A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਰਸਮਾਂ ਦੇ ਗੁਲਾਮ ! (ਨਿੱਕੀ ਕਹਾਣੀ )

ਅਰਥੀ ਤਿਆਰ ਸੀ। ਲੋਕ ਵਾਰੀ-ਵਾਰੀ ਆ ਕੇ ਪੈਸੇ ਅਰਥੀ ’ਤੇ ਰੱਖ ਰਹੇ ਸਨ।

ਇੱਕ ਨੌਜਵਾਨ ਨੇ ਹੌਲੀ ਜਿਹੀ ਪੁੱਛਿਆ,
“ਇਹ ਪੈਸੇ ਕਿਉਂ ਰੱਖਦੇ ਨੇ?”

ਨਾਲ ਖੜ੍ਹੇ ਬਜ਼ੁਰਗ ਨੇ ਕਿਹਾ,
“ਪਤਾ ਨਹੀਂ ਪੁੱਤ… ਰਿਵਾਜ ਏ, ਸਾਰੇ ਕਰਦੇ ਨੇ।”

ਨੌਜਵਾਨ ਨੇ ਕਿਹਾ,
“ਪਰ ਇਹ ਪੈਸੇ ਜਾਣੇ ਕਿੱਥੇ ਨੇ?”

ਬਜ਼ੁਰਗ ਮੁਸਕਰਾ ਕੇ ਬੋਲਿਆ,
“ਜਾਣੇ ਤਾਂ ਕਿਸੇ ਦੀ ਜੇਬ ’ਚ ਹੀ ਨੇ… ਪਰ ਜੇ ਮੈਂ ਨਾ ਰੱਖਾਂ ਤਾਂ ਲੋਕ ਕਹਿਣਗੇ, ‘ਵੇਖੋ, ਕਿੰਨਾ ਕੰਜੂਸ ਸੀ!’”

ਕੋਲ ਖੜ੍ਹੇ ਮ੍ਰਿਤਕ ਦੇ ਪੁੱਤਰ ਨੇ ਇਹ ਗੱਲ ਸੁਣ ਲਈ। ਅੱਖਾਂ ਵਿੱਚ ਹੰਝੂ ਸਨ। ਉਹ ਬੋਲਿਆ,

“ਬਾਪੂ ਚਲੇ ਗਏ… ਹੁਣ ਉਨ੍ਹਾਂ ਦੀ ਅਰਥੀ ’ਤੇ ਵੀ ਲੋਕਾਂ ਦੀਆਂ ਰਸਮਾਂ ਦਾ ਬੋਝ ਕਿਉਂ ਪਾਈਏ?”

ਅਗਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਸੰਗਤ ਇਕੱਠੀ ਹੋਈ।

ਫੈਸਲਾ ਹੋਇਆ ਕਿ

“ਜੋ ਗੁਰਮਤਿ ਵਿੱਚ ਨਹੀਂ, ਉਸ ਅਨਮਤੀ ਰਸਮਾਂ ਨੂੰ ਸਿਰਫ਼ ਵੇਖਾ-ਵੇਖੀ ਕਰਕੇ ਧਰਮ ਨਾ ਬਣਾਇਆ ਜਾਵੇ। ਮ੍ਰਿਤਕ ਦੇ ਪਰਿਵਾਰ ਦੀ ਮਦਦ ਕਰਨੀ ਹੈ ਤਾਂ ਸਿੱਧੀ ਕਰੀਏ, ਅਰਥੀ ’ਤੇ ਰਸਮ ਵਜੋਂ ਪੈਸੇ ਨਾ ਰੱਖੀਏ। ਮ੍ਰਿਤਕ ਦੇਹ ਨੂੰ ਮੱਥਾ ਟੇਕਣਾ, ਪੈਸੇ ਚੜਾਉਣੇ ਇਹ ਸਭ ਮਨਮਤ ਕਿਰਿਆ ਹੈ, ਤੇ ਗੁਰਮਤਿ ਅਨੁਕੂਲ ਨਹੀਂ !”

ਉਸ ਦਿਨ ਇੱਕ ਰਿਵਾਜ ਨਹੀਂ ਟੁੱਟਿਆ ਸੀ…

ਇੱਕ ਸਮਾਜਕ ਡਰ ਟੁੱਟਿਆ ਸੀ, ਕਿ ‘ਲੋਕ ਕੀ ਕਹਿਣਗੇ?’

Leave a Comment

Reader Comments