A space for stories that matter

Every life hides a powerful story

Short stories, poems & fearless ideas

Balvinder Singh Bison

ਪੰਥਕ ਹਾਲਾਤ ! (ਨਿੱਕੀ ਕਵਿਤਾ)

ਭੰਡ... ਭੰਡ... ਭੰਡ... ਭੰਡ... ਭੰਡ... ਭੰਡ...!
ਗੁਰੂ ਨਿੰਦਾ ਬਾਬਤ ਆਪੋ ਆਪਣੇ ਮਾਪਦੰਡ !

ਚੁੱਪ... ਚੁੱਪ... ਚੁੱਪ... ਚੁੱਪ... ਚੁੱਪ... ਚੁੱਪ...!
ਪੰਥਕ ਮਸਲੇ ਖੱਡੇ ਵਿੱਚ, ਇੱਕ ਚੁੱਪ ਸੌ ਸੁੱਖ !

ਦੁਖ... ਦੁਖ... ਦੁਖ... ਦੁਖ... ਦੁਖ... ਦੁਖ...!
ਦੂਜੇ ਘਰ ਭਾਵੇਂ ਅੱਗ ਲੱਗੇ, ਮੇਰੇ ਮਨ ਸੁੱਖ !

ਨਿੰਦਾ... ਨਿੰਦਾ... ਨਿੰਦਾ... ਨਿੰਦਾ... ਨਿੰਦਾ...!
ਦੂਜਾ ਪੁੱਤ ਭਾਵੇਂ ਮਰ ਜਾਵੇ, ਮੇਰਾ ਰਹੇ ਜਿੰਦਾ !

ਤਾੜਨਾ... ਤਾੜਨਾ... ਤਾੜਨਾ... ਤਾੜਨਾ !
ਭਰਾਵਾਂ ਨੇ ਆਪਸ ਵਿੱਚ ਹੀ ਸਿਰ ਫਾੜਨਾ !

ਵਲੂੰਧਰੇ... ਵਲੂੰਧਰੇ... ਵਲੂੰਧਰੇ... ਵਲੂੰਧਰੇ !
ਗੁਰਮਤ ਨੀ ਵੜਨ ਦੇਣੀ, ਆਪਾਂ ਮਾਰੇ ਜੰਦਰੇ !

ਪੰਥ.... ਪੰਥ.... ਪੰਥ.... ਪੰਥ.... ਪੰਥ.... ਪੰਥ !
ਕਛਹਿਰੇ ਥੱਲੇ ਖਾਕੀ ਨਿੱਕਰ, ਆਏ ਭੇਖੀ ਜੰਤ !

ਮੋਏ... ਮੋਏ... ਮੋਏ... ਮੋਏ... ਮੋਏ... ਮੋਏ... !
ਗੁਰੂ ਨੂੰ ਕਰ ਲਘੂ, ਅੱਜ ਸਿਆਸੀ ਦੀਰਘ ਹੋਏ !

- ਬਲਵਿੰਦਰ ਸਿੰਘ ਬਾਈਸਨ