ਤਿਆਗੇ ਮਨ ਕੀ ਮਤੜੀ ! (ਨਿੱਕੀ ਕਹਾਣੀ)
ਸਾਡੇ ਸਿੱਖ ਲੀਡਰਾਂ ਅਤੇ ਵਿਦਵਾਨਾਂ ਨੇ ਤਾਂ ਹੱਦ ਮੁਕਾਈ ਹੋਈ ਹੈ ! ਨਿੱਤ ਨਵਾਂ ਕਾਰਾ, ਆਪਸ ਵਿੱਚ ਕੋਈ ਇੱਤਫਾਕ ਨਹੀਂ, ਜੁਬਾਨ ਤੇ ਸਿਰਫ ਤੇ ਸਿਰਫ ਇੱਕ ਦੂਜੇ ਦੀਆਂ ਭੰਡੀਆਂ ਤੇ ਇਨ੍ਹਾਂ ਦੇ ਹੱਥ ਵਿੱਚ ਆਪਣੇ ਹੀ ਭਰਾਵਾਂ ਖਿਲਾਫ਼ ਡੰਡੀਆਂ (ਹਥਿਆਰ) !
ਗੁਰਬਾਣੀ ਦੀ ਸਿਖਿਆ ਤੋਂ ਦੂਰੀ ਨੇ ਸਾਨੂੰ "ਡੱਡੂ ਜੂਨ" ਅਤੇ "ਕੇਕੜਾ ਜੂਨ" ਵਿੱਚ ਪਾ ਦਿੱਤਾ ਹੈ !
ਓਹ ਕਿਵੇਂ ?
ਜਦੋਂ ਵੀ ਕੋਈ ਪੰਥਕ ਫੈਸਲੇ ਦੀ ਘੜੀ ਆਉਂਦੀ ਹੈ ਤਾਂ ਸਾਡੇ ਲੀਡਰ (ਧਾਰਮਿਕ ਅਤੇ ਸਿਆਸੀ) "ਡੱਡੂ ਵਾਂਗ ਛਾਲ ਮਾਰ ਕੇ" ਵੱਖ ਵੱਖ ਰਾਹ ਤੇ ਚਲ ਪੈਂਦੇ ਹਨ ! ਤੇ ਜਦੋਂ "ਪੰਥਕ ਏਕਤਾ ਜਾਂ ਕੌਮੀ ਮਸਲੇ ਤੇ ਮਿਲ ਬੈਠਣ" ਦੀ ਗੱਲ ਤੁਰਦੀ ਹੈ ਤਾਂ "ਕੇਕੜੇਆਂ ਵਾਂਗ ਇੱਕ ਦੂਜੇ ਦੀਆਂ ਟੰਗਾਂ ਖਿਚ ਖਿਚ ਕੇ" ਇੱਕ-ਦੂਜੇ ਨੂੰ ਉਪਰ ਨਹੀਂ ਜਾਣ ਦਿੰਦੇ !
ਇੱਕ ਸਿੱਖ ਦਾ ਮਨ ਨੀਵਾਂ ਤੇ ਮੱਤ ਉੱਚੀ ਹੋਣੀ ਚਾਹੀਦੀ ਹੈ ਤਾਂ ਹੀ ਕੁਝ ਉਸਾਰੂ ਹੋ ਸਕਦਾ ਹੈ !
ਗੱਲ ਤੇਰੀ ਠੀਕ ਹੈ ਪਰ "ਮਨ ਨੀਵਾਂ ਤੇ ਮੱਤ ਉੱਚੀ" ਦੇ ਰੂਹਾਨੀ ਅਰਥਾਂ ਨੂੰ ਇਨ੍ਹਾਂ ਨੇ ਗਲਤ ਢੰਗ ਨਾਲ ਸਮਝ ਲਿਆ ਅਤੇ ਜਿੰਦਗੀ ਵਿੱਚ ਵਸਾ ਲਿਆ ਲਗਦਾ ਹੈ ! ਅੱਜ ਸਾਡੇ ਲੀਡਰਾਂ (ਸਿਆਸੀ ਅਤੇ ਧਾਰਮਿਕ) ਦੇ ਮਨਮਤੀ "ਮਨ ਨੀਵੇਂ -- ਗਿਰਾਵਟ ਵੱਲ, ਵੱਲ-ਛੱਲ ਵੱਲ ਤੁਰ ਪਏ ਹਨ" ਤੇ ਇਨ੍ਹਾਂ ਦੀ ਕੋਝੀ "ਮੱਤ ਉੱਚੀ -- ਹੰਕਾਰੀ ਮੱਤ, ਆਪਣੇ ਨੂੰ ਵੱਡਾ ਤੇ ਦੂਜੇ ਨੂੰ ਨੀਵਾਂ ਸਮਝਣਾ" ਵੱਲ ਤੁਰ ਪਈ ਹੈ !
ਇਲਾਜ਼ ਕੀ ਹੈ ਫਿਰ ਵੀਰ ?
ਆਪਣੀ ਆਪਣੀ ਨਿਜੀ ਮੱਤ ਵਿਸਾਰਨੀ ਪਵੇਗੀ ਤੇ ਗੁਰੂ ਦੀ ਮੱਤ ਵਰਤਣੀ ਪਵੇਗੀ ! ਹੋਰ ਕੋਈ ਇਲਾਜ਼ ਨਹੀਂ !
ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਉ।।
ਇਉ ਪਾਵਹਿ ਹਰਿ ਦਰਸਾਵੜਾ ਨ ਲਗੈ ਤਤੀ ਵਾਉ ਜੀਉ।।
Leave a Comment