A space for stories that matter

Every life hides a powerful story

Short stories, poems & fearless ideas

Balvinder Singh Bison

ਬੋਲੋ ਕਿੰਨੇ ਤਿੱਤਰ ? (ਨਿੱਕੀ ਕਹਾਣੀ)

ਇਤਨੇ ਸਾਲ ਹੋ ਗਏ ਪਰ ਸਰਕਾਰਾਂ ਪਾਸੋਂ ਇਨਸਾਫ਼ ਨਹੀਂ ਮਿਲਿਆ ਅੱਜ ਤਕ ! (ਪਰੇਸ਼ਾਨ ਜਿਹਾ ਗੁਰਭੇਜ ਸਿੰਘ ਬੋਲਿਆ)

ਤਿੱਤਰ ਦੇ ਦੋ ਅੱਗੇ ਤਿੱਤਰ, ਤਿੱਤਰ ਦੇ ਦੋ ਪਿੱਛੇ ਤਿੱਤਰ, ਅੱਗੇ ਤਿੱਤਰ, ਪਿੱਛੇ ਤਿੱਤਰ ! ਬੋਲੋ ਕਿੰਨੇ ਤਿੱਤਰ ? (ਹਸਦਿਆਂ ਹੋਇਆ ਸਤਨਾਮ ਸਿੰਘ ਨੇ ਪੁੱਛਿਆ)

ਗੁਰਭੇਜ ਸਿੰਘ : ਯਾਰ ਮੈ ਪੰਥਕ ਹਾਲਾਤ ਵੇਖ ਕੇ ਦੁਖੀ ਹਾਂ ਤੇ ਤੂੰ ਮਸ਼ਕਰੀਆਂ ਕਰੀ ਜਾਂਦਾ ਹੈਂ ?

ਸਤਨਾਮ ਸਿੰਘ (ਰੱਤਾ ਕੁ ਗੰਭੀਰ ਹੋ ਕੇ) : ਸਰਕਾਰਾਂ ਪਾਸੋਂ ਇਨਸਾਫ਼ ਦੀ ਆਸ ਉਸ ਵੇਲੇ ਕਮਜੋਰ ਪੈ ਗਈ, ਜਦੋਂ ਇਨਸਾਫ਼ ਮੰਗਣ ਤੇ ਉਨ੍ਹਾਂ ਮੇਰੀ ਬਾਂਹ ਤੇ ਲਿੱਖ ਦਿੱਤਾ ਕੀ ਤੁਹਾਡੇ ਲੀਡਰ ਹੀ ਚੋਰ ਨੇ! ਸਰਕਾਰਾਂ ਵੱਲੋਂ ਲੀਡਰਾਂ ਨੂੰ ਚੁੱਪ ਰਹਿਣ ਲਈ ਦਿੱਤੀਆਂ ਸਹੂਲਤਾਂ ਦੇ ਸਾਹਮਣੇ ਕੋਈ ਆਗੂ ਅੰਨਾ ਹੈ ਤੇ ਕਿਸੀ ਨੂੰ ਕਾਣਾ ਬਣਾ ਕੇ ਛੱਡ ਦਿੱਤਾ ਗਿਆ ਹੈ !
ਗੁਰਭੇਜ ਸਿੰਘ (ਗੁੱਸੇ ਵਿੱਚ) : ਤੂੰ ਫਿਰ ਮਜ਼ਾਕਾਂ ਕਰਨ ਲੱਗਾਂ ਹੈਂ ?

ਸਤਨਾਮ ਸਿੰਘ : ਸੁਣਵਾਈ ਉਨ੍ਹਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਕੋਈ ਯੂਨੀਅਨ (ਏਕਾ) ਹੁੰਦਾ ਹੈ! ਇੱਕਲੇ ਇੱਕਲੇ ਕਦਮਤਾਲ ਕਰਨ ਨਾਲ ਨਹੀਂ, ਬਲਕਿ ਇੱਕ ਬਟਾਲੀਅਨ ਵਾਂਗ ਕਦਮਤਾਲ ਕਰਨ ਨਾਲ ਮਜਬੂਤ ਪੁਲ ਵੀ ਟੁੱਟ ਜਾਂਦੇ ਹਨ !

ਗੁਰਭੇਜ ਸਿੰਘ : ਤੇਰਾ ਕੀ ਮਤਲਬ ਹੈ ਕੀ ਸਾਨੂੰ ਇਨਸਾਫ਼ ਕਦੀ ਨਹੀਂ ਮਿਲੇਗਾ ?

ਸਤਨਾਮ ਸਿੰਘ : ਜਿਨ੍ਹਾਂ ਦਾ ਗੁਰੂ ਹੀ ਗਿਆਨ ਰੂਪੀ ਰੋਸ਼ਿਨੀ ਹੈ ਓਹ ਹੀ ਅੱਜ ਗੁਰੂ ਦੀ ਮੱਤ ਤੋਂ ਵਿਛੁੜ ਕੇ ਘੁੱਪ ਹਨੇਰੇ ਵਿੱਚ ਚੋਟਾਂ ਖਾ ਰਹੇ ਹਨ ! ਸਾਡੀਆਂ ਆਪਣੀਆਂ ਫੋਕੀਆਂ ਬੜਕਾਂ ਨੇ ਸਾਨੂੰ ਬਹੁਤ ਮਾਰ ਮਾਰੀ ਹੈ ! ਅਸੀਂ ਕੋਈ ਵੀ ਕੰਮ ਭਾਵੇਂ ਓਹ ਸਿਆਸੀ ਹੋਵੇ ਤੇ ਭਾਵੇਂ ਧਾਰਮਿਕ, ਉਸ ਵਿੱਚ ਹਮੇਸ਼ਾ ਸ਼ੋਰ ਪਾ ਕੇ ਹੀ ਕੰਮ ਕੀਤਾ ਹੈ ਪਰ ਸਵਾਰਿਆ ਕੁਝ ਵੀ ਨਹੀਂ ! ਲੀਡਰਾਂ ਨੂੰ ਅੱਗੇ ਕਰ ਕੇ ਅਸੀਂ ਆਪ ਘਰ ਜਾ ਕੇ ਡੂੰਘੀ ਨੀਂਦ ਵਿੱਚ ਸੋ ਜਾਂਦੇ ਹਾਂ ! ਚਿੱਟੇ ਹਾਥੀ ਵਰਗੇ ਲੀਡਰਾਂ ਦੇ ਮੱਥੇ ਤੇ ਜਦੋਂ ਤਕ ਆਮ ਜਨਤਾ (ਆਮ ਸਿੱਖ) ਦਾ ਕੰਡਾ ਨਹੀਂ ਆਵੇਗਾ, ਤੱਦ ਤਕ ਕਿਸੀ ਵੀ ਇਨਸਾਫ਼ ਕੀ ਉੰਮੀਦ ਬਹੁਤ ਘੱਟ ਹੈ ! ਇਸ ਵੇਲੇ ਆਪਣਾ ਆਪਣਾ ਪਾਰਟੀ, ਜੱਥਾ, ਕਾਲੇਜ, ਸੋਸਾਇਟੀ ਦਾ ਧੜਾ ਛੱਡ ਕੇ ਕੇਵਲ "ਰੱਬ ਦਾ ਧੜਾ" ਬਣ ਕੇ ਨਾਲ ਚਲਣ ਨਾਲ ਹੀ ਇਨਸਾਫ਼ ਮਿਲ ਸਕਦਾ ਹੈ ਵਰਨਾ "ਜਿੱਥੇ ਦੀ ਖੋਤੀ, ਉਥੇ ਹੀ ਆਣ ਖਲੋਤੀ" ਵਾਲਾ ਕੰਮ ਹੁੰਦਾ ਰਹੇਗਾ !

Leave a Comment

Reader Comments