A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਜੇਹਾ ਚੀਰੀ ਲਿਖਿਆ ! (ਨਿੱਕੀ ਕਹਾਣੀ )

“ਮੇਰਾ ਪੁੱਤ ਹੁੰਦਾ ਤਾਂ ਅੱਜ ਮੇਰੇ ਕੋਲ ਹੁੰਦਾ!”

ਬਜ਼ੁਰਗ ਨੇ ਗੁਆਂਢੀ ਨੂੰ ਦੁਖੀ ਹੋ ਕੇ ਕਿਹਾ।

ਗੁਆਂਢੀ ਨੇ ਪੁੱਛਿਆ,
“ਪਰ ਉਹ ਤਾਂ ਬੜਾ ਸੇਵਾ ਕਰਦਾ ਸੀ ਤੁਹਾਡੀ?”

“ਹਾਂ... ਪਰ ਹੁਣ ਵਿਦੇਸ਼ ਚਲਾ ਗਿਆ। ਰਿਸ਼ਤੇ ਵੀ ਕਿੱਥੇ ਰਹੇ!”

ਕੋਲ ਬੈਠੇ ਬਜ਼ੁਰਗ ਨੇ ਹੌਲੀ ਜਿਹੀ ਮੁਸਕਰਾਹਟ ਨਾਲ ਕਿਹਾ,

“ਭਾਈ, ਰਿਸ਼ਤੇ ਸਾਡੇ ਬਣਾਏ ਨਹੀਂ... ਮਿਲੇ ਹੋਏ ਨੇ।
ਕੋਈ ਮਾਂ ਬਣ ਕੇ ਆਇਆ, ਕੋਈ ਪੁੱਤ, ਕੋਈ ਭਰਾ, ਕੋਈ ਸਾਥੀ। ਕਿਸੇ ਦਾ ਸਾਥ ਥੋੜ੍ਹਾ, ਕਿਸੇ ਦਾ ਲੰਮਾ।”

ਫਿਰ ਉਸਨੇ ਗੁਰਬਾਣੀ ਦੀ ਪੰਕਤੀ ਸੁਣਾਈ—

“ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥”

“ਜਿਨ੍ਹਾਂ ਨੂੰ ਜਿੰਨਾ ਸਮਾਂ ਮਿਲਿਆ, ਉਹਨਾ ਹੀ ਸਾਡਾ ਸਾਥ।
ਫਿਰ ਕੋਈ ਰਿਸ਼ਤਾ ਪਹਿਲਾਂ ਤੁਰ ਜਾਂਦਾ, ਕੋਈ ਪਿੱਛੋਂ।”

ਬਜ਼ੁਰਗ ਨੇ ਕਿਹਾ,

ਵੈਸੇ ਤਾਂ ਇਹ ਸੱਤਰਾਂ ਕਿਸੀ ਹੋਰ ਵਿਸ਼ੇ ਲਈ ਵਰਤੀਆਂ ਜਾਂਦੀਆਂ ਹਨ ਪਰ ਗਹੁ ਨਾਲ ਵੇਖੀਏ ਤਾਂ ਸ਼ਰੀਰਕ ਰਿਸ਼ਤੇ ਹੋਣ ਜਾਂ ਦੁਨਿਆਵੀ, ਸਭ ਦੀ ਇੱਕ ਉਮਰ ਹੈ ! ਜਿੰਨਾ ਜਿਸ ਰਿਸ਼ਤੇ ਦਾ ਸਮਾਂ ਲਿਖਿਆ ਹੈ , ਭੋਗ ਕੇ ਅਤੇ ਭਾਣਾ ਮੰਨ ਕੇ ਅੱਗੇ ਤੁਰ ਜਾਣਾ ਹੀ ਅਸਲ ਰਾਹ ਹੈ !

Leave a Comment

Reader Comments