A space for stories that matter

Every life hides a powerful story

Short stories, poems & fearless ideas

Balvinder Singh Bison

ਅਖੀਰਲੇ ਰਾਗੀ ਨੂੰ ਰੋਕੋ ! (ਨਿੱਕੀ ਕਹਾਣੀ)

ਰਾਮਕਲੀ ਮਹਲਾ 3 ਅਨੰਦੁ ...... ਅਜੇ ਆਵਾਜ਼ਾਂ ਆਉਣੀਆਂ ਸ਼ੁਰੂ ਹੀ ਹੋਈਆਂ ਸੀ, ਕੀ ਸਭ ਤੋਂ ਅਖੀਰ ਵਿੱਚ (ਪ੍ਰਾਈਮ ਟਾਈਮ ਵਿੱਚ) ਕੀਰਤਨ ਦੀ ਸੇਵਾ ਨਿਭਾ ਕੇ ਰਾਗੀ ਸਿੰਘ ਜੀ ਬੜੀ ਹੀ ਫੁਰਤੀ ਨਾਲ ਗੁਰੂਦੁਆਰਾ ਸਾਹਿਬ ਤੋਂ ਬਾਹਰ ਆ ਗਏ, ਤੇ ਉਨ੍ਹਾਂ ਦੇ ਪਿੱਛੇ ਪਿੱਛੇ ਤਕਰੀਬਨ ਪੰਜਾਹ ਪ੍ਰਤਿਸ਼ਤ ਸੰਗਤ ਵੀ ਨਾਲ ਹੀ ਬਾਹਰ ਆ ਗਈ, ਕਿਉਂਕਿ ਉਨ੍ਹਾਂ ਦੇ ਪਿਆਰੇ ਰਾਗੀ ਦਾ ਕੀਰਤਨ ਸਮਾਪਤ ਜੋ ਹੋ ਚੁੱਕਾ ਸੀ !

ਇਹ ਵੇਖ ਕੇ ਪਿਆਰਾ ਸਿੰਘ ਹੈਰਾਨ ਰਹ ਗਿਆ ਤੇ ਉਸਦੇ ਮਨ ਵਿੱਚ ਇੱਕ ਫੁਰਨੇ ਨੇ ਜਨਮ ਲਿਆ ... ਤੇ ਓਹ ਜਾ ਕੇ ਰਾਗੀ ਸਿੰਘ ਜੀ ਦੇ ਸਨਮੁਖ "ਫ਼ਤਿਹ ਗਜਾ" ਕੇ ਆਪਣੀ ਗੱਲ ਰਖਣ ਲਈ ਖੜੋ ਗਿਆ ...

ਪਿਆਰਾ ਸਿੰਘ : ਭਾਈ ਸਾਹਿਬ ਜੀ ! ਇੱਕ ਗੱਲ ਅਰਜ਼ ਕਰਨੀ ਸੀ, ਹੋ ਸਕਦਾ ਹੈ ਕੀ ਆਪ ਜੀ ਨੂੰ ਗੱਲ ਬੁਰੀ ਲੱਗੇ ਤੇ ਹੋ ਸਕਦਾ ਹੈ ਕੀ ਆਪ ਜੀ ਨੂੰ ਇਹ ਗੱਲ ਫੰਨੀ ਲੱਗੇ (ਇਸ ਗੱਲ ਨੂੰ ਸੁਣ ਕੇ ਪ੍ਰਸੰਨ ਹੋਵੇ) !

ਰਾਗੀ ਸਿੰਘ ਜੀ ਕੁਝ ਸਮਾਂ ਪਿਆਰਾ ਸਿੰਘ ਦੇ ਚਿਹਰੇ ਵੱਲ ਵੇਖ ਸੋਚਦੇ ਹਨ ਤੇ ਫਿਰ ਮੱਥੇ ਤੇ ਤਰੇੜਾਂ ਪਾ ਕੇ ਕਹਿੰਦੇ ਹਨ : ਮੈਂ ਕਿਸੀ ਫੰਨੀ ਦਰਬਾਰ ਤੋਂ ਨਹੀਂ ਆਇਆ ਤੇ ਮੈਨੂੰ ਨਹੀ ਲਗਦਾ ਕੀ ਤੁਹਾਡੀ ਗੱਲ ਮੇਨੂੰ ਸੁਣਨੀ ਚਾਹੀਦੀ ਹੈ ! ਕਿਓਂਕਿ ਅਸੀਂ ਅੰਦਰੋਂ ਗੁਰੂ ਦੀ ਗੋਦ ਵਿੱਚੋਂ "ਭਿੱਜ" ਕੇ ਆਏ ਹਾਂ ਤੇ ਕਿਸੀ ਨਾਲ ਜਿਆਦਾ ਗੱਲ ਨਹੀ ਕਰਦੇ ਕਿਓਂਕਿ ਇਸ ਨਾਲ ਸਾਡੀ ਪਵਿੱਤਰ ਕਮਾਈ ਦਾ ਘਾਣ ਹੁੰਦਾ ਹੈ ! (ਹੱਥ ਜੋੜ ਕੇ ਚਲੇ ਜਾਉਂਦੇ ਹਨ)

ਇਤਨੀ ਹੀ ਦੇਰ ਵਿੱਚ ਪ੍ਰਬੰਧਕਾਂ ਵਿੱਚੋਂ ਗੁਰਵਿਚਾਰ ਸਿੰਘ ਆ ਪੁਛਦੇ ਹਨ : ਪਿਆਰਾ ਸਿੰਘ ਜੀ ਆਪਣੀ ਗੱਲ ਦੱਸੋ !

ਪਿਆਰਾ ਸਿੰਘ (ਹੱਥ ਜੋੜ ਕੇ) : ਬਹੁਤ ਵਾਰੀ ਜਦੋਂ ਅਖੀਰਲੇ ਰਾਗੀ ਕੀਰਤਨ ਦੀ ਸਮਾਪਤੀ ਕਰਦੇ ਹਨ, ਤਾਂ ਸੰਗਤਾਂ ਜੋ ਕੀ ਬਹੁਤੀ ਵਾਰ ਕੇਵਲ ਉਨ੍ਹਾਂ ਨੂੰ ਹੀ ਸੁਨਨ ਲਈ ਆਉਂਦੀਆਂ ਹਨ, ਓਹ ਵੀ ਰਾਗੀ ਸਿੰਘ ਦੇ ਨਾਲ ਨਾਲ ਹੀ ਬਾਹਰ ਆ ਜਾਂਦੀਆਂ ਹਨ! ਜੇਕਰ ਕੀਰਤਨ ਦਰਬਾਰਾਂ ਵਿੱਚ (ਜੇਕਰ ਕਰਾਉਣੇ ਹੀ ਹਨ ਤਾਂ) ਆਖਿਰੀ ਰਾਗੀ ਨੂੰ ਸੇਧ ਦੇ ਦਿੱਤੀ ਜਾਵੇ ਕੀ ਓਹ ਕੀਰਤਨ ਤੋਂ ਬਾਅਦ ਅਰਦਾਸਾ ਅੱਤੇ ਹੁਕਮ (ਮੁਖਵਾਕ) ਤਕ ਜਰੂਰ ਰੁਕੇ ! ਇਹ ਉਸ ਦਾ ਇਖਲਾਕੀ ਫਰਜ਼ ਵੀ ਹੈ ਤੇ ਇਸ ਨਾਲ ਸੰਗਤਾਂ ਵਿੱਚ ਹਫੜ-ਦਫ਼ੜ ਨਹੀਂ ਹੋਵੇਗੀ ਤੇ ਸੁਖਾਸਨ ਵੇਲੇ ਤਕ ਸੰਗਤ ਮੌਜੂਦ ਰਹੇਗੀ!

ਗੁਰਵਿਚਾਰ ਸਿੰਘ (ਪਿਆਰ ਨਾਲ) : ਗੱਲ ਤਾਂ ਤੁਹਾਡੀ ਸੋਹਣੀ ਹੈ ਤੇ ਵਿਚਾਰਨਯੋਗ ਵੀ ! ਗੱਲਾਂ ਨਿੱਕੀਆਂ ਨਿੱਕੀਆਂ ਹੁੰਦੀਆਂ ਹਨ ਪਰ ਕਦੀ ਕਦੀ ਅਸਰ ਵੱਡਾ ਕਰਦਿਆਂ ਹਨ ! ਅਸੀਂ ਕੋਸ਼ਿਸ਼ ਕਰਾਂਗੇ ਕੀ ਅਗਲੀ ਵਾਰ ਤੋਂ ਇਸ ਤਰੀਕੇ ਨਾਲ ਹੀ ਰਾਗੀ ਸਿੰਘ ਜੀ ਨੂੰ ਕਹਿਆ ਜਾਵੇ ਤਾਂਕਿ ਸਮਾਪਤੀ ਵੇਲੇ ਹਫੜ-ਦਫ਼ੜ ਤੋਂ ਬਚਾਓ ਹੋ ਸਕੇ ਅੱਤੇ ਇੱਕ ਚੰਗਾ ਮਾਹੌਲ ਸਿਰਜਿਆ ਜਾ ਸਕੇ !