A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਕੋਇਲ ਅੱਤੇ ਬਾਂਦਰ ! (ਨਿੱਕੀ ਕਹਾਣੀ)

ਓਹ ਤੁਹਾਡੇ ਉਸ ਨੋਬਲ ਪ੍ਰੋਜੈਕਟ ਦਾ ਕੀ ਹੋਇਆ ? (ਸਤਨਾਮ ਸਿੰਘ ਨੇ ਪੁੱਛਿਆ)

ਸਰਬੰਸ ਸਿੰਘ : ਕੋਇਲ ਲੈ ਗਈ ! (ਮੁਸਕੁਰਾਉਂਦਾ ਹੈ)

ਸਤਨਾਮ ਸਿੰਘ (ਕੁਝ ਨਾ ਸਮਝਦਾ ਹੋਇਆ) : ਤੇ ਓਹ ਤੁਹਾਡੇ ਦੂਜੇ ਪ੍ਰਚਾਰ ਦੇ ਨਵੇਕਲੇ ਪ੍ਰੋਜੈਕਟ ਬਾਰੇ ਵੀ ਸੁਣਿਆ ਹੈ, ਕਿ ਹੁਣ ਤੁਸੀਂ ਉਸ ਦਾ ਹਿੱਸਾ ਨਹੀਂ ਹੋ ? ਓਹ ਤੇ ਬਹੁਤ ਵੱਡਾ ਪ੍ਰੋਜੈਕਟ ਸੀ ਨਾ?

ਸਰਬੰਸ ਸਿੰਘ (ਹਸਦਾ ਹੋਇਆ) : ਉਸਨੂੰ ਬਾਂਦਰ ਲੈ ਗਏ !

ਸਤਨਾਮ ਸਿੰਘ (ਹੈਰਾਨੀ ਨਾਲ) : ਇਹ ਕਿਹੋ ਜਿਹੇ ਜਵਾਬ ਨੇ ਮੇਰੇ ਸਵਾਲਾਂ ਦੇ ? ਰੱਤਾ ਕੁ ਖੋਲ ਕੇ ਸਮਝਾਓ ਨਾ .. ਇਹ ਕੋਇਲ ਅੱਤੇ ਬਾਂਦਰ ਦੀ ਕਿਹੜੀ ਗੱਲ ਹੈ ?

ਸਰਬੰਸ ਸਿੰਘ : ਕੋਇਲ ਦੇ ਬੋਲ ਬਹੁਤ ਮਿੱਠੇ ਹੁੰਦੇ ਹਨ ਅੱਤੇ ਕੋਇਲ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਓਹ ਆਪਣਾ ਆਲਣਾ ਨਹੀਂ ਬਣਾਉਂਦੀ, ਪਰ ਦੂਜੇ ਆਲਣੇ ਵਿੱਚ ਚੋਰੀ ਨਾਲ ਆਂਡੇ ਦੇ ਆਉਂਦੀ ਹੈ ਤੇ ਫਿਰ ਬਾਅਦ ਵਿੱਚ ਜਦੋਂ ਉਸ ਆਂਡੇ ਵਿੱਚੋਂ ਨਿਕਲਿਆ ਬੱਚਾ ਵੱਡਾ ਹੁੰਦਾ ਹੈ, ਤਾਂ ਆਪਣੇ ਪਿਤਰੀ ਗੁਣਾ ਕਰਕੇ ਉਸ ਆਲਣੇ ਦੇ ਮਾਲਕ ਪੰਖੀ ਨੂੰ ਬਾਹਰ ਕਰ ਦਿੰਦਾ ਹੈ ! (ਹਸਦਾ ਹੈ)

ਸਤਨਾਮ ਸਿੰਘ (ਸਿਰ ਤੇ ਹੱਥ ਮਾਰਦੇ ਹੋਏ) ਤੇ ਓਹ ਬਾਂਦਰ ਵਾਲੀ ਗੱਲ ?

ਸਰਬੰਸ ਸਿੰਘ : ਕਹਾਣੀ ਹੈ ਕਿ ਬਾਰਿਸ਼ ਵਿੱਚ ਪੰਖੀਆਂ ਨੇ ਬਾਂਦਰ ਨੂੰ ਆਲਣੇ ਵਿੱਚ ਰਹਿਣ ਲਈ ਥਾਂ ਦਿੱਤੀ ਅੱਤੇ ਸਲਾਹ ਦਿੱਤੀ ਕਿ ਅਸੀਂ ਇੱਕ ਇੱਕ ਤੀਲਾ ਜਮਾ ਕਰ ਕੇ ਆਲਣਾ ਬਣਾਇਆ ਹੈ, ਤੇ ਤੂੰ ਤਾਂ ਆਪਣੇ ਲਈ ਆਲਣਾ ਬਣਾ ਹੀ ਸਕਦਾ ਹੈਂ ? ਉਸ ਬਾਂਦਰ ਨੇ ਆਪਣਾ ਆਲਣਾ ਤਾਂ ਕੀ ਬਣਾਉਣਾ ਸੀ, ਪਰ ਉਸ ਪੰਖੀ ਦਾ ਆਲਣਾ ਵੀ ਤੋੜ ਦਿੱਤਾ ਤੇ ਉਸ ਦੇ ਆਂਡੇ ਵੀ ਥੱਲੇ ਸੁੱਟ ਦਿੱਤੇ ਜਿਨ੍ਹਾਂ ਨੂੰ ਥੱਲੇ ਬੈਠਾ "ਦੋ ਮੂੰਹੀਂ ਸੱਪ" ਖਾ ਗਿਆ !

ਸਤਨਾਮ ਸਿੰਘ : ਮੈਂ ਸਮਝ ਗਿਆ ! ਲੋਕਾਂ ਵਿੱਚ ਰੀਸ ਜਾਂ ਹਿਰਸ ਦੀ ਭਾਵਨਾ ਬਹੁਤ ਤਾਕਤਵਰ ਹੈ ! ਜਦੋਂ ਕੋਈ ਚੰਗਾ ਕੰਮ ਕਰਦਾ ਹੈ, ਤਾਂ ਅਕਸਰ ਉਸ ਕੰਮ ਨੂੰ ਤੋੜਨ ਵਾਲੇ ਜਾਂ ਖਾ ਜਾਣ ਵਾਲੇ ਆ ਜਾਂਦੇ ਹਨ ! ਤੁਸੀਂ ਦਿਲ ਛੋਟਾ ਨਾ ਕਰਨਾ ਕਿਓਂਕਿ, ਮੈਨੂੰ ਪੱਕਾ ਪਤਾ ਹੈ ਕਿ ਤੁਸੀਂ "ਜਿੱਥੇ ਖੜੇ ਹੋ ਜਾਵੋਗੇ, ਲਾਈਨ ਉਥੋਂ ਹੀ ਸ਼ੁਰੂ ਹੋ ਜਾਵੇਗੀ" !

Leave a Comment

Reader Comments