ਉਦਾਹਰਣ ! (ਨਿੱਕੀ ਕਹਾਣੀ )
“ਇਹ ਕਹਾਣੀ ਸੱਚੀ ਹੈ ਜਾਂ ਮਿਥਿਹਾਸਕ?”
ਉਸ ਨੇ ਪੁੱਛਿਆ।
ਬਜ਼ੁਰਗ ਹੱਸ ਪਿਆ :
“ਪੁੱਤ, ਹਰ ਕਹਾਣੀ ਨੂੰ ਸੱਚ ਸਾਬਤ ਕਰਨਾ ਜ਼ਰੂਰੀ ਨਹੀਂ ਹੁੰਦਾ।”
“ਫਿਰ ਸੁਣਾਉਂਦੇ ਕਿਉਂ ਹਾਂ?”
“ਗੱਲ ਸਮਝਾਉਣ ਲਈ।”
“ਪਰ ਲੋਕ ਤਾਂ ਪਾਤਰਾਂ ਦੇ ਨਾਮਾਂ ’ਤੇ ਹੀ ਬਹਿਸ ਕਰਨ ਲੱਗ ਪੈਂਦੇ ਨੇ!”
ਬਜ਼ੁਰਗ ਨੇ ਕਿਹਾ : “ਇਹੀ ਤਾਂ ਗੱਲ ਹੈ।
ਉਦਾਹਰਣ ਉਂਗਲ ਦਾ ਇਸ਼ਾਰਾ ਹੁੰਦੀ ਹੈ, ਸੂਰਜ ਨਹੀਂ।
ਉਂਗਲ ਨੂੰ ਹੀ ਸੂਰਜ ਸਮਝ ਬੈਠੀਏ ਤਾਂ ਅਸਲ ਗੱਲ ਪਿੱਛੇ ਰਹਿ ਜਾਂਦੀ ਹੈ।
ਸਥਾਨਕ ਹੋਵੇ, ਇਤਿਹਾਸਕ ਹੋਵੇ ਜਾਂ ਮਿਥਿਹਾਸਕ :
ਕਹਾਣੀ ਦਾ ਨਾਮ ਨਹੀਂ, ਉਸ ਵਿੱਚੋਂ ਨਿਕਲੀ ਹੋਈ ਸਿੱਖਿਆ ਵੇਖਣੀ ਚਾਹੀਦੀ ਹੈ।”
ਪੁੱਤ ਬੋਲਿਆ : “ਮਤਲਬ ਕਹਾਣੀ ਸਾਧਨ ਹੈ?”
ਬਜ਼ੁਰਗ ਮੁਸਕਰਾਇਆ :
“ਹਾਂ ਪੁੱਤ, ਸਾਧਨ ਨੂੰ ਮੰਜ਼ਿਲ ਨਾ ਬਣਾ ਲਈਏ…
ਨਹੀਂ ਤਾਂ ਗੱਲ ਸਮਝਾਉਣ ਵਾਲਾ ਵੀ ਸਮਝਾਉਂਦਾ ਰਹਿ ਜਾਵੇਗਾ!”
0 Likes
Leave a Comment