ਇੱਕ ਸੱਚਾ ਸਬਕ ! (ਨਿੱਕੀ ਕਹਾਣੀ )

Share this story: WhatsApp X

ਇੱਕ ਨੌਜਵਾਨ ਹਰ ਰੋਜ਼ ਗੁਰਦੁਆਰੇ ਆਉਂਦਾ, ਪਰ ਸੇਵਾ ਕਰਦਿਆਂ ਅਕਸਰ ਗਲਤੀਆਂ ਕਰ ਦਿੰਦਾ। ਨਾਲ ਸੇਵਾ ਕਰ ਰਹੇ ਬਜ਼ੁਰਗ ਸੇਵਾਦਾਰ ਉਸ ਨੂੰ ਹਰ ਗ਼ਲਤੀ ਤੇ ਥਾਪੜਾ ਦੇ ਕੇ ਸਹੀ ਤਰੀਕਾ ਸਮਝ ਦਿੰਦੇ ਸਨ !

ਇੱਕ ਦਿਨ ਉਸਨੇ ਇੱਕ ਬਜ਼ੁਰਗ ਸੇਵਾਦਾਰ ਨੂੰ ਪੁੱਛਿਆ :
“ਬਾਬਾ ਜੀ, ਮੈਂ ਇੰਨੀਆਂ ਗਲਤੀਆਂ ਕਰਦਾ ਹਾਂ… ਫਿਰ ਵੀ ਤੁਸੀਂ ਮੈਨੂੰ ਕਦੇ ਸਭ ਦੇ ਸਾਹਮਣੇ ਨਹੀਂ ਝਿੜਕਦੇ?”

ਬਜ਼ੁਰਗ ਨੇ ਮੁਸਕਰਾ ਕੇ ਕਿਹਾ :
“ਪੁੱਤ, ਜੇ ਅਸੀਂ ਤੇਰੀ ਹਰ ਗਲਤੀ ਸਭ ਨੂੰ ਦੱਸ ਕੇ ਤੈਨੂੰ ਭੰਡੀਏ ਜਾਂ ਤੈਨੂੰ ਗੱਲ ਗੱਲ ਤੇ ਝਿੜਕੀਏ, ਤਾਂ ਸ਼ਾਇਦ ਗਲਤੀ ਤਾਂ ਠੀਕ ਹੋ ਜਾਵੇਗੀ, ਪਰ ਤੇਰਾ ਹੌਸਲਾ ਟੁੱਟ ਸਕਦਾ ਹੈ।

ਨੌਜਵਾਨ ਚੁੱਪ ਰਿਹਾ।

ਬਜ਼ੁਰਗ ਨੇ ਮੁਸਕਰਾ ਕੇ ਕਿਹਾ—
“ਪੁੱਤ, ਸੇਵਾ ਸਿਰਫ਼ ਫਰਸ਼ ਸਾਫ਼ ਕਰਨ ਦਾ ਨਾਮ ਨਹੀਂ। ਕਿਸੇ ਦਾ ਮਨ ਟੁੱਟਣ ਤੋਂ ਬਚਾਉਣਾ ਵੀ ਸੇਵਾ ਹੈ।”

ਫਿਰ ਹੌਲੀ ਜਿਹੀ ਗੱਲ ਆਖੀ :
"ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥"

ਨੌਜਵਾਨ ਨੇ ਝਾੜੂ ਮੁੜ ਹੱਥ ਵਿੱਚ ਫੜ ਲਈ…
ਪਰ ਇਸ ਵਾਰ ਉਹ ਫਰਸ਼ ਨਾਲੋਂ ਵੱਧ ਆਪਣੇ ਅੰਦਰ ਦੀ ਧੂੜ ਸਾਫ਼ ਕਰਨ ਲੱਗ ਪਿਆ।

Leave a Comment

Reader Comments