ਦਾਨ ਦੀ ਬਛਿਆ ! (ਨਿੱਕੀ ਕਹਾਣੀ) Nikki Kahani Punjabi 17 Jun 2014 A− A+ ਸੁਣਿਆ ਹੈ ਕਿ ਸਿੱਖ ਸੰਸਥਾਵਾਂ ਦੀ ਭਲਾਈ ਲਈ ਵਰਲਡ ਬੈਂਕ ਤੋਂ ਮਦਦ ਮੰਗੀ ਗਈ ਹੈ ? (ਦਾਨਵੀਰ ਸਿੰਘ ਅਖਬਾਰ ਵੇਖਦਾ ਆਪਣੇ ਮਿੱਤਰ ਦਸਵੰਧ ਸਿੰਘ ਨੂੰ ਬੋਲਿਆ)ਦਸਵੰਧ ਸਿੰਘ : ਇਸ ਵਿੱਚ ਹੈਰਾਨੀ ਦੀ ਕਿਹੜੀ ਗੱਲ ਹੈ ! ਵੱਡੇ ਵੱਡੇ ਭੂਪਤਿ (ਰਾਜੇ) ਵੀ ਆਪਣੀਆਂ ਹਰਕਤਾਂ ਨਾਲ ਜਦੋਂ ਪੈਸਾ ਲੂਟਾ ਦਿੰਦੇ ਹਨ ਤਾਂ ਦਰ ਦਰ ਤੇ ਮੰਗਦੇ ਨਜ਼ਰ ਆਉਂਦੇ ਹਨ !ਦਾਨਵੀਰ ਸਿੰਘ (ਗੁੱਸੇ ਵਿੱਚ) : ਮੈਂ ਤੇਨੂੰ ਇੱਕ ਚੰਗੀ ਖਬਰ ਸੁਣਾਈ ਹੈ ਪਰ ਤੇਰਾ ਦਿਮਾਗ ਸਿਰਫ ਗਲਤ ਪਾਸੇ ਹੀ ਚਲਦਾ ਹੈ ! ਮਦਦ ਆਵੇਗੀ ਤਾਂ ਭਲਾ ਤਾਂ ਸਿੱਖਾਂ ਦਾ ਹੀ ਹੋਵੇਗਾ ਨਾ ? ਅਸੀਂ ਤਰੱਕੀ ਕਰਾਂਗੇ ! ਸਾਡੇ ਬੱਚੇ ਵੀ ਵੱਡੀ ਸਿੱਖਿਆ ਲੈ ਪਾਉਣਗੇ ! ਪਰ ਤੇਰੀ ਕੂੜ ਮੱਤ ਗਿੱਧ ਵਾਂਗ ਸਿਰਫ ਲਾਸ਼ ਹੀ ਵੇਖਦੀ ਹੈ !ਦਸਵੰਧ ਸਿੰਘ (ਹਸਦਾ ਹੋਇਆ) : ਇਤਨਾ ਗੁੱਸਾ ? ਹੁਣ ਮੇਰਾ ਪੱਖ ਵੀ ਸੁਣ ! ਸਿੱਖਾਂ ਕੋਲ ਇਤਨਾ ਪੈਸਾ ਹੈ ਕੀ ਉਨ੍ਹਾਂ ਨੂੰ ਕਿਸੀ ਵਰਲਡ ਬੈੰਕ ਦੀ ਮਦਦ ਦੀ ਲੋੜ ਨਹੀਂ ਪਰ ਅਫਸੋਸ ਉਨ੍ਹਾਂ ਦੇ ਲੀਡਰਾਂ ਨੂੰ ਸੰਗਤ ਦਾ ਪੈਸਾ ਸਹੀ ਥਾਂ ਤੇ ਖਰਚਣਾ ਨਹੀਂ ਆਉਂਦਾ, ਫਿਰ ਕਿਵੇਂ ਮੰਨ ਲਈਏ ਕੀ ਵਰਲਡ ਬੈੰਕ ਦਾ ਪੈਸਾ ਸੁੱਚਜੇ ਕੰਮਾ ਤੇ ਖਰਚ ਹੋਵੇਗਾ ? ਦੁਨੀਆਂ ਭਰ ਵਿੱਚ ਸ਼ਾਇਦ ਪੰਜ ਕਰੋੜ ਦੇ ਲਗਪਗ ਸਿੱਖ ਹੋਣਗੇ ਤੇ ਉਨ੍ਹਾਂ ਦੇ ਗੁਰੂਦੁਆਰਿਆ ਅੱਤੇ ਵਿਦਿਅਕ ਅਦਾਰਿਆ ਦੇ ਪ੍ਰਬੰਧ ਦਾ ਬਜਟ ਨਾ ਨਾ ਕਰਦੇ ਵੀ ਡੇਢ-ਦੋ ਹਜ਼ਾਰ ਕਰੋੜ ਰੁਪਿਆ ਸਾਲਾਨਾ ਹੋਵੇਗਾ ! ਸੱਚੋ ਸਚ ਦੱਸੀਂ ਮੇਰੇ ਵੀਰ, ਇਤਨੇ ਵੱਡੇ ਪੈਸੇ ਦੇ ਹਰ ਸਾਲ ਖਰਚਣ ਤੋਂ ਬਾਅਦ ਵੀ ਸਿੱਖਾਂ ਦੀ ਧਾਰਮਿਕ ਚੜ੍ਹਦੀ ਕਲਾ, ਉਨ੍ਹਾਂ ਦੇ ਅਕਸ ਅੱਤੇ ਪੜ੍ਹਾਈ ਦਾ ਮਿਆਰ ਕਿਤਨਾ ਉੱਚਾ ਹੋਇਆ ਹੈ ?ਦਾਨਵੀਰ ਸਿੰਘ (ਸੋਚਦਾ ਹੋਇਆ) : ਸ਼ਾਇਦ ਤੁਸੀਂ ਠੀਕ ਕਹਿੰਦੇ ਹੋ ਕੀ ਅੰਨੀ ਪੀਹ ਰਹੇ ਹੈ ਤੇ ਕੁੱਤੇ ਚੱਟ ਰਹੇ ਹਨ ! ਮਾਲੇ ਮੁਫਤ ਤੇ ਦਿਲ ਬੇਰਹਿਮ ਵਾਲਾ ਅਖਾਣ ਢੁਕਵਾਂ ਲੱਗ ਰਿਹਾ ਹੈ ! ਜੋ ਪਹਿਲਾਂ ਤੋ ਹੀ ਮੌਜੂਦ ਹੈ ਉਸ ਪੈਸੇ ਨਾਲ ਤੇ ਅੱਜ ਤਕ ਕੋਈ ਵੀ ਉਸਾਰੂ ਤੇ ਉੱਚੀ ਸਿਖਿਆ ਵਾਸਤੇ ਕੰਮ ਸਿੱਖ ਨੌਜ਼ਵਾਨਾਂ ਲਈ ਸ਼ੁਰੂ ਨਹੀਂ ਹੋਇਆ, ਵਿਖਾਵੇ ਲਈ ਬਹੁਤ ਅਦਾਰੇ ਹਨ ਪਰ ਸਿਖਿਆ ਦਾ ਮਿਆਰ ਪਧਰ ਤੋਂ ਬਹੁਤ ਹੀ ਨੀਵਾਂ ਹੈ ਜੋ ਸਾਲ ਦਰ ਸਾਲ ਥੱਲੇ ਹੀ ਜਾ ਰਿਹਾ ਹੈ ! ਜੋ ਉਂਗਲਿਆਂ ਤੇ ਗਿਣੇ ਜਾ ਸਕਦੇ ਕਾਮਿਆਬ ਸਿੱਖ ਨਜਰ ਵੀ ਆਉਂਦੇ ਹਨ ਓਹ ਕੇਵਲ ਤੇ ਕੇਵਲ ਆਪਣੀ ਨਿਜੀ ਮਹਿਨਤ ਨਾਲ ਹੀ ਉਥੇ ਪਹੁੰਚੇ ਹਨ !ਦਸਵੰਧ ਸਿੰਘ : ਪੁਰਾਣਾ ਅਖਾਣ ਹੈ ਕਿ "ਦਾਨ ਦੀ ਬਛਿਆ ਦੇ ਦੰਦ ਕੌਣ ਗਿਣਦਾ" ! ਇਤਨੇ ਦੇਸ਼ ਵਰਲਡ ਬੈਂਕ ਤੋਂ ਪੈਸਾ ਲੈਂਦੇ ਹਨ, ਪਰ ਉਨ੍ਹਾਂ ਦਾ ਹਾਲ ਵੀ ਬਦਲਿਆ ਨਹੀਂ ਹੈ, ਜਿੱਥੇ ਗਰੀਬੀ ਸੀ, ਉਥੇ ਅੱਜ ਵੀ ਗਰੀਬੀ ਹੈ ਕਿਓਂਕਿ ਪੈਸੇ ਦਾ ਹੋਣਾ ਕੋਈ ਮਾਇਨੇ ਨਹੀਂ ਰਖਦਾ, ਬਲਕਿ ਪੈਸੇ ਦੀ ਵਰਤੋਂ ਕਿਵੇਂ ਅੱਤੇ ਕਿੱਥੇ ਕਰਨੀ ਹੈ, ਇਹ ਗੱਲ ਜਿਆਦਾ ਮਾਈਨੇ ਰਖਦੀ ਹੈ ! ਵੈਸੇ ਭੀ ਅਣਖੀਲੇ ਸਿੱਖ ਦਾਨ ਦੇਣ ਲਈ ਮਸ਼ਹੂਰ ਹਨ ਨਾ ਕੀ ਦਾਨ ਲੈਣ ਲਈ ! ← Previous Story Next Story →