ਇੰਜਣ ਵਰਗਾ ਆਗੂ ! (ਨਿੱਕੀ ਕਹਾਣੀ)

Share this story: WhatsApp X

ਤਕਰੀਬਨ 100 ਸਾਲ ਪੁਰਾਣੀ ਗੱਲ ਹੈ ! ਕਰਤਾਰ ਸਿੰਘ ਰੋਜ਼ ਰੇਲ ਗੱਡੀ ਦੇਖਣ ਜਾਂਦਾ ਸੀ।

ਇੱਕ ਦਿਨ ਇੱਕ ਨੌਜਵਾਨ ਨੇ ਪੁੱਛ ਲਿਆ : “ਬਾਬਾ ਜੀ, ਤੁਸੀਂ ਰੋਜ਼ ਇਸ ਗੱਡੀ ਨੂੰ ਇੰਨੇ ਧਿਆਨ ਨਾਲ ਕਿਉਂ ਵੇਖਦੇ ਹੋ?”

ਬਜ਼ੁਰਗ ਮੁਸਕਰਾ ਕੇ ਬੋਲੇ : “ਮੈਨੂੰ ਇਸ ਦੇ ਇੰਜਣ ਤੋਂ ਇੱਕ ਵੱਡੀ ਸਿੱਖ ਅਤੇ ਉਤਸ਼ਾਹ ਮਿਲਦਾ ਹੈ।”

“ਉਹ ਕੀ?”

ਬਜ਼ੁਰਗ ਨੇ ਕਿਹਾ :
“ਪਹਿਲੀ ਗੱਲ, ਇੰਜਣ ਆਪਣੀ ਮੰਜ਼ਿਲ ਵੱਲ ਲਗਾਤਾਰ ਤੁਰਦਾ ਹੈ
ਦੂਜੀ, ਆਪਣੇ ਨਾਲ ਜੁੜੇ ਹਰ ਡੱਬੇ ਨੂੰ ਨਾਲ ਲੈ ਕੇ ਚੱਲਦਾ ਹੈ
ਤੀਜੀ, ਅੱਗ ਦਾ ਤਾਪ ਆਪ ਸਹਿੰਦਾ ਹੈ, ਪਰ ਪਿੱਛੇ ਆਉਣ ਵਾਲਿਆਂ ਡੱਬਿਆਂ ਨੂੰ ਸੜਨ ਨਹੀਂ ਦਿੰਦਾ।
ਚੌਥੀ, ਆਪਣੇ ਤੈਅ ਸ਼ੁਦਾ ਰਸਤੇ ਭਾਵ ਟਰੈਕ ਤੋਂ ਨਹੀਂ ਭਟਕਦਾ
ਤੇ ਪੰਜਵੀਂ… ਇੰਜਣ ਨੂੰ ਆਪਣੀ ਤਾਕਤ ਦਿਖਾਉਣ ਲਈ ਹਰ ਡੱਬੇ ਦੇ ਸਹਾਰੇ ਦੀ ਲੋੜ ਨਹੀਂ ਹੁੰਦੀ।”
ਇਸ ਤਰ੍ਹਾਂ ਇੰਜਣ ਆਪਣੇ ਨਾਲ ਜੁੜੇ ਸਾਰੇ ਡੱਬਿਆਂ ਨੂੰ ਨਾਲ ਲੈ ਕੇ, ਡੱਬਿਆਂ ਸਮੇਤ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ।”

ਨੌਜਵਾਨ ਨੇ ਪੁੱਛਿਆ : “ਬਾਬਾ ਜੀ, ਫਿਰ ਸਿੱਖੀ ਵਿੱਚ ਆਗੂ ਕਿਹੋ ਜਿਹਾ ਹੋਣਾ ਚਾਹੀਦਾ ਹੈ?”

ਬਜ਼ੁਰਗ ਨੇ ਸਹਿਜ ਮੁਸਕਰਾਹਟ ਨਾਲ ਕਿਹਾ :
“ਜੋ ਸੰਗਤ ਨੂੰ ਮੰਜ਼ਿਲ ਵੱਲ ਲੈ ਕੇ ਚੱਲੇ, ਮੁਸ਼ਕਲਾਂ ਆਪ ਸਹੇ, ਰਾਹ ਨਾ ਛੱਡੇ,
ਤੇ ਆਪਣੇ ਨਾਲ ਤੁਰਨ ਵਾਲਿਆਂ ਨੂੰ ਪਿੱਛੇ ਨਾ ਛੱਡੇ, ਬਸ ਉਹੀ ਅਸਲ ਆਗੂ ਹੈ।

ਮੁਕਦੀ ਗੱਲ ਕਿ ਆਗੂ ਡੱਬਿਆਂ ਭਾਵ ਸੰਗਤਾਂ ਦਾ ਮਾਲਕ ਨਹੀਂ,
ਉਨ੍ਹਾਂ ਨੂੰ ਮੰਜ਼ਿਲ ਤੱਕ ਲੈ ਜਾਣ ਵਾਲਾ ਇੰਜਣ ਹੋਣਾ ਚਾਹੀਦਾ ਹੈ।”

Leave a Comment

Reader Comments