A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਮਨੀ ਪਲਾਂਟ ! (ਨਿੱਕੀ ਕਹਾਣੀ)

ਤੁਹਾਡੀ ਗੁਰੂਦੁਆਰਾ ਕਮੇਟੀ ਦਾ ਸਾਲਾਨਾ ਬਜਟ ਕਿੰਨਾ ਹੈ ? (ਰਮਨਦੀਪ ਸਿੰਘ ਨੇ ਪ੍ਰਧਾਨ ਨੂੰ ਪੁਛਿਆ)

ਸੰਗਤਾਂ ਦਿੰਦੀਆਂ ਹਨ ਤੇ ਅਸੀਂ ਖਰਚਦੇ ਹਾਂ ! (ਹਸਦੇ ਹੋਏ ਪ੍ਰਧਾਨ ਬੋਲਿਆ)

ਰਮਨਦੀਪ ਸਿੰਘ : ਕੋਈ ਤੇ ਰਕਮ ਹੋਵੇਗੀ ? ਤੁਹਾਡਾ ਆਡਿਟ (Audit) ਨਹੀਂ ਹੁੰਦਾ ਕੀ ?

ਪ੍ਰਧਾਨ : ਹੋਰ ਸੁਣਾ ਕੀ ਹਾਲ ਹੈ ਤੇਰਾ ? ਪਰਿਵਾਰ ਵਿੱਚ ਸਭ ਵਧੀਆ ? ਤੂੰ ਬੈਠ ਮੈਂ ਹੁਣੇ ਆਇਆ, ਇੱਕ ਜ਼ਰੂਰੀ ਕੰਮ ਯਾਦ ਆ ਗਿਆ ਹੈ ! (ਉਠ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ)

ਰਮਨਦੀਪ ਸਿੰਘ (ਅੰਦਰੋਂ ਹਸਦਾ ਹੋਇਆ) : ਰੱਬ ਆਸਰੇ ਚਲਦੀਆਂ ਕਮੇਟੀਆਂ ! ਤੁਸੀਂ ਅੱਜ ਤੱਕ ਕਿਸ ਨੂੰ ਹਿਸਾਬ ਦੇ ਦਿੱਤਾ ਜੋ ਮੈਨੂੰ ਦੇਵੋਗੇ ? ਸ਼ੁਕਰ ਹੈ ਕਿ ਇਸ ਪ੍ਰਸ਼ਨ ਨੂੰ ਪੁਛਣ ਤੋ ਬਾਦ ਤੁਸੀਂ ਮੈਂਨੂੰ ਵਿਰੋਧੀ ਧਿਰ ਦਾ ਬੰਦਾ ਆਖ ਕੇ ਭੰਡਿਆ ਨਹੀਂ, ਮੈਂ ਤੇ ਇਸੀ ਗੱਲ 'ਤੇ ਹੀ ਤੁਹਾਡਾ ਮਸ਼ਕੂਰ ਹਾਂ ! (ਉਥੋਂ ਉਠ ਕੇ ਚਲਾ ਜਾਂਦਾ ਹੈ)

ਪ੍ਰਧਾਨ (ਕਲਪਦੇ ਹੋਏ ਆਪਨੇ ਪੀ.ਏ. ਨੂੰ): ਤੂੰ ਵੀ ਨਾ, ਬੰਦਾ ਬਣ ਜਾ ! ਜਣੇ-ਖਣੇ ਨੂੰ ਨਾ ਅੰਦਰ ਵਾੜਿਆ ਕਰ ! (ਹੱਥ ਜੋੜ ਕੇ ਅਰਦਾਸ ਕਰਦਾ ਹੈ, "ਹੇ ਸੱਚੇ ਪਿਤਾ ਵਾਹਿਗੁਰੂ, ਸਾਡੇ ਮਨੀ-ਪਲਾਂਟ ਨੂੰ ਕਿਸੀ ਦੀ ਨਜ਼ਰ ਨਾ ਲੱਗੇ" !)

Leave a Comment

Reader Comments