A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਇਨਸਾਫ਼ ਦੀ ਮੌਤ ਹੋਈ ਕਰਾਰੀ ! (ਨਿੱਕੀ ਕਵਿਤਾ)


ਹੱਥ ਰੰਗ ਖੂਨ ਨਾਲ ਨਿਰਦੋਸ਼ਾਂ, ਹਤਿਆਰੀ ਹੋਈ ਬਿਚਾਰੀ !
ਵੱਡਾ ਰੁੱਖ ਜਦੋਂ ਡਿੱਗਿਆ, ਇਨਸਾਫ਼ ਦੀ ਮੌਤ ਹੋਈ ਕਰਾਰੀ !

ਵਕਤ ਨੇ ਵੇਖੀ ਸਰਕਾਰੀ ਇਨਸਾਫ਼ ਦੀ ਤਲਵਾਰ ਦੋ ਧਾਰੀ !
ਮੁਆਵਜ਼ਾ ਜਿੰਨਾ ਮਰਜ਼ੀ, ਕਦੀ ਨਹੀਂ ਇਨਸਾਫ਼ ਦੀ ਵਾਰੀ !

ਵਕੀਲ ਅਮੀਰ, ਅਫਸਰ ਅਮੀਰ, ਕੇਸ ਵਿਗਾੜ ਕੇ ਡਾਰੀ !
ਕਾਤਲਾਂ ਦੀ ਨਿੱਘੀ ਗੋਦੀ ਬੈਠ, ਚਾਰ ਪੁਸ਼ਤ ਆਪਣੀ ਤਾਰੀ !

ਡਰ ਨਾਲ, ਪੈਸੇ ਨਾਲ ਗਵਾਹ ਮੁਕਰੇ, ਗਈ ਹੈ ਮੱਤ ਮਾਰੀ !
ਸਿੱਖ ਕੌਮ ਜਦੋਂ ਹਾਰੀ, ਆਪਣਿਆ ਕਾਰਣ ਜਿੱਤ ਕੇ ਹਾਰੀ !

Leave a Comment

Reader Comments