ਆਪੋ ਆਪਣੀ ਹਵਾ ! (ਨਿੱਕੀ ਕਹਾਣੀ )
“ਸੁਣਿਆ, ਹਵਾ ਤਾਂ ਹੁਣ ਓਹਦੀ ਚੱਲ ਰਹੀ ਆ?”
ਜਗਤਾਰ ਨੇ ਪੁੱਛਿਆ।
“ਕਿਹੜੀ ਹਵਾ? ਹਵਾ ਤਾਂ ਸਾਡੀ ਚੱਲਦੀ ਆ।”
ਨਿਰਮਲ ਨੇ ਤੁਰੰਤ ਕਿਹਾ।
“ਤੁਹਾਡੀ? ਲੋਕ ਤਾਂ ਸਾਡੇ ਨਾਲ ਨੇ।”
ਤੀਜੇ ਨੇ ਕਿਹਾ।
“ਤੁਸੀਂ ਲੋਕਾਂ ਨੂੰ ਜਾਣਦੇ ਈ ਕਿੰਨਾ ਓ? ਲੋਕ ਤਾਂ ਸਾਡੇ ਨਾਲ ਖੜ੍ਹੇ ਨੇ।”
ਚੌਥਾ ਵੀ ਪਿੱਛੇ ਨਾ ਰਿਹਾ।
ਥੋੜ੍ਹੀ ਦੇਰ ਵਿੱਚ ਚਾਰੇ ਆਪਣੇ-ਆਪਣੇ ਧੜੇ ਨੂੰ ਕੌਮ ਦਾ ਵਾਰਸ ਤੇ ਬਾਕੀਆਂ ਨੂੰ ਕੌਮ ਦੇ ਗੱਦਾਰ ਸਾਬਤ ਕਰ ਚੁੱਕੇ ਸਨ।
ਕੋਨੇ ਵਿੱਚ ਬੈਠੇ ਬਾਬਾ ਜੀ ਹੱਸ ਪਏ।
“ਬਾਬਾ ਜੀ, ਤੁਸੀਂ ਵੀ ਦੱਸੋ, ਹਵਾ ਕੀਹਦੀ ਆ?”
ਬਾਬਾ ਜੀ ਨੇ ਕਿਹਾ,
“ਮੈਨੂੰ ਕੀ ਪਤਾ ਪੁੱਤਰ! ਮੈਨੂੰ ਤਾਂ ਗੁਰੂ ਸਾਹਿਬ ਦੀ ਇਹ ਗੱਲ ਸਮਝ ਆਈ ਆ—
‘ਨਾ ਕੋ ਮੂਰਖੁ ਨਾ ਕੋ ਸਿਆਣਾ,
ਵਰਤੈ ਸਭੁ ਕਿਛੁ ਤੇਰਾ ਭਾਣਾ।’
ਚਾਰੇ ਚੁੱਪ।
ਬਾਬਾ ਜੀ ਨੇ ਮੁਸਕਰਾ ਕੇ ਕਿਹਾ,
“ਮਸਲਾ ਇਹ ਨਹੀਂ ਕਿ ਹਵਾ ਕੀਹਦੀ ਚੱਲ ਰਹੀ ਆ...
ਮਸਲਾ ਇਹ ਆ ਕਿ ਸਾਰੇ ਹਵਾ ਵਿੱਚ ਉੱਡ ਰਹੇ ਨੇ, ਧਰਤੀ ’ਤੇ ਕੋਈ ਨਹੀਂ ਖੜ੍ਹਾ।”
0 Likes
Leave a Comment