ਨਿੱਕੀ ਕਹਾਣੀ)

ਘਰ ਵਿਚ ਵਿਆਹ ਦਾ ਮਾਹੋਲ ਸੀ. ਦੁਧ ਤੇ ਹੋਰ ਚੀਜ਼ਾਂ ਨਾਲ ਘਰ ਭਰਿਆ ਪਿਆ ਸੀ. ਬੁੱਢੀ ਸੱਸ ਨੇ ਆਪਣੀ ਨੂੰ ਆਪਣੀ ਨੂੰਹ ਨੂੰ ਬੁਲਾ ਕੇ ਕਿਹਾ ਕਿ ਘਰ ਦੀ ਪਾਲਤੂ ਬਿੱਲੀ ਨੂੰ ਲੈ ਕੇ ਆਓ ! ਬਿੱਲੀ ਦੇ ਆਣ ਤੇ ਬੁੱਢੀ ਦੱਸ ਨੇ ਉਸ ਉੱਤੇ ਇੱਕ ਟੋਕਰੀ ਪਾ ਦਿੱਤੀ ਕਿ ਕਿਧਰੇ ਬਿੱਲੀ ਕੋਈ ਖਾਣ-ਪੀਣ ਦਾ ਸਮਾਨ ਹੰਗਾਮਾ ਨਾ ਕਰ ਦੇਵੇ ! ਨੂੰਹ ਨੇ ਪੁਛਿਆ ਤੇ ਅੱਗੇ ਸੱਸ ਨੇ ਕਿਹਾ ਕਿ ਚੰਗਾ ਹੁੰਦਾ ਹੈ ! ਸਮਾਂ ਪਾ ਕੇ ਬੁੱਢੀ ਸੱਸ ਅਤੇ ਬਿੱਲੀ ਦੋਨੋ ਮਰ ਗਈਆਂ !

ਕੁਛ ਕੁ ਸਾਲਾਂ ਬਾਦ ਘਰ ਵਿਚ ਨੂੰਹ ਦੇ ਮੁੰਡੇ ਦਾ ਵਿਆਹ ਰਖਿਆ ਗਿਆ! ਉਸ ਨੇ ਸਭ ਤੋਂ ਪਹਿਲਾਂ ਕਿਹਾ ਕਿ ਜਲਦੀ ਇੱਕ ਬਿੱਲੀ ਦਾ ਇੰਤੇਜ਼ਾਂ ਕਰੋ ! ਬਿੱਲੀ ਮੰਗਵਾਈ ਗਈ, ਤੇ ਉਸ ਨੂੰ ਟੋਕਰੀ ਪਾ ਕੇ ਢੱਕ ਦਿੱਤਾ ਗਿਆ ! ਸਾਰੀ ਰਿਸ਼ਤੇਦਾਰੀ ਨੇ ਪੁਛਿਆ "ਕੀ ਇਹ ਕੀ ਕਿੱਤਾ ਤੁਸੀ ?" ਅੱਗੋ ਨੂੰਹ ਕਹਿੰਦੀ ਕਿ ਸਾਡੀ ਮਾਤਾ ਜੀ ਕਹਿੰਦੇ ਸੀ ਕਿ ਵਿਆਹ ਵਾਲੇ ਘਰ ਵਿਚ ਬਿੱਲੀ ਨੂੰ ਢਕਣ ਨਾਲ ਚੰਗਾ ਸ਼ਗਨ ਹੁੰਦਾ ਹੈ !

ਉਸ ਦਿਨ ਤੋਂ ਬਾਦ ਉਸ ਰਿਸ਼ਤੇਦਾਰੀ ਵਿਚ ਦੇਖਾ-ਦੇਖੀ ਇਹ ਰਿਵਾਜ ਚਲ ਪਿਆ ਤੇ ਸਮਾਂ ਪਾ ਕੇ ਇਸਨੇ ਇੱਕ "ਧਾਰਮਿਕ ਰੀਤਿ-ਰਿਵਾਜ" ਦਾ ਰੂਪ ਧਰ ਲਿਆ ! ਮੁਕਦੀ ਗੱਲ ਕਿ "ਇੱਕ ਸਿਆਣੀ ਗੱਲ ਨੂੰ ਸਮੇਂ ਅੱਤੇ ਸਮਝ ਦੇ ਵਿਗਾੜ ਨੇ ਧਾਰਮਿਕ ਰੀਤ ਬਣਾ ਦਿੱਤਾ"!

"ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥"

Leave a Comment

Reader Comments