ਦੁਬਿਧਾ ਦੂਰ ਕਰੋ ! (ਨਿੱਕੀ ਕਹਾਣੀ)
ਜੇਕਰ ਕੋਈ ਮੇਰੇ ਵਿਚਾਰ ਨਾਲ ਸਹਿਮਤ ਨਹੀਂ ਤਾਂ ਨਿਕਲ ਜਾਵੇ ਮੇਰੀ ਪ੍ਰੋਫ਼ਾਇਲ ਤੋਂ, ਵਰਨਾ ਮੈਂ ਚੁਣ ਚੁਣ ਕੇ ਬਾਹਰ ਕੱਢਾਂਗਾ ! (ਗੁਰਮਤ ਦੀ ਘਾਟ ਕਾਰਣ ਆਪਣੇ ਹੀ ਗੁਰੂ ਭਰਾਵਾਂ ਨੂੰ ਦੁਸ਼ਮਣ ਸਮਝ ਕੇ ਕਰਮਜੀਤ ਸਿੰਘ ਨੇ ਸ੍ਟੇਟਸ ਪਾਇਆ)
ਕੁਮੇੰਟ ਆਉਣੇ ਸ਼ੁਰੂ ਹੋ ਗਏ ......
ਹਰਪਾਲ ਸਿੰਘ : ਚੰਗਾ ਭਾਈ ... ਫਤਿਹ ਫਿਰ .. ਤੇਰੀ ਮੇਰੀ ਅੱਜ ਤੋਂ ਫਤਿਹ ਦੀ ਸਾਂਝ ਬੰਦ !
ਕਿਰਪਾਲ ਸਿੰਘ : ਅਜੇਹੇ ਲੋਕਾਂ ਨੂੰ ਬਾਹਰ ਨਾ ਕੱਢੋ ਬਲਕਿ ਚੁਣ ਚੁਣ ਕੇ ਭੰਡੀ ਕਰੋ !
ਗੁਰਪਾਲ ਸਿੰਘ : ਵੀਰ, ਅੱਕਲ ਨੂੰ ਹੱਥ ਮਾਰ ! ਕੋਈ ਚੰਗਾ ਤਰੀਕਾ ਭਾਲ ਮੁੱਦੇ ਸੁਲਝਾਉਣ ਦਾ, ਇਹ ਗਲਤ ਪਾਸੇ ਕਿਥੇ ਤੁਰ ਪਿਆਂ ਹੈ ?
ਕਰਮਜੀਤ ਸਿੰਘ : ਤੁਸੀਂ ਵੱਡੇ ਸਿਆਣੇ ਹੋ ... ਦੱਸੋ ਤੁਸੀਂ ਹੀ ਫਿਰ .. (ਗੁੱਸੇ ਵਾਲਾ ਆਈਕਾਨ ਪਾਉਂਦਾ ਹੈ)
ਗੁਰਪਾਲ ਸਿੰਘ : ਜੇਕਰ ਮੁੱਦੇਆਂ ਦਾ ਕੋਈ ਹਲ ਚਾਹੀਦਾ ਹੈ ਤਾਂ ਪਹਿਲਾਂ ਕੋਈ ਵੀ ਇੱਕ ਮੁੱਦਾ ਲੈ ਕੇ ਸਾਰੇ ਜੱਥੇਦਾਰ (ਜੇਕਰ ਜ਼ਮੀਰ ਬਾਕੀ ਹੈ) ਖੁੱਲਾ ਸੱਦਾ ਦੇ ਕਰ ਪੰਥਕ ਵਿਚਾਰਵਾਨ ਅਤੇ ਸੂਝਵਾਨ ਵਿਦਵਾਨਾਂ (ਬਿਨਾ ਸਿਆਸੀ ਵਿਰੋਧ ਦੇ) ਨੂੰ ਇੱਕ ਹਾਲ ਵਿੱਚ ਲੈ ਕੇ ਬੈਠ ਜਾਣ ਤੇ ਸਭਨਾ ਦੇ ਮੋਬਾਇਲ ਫੋਨ ਲੈ ਲਏ ਜਾਣ ਤਾਂਕਿ ਉਨ੍ਹਾਂ ਦਾ ਆਪਣੇ ਆਪਣੇ ਆਕਾਵਾਂ ਨਾਲ ਸੰਪਰਕ ਟੁੱਟ ਜਾਵੇ !
ਇਸ ਹਾਲ ਦੇ ਬਾਹਰ ਪਹਿਰੇ ਲਗਾ ਦਿੱਤੇ ਜਾਣ ਤੇ ਖਾਣ-ਪੀਣ ਦਾ ਸਾਰਾ ਮਾਮਲਾ ਓਥੇ ਹੀ ਹੋਵੇ ! ਸਾਰੇ ਆਪਸ ਵਿੱਚ ਵਿਚਾਰ-ਤਕਰਾਰ-ਸਿਰ ਫਾੜ ਜੋ ਮਰਜ਼ੀ ਕਰਨ ਤੇ ਉਸਦਾ ਲਾਈਵ ਪ੍ਰਸਾਰਣ ਟੀ.ਵੀ. ਤੇ ਦੁਨੀਆਂ ਭਰ ਦੀਆਂ ਸੰਗਤਾਂ ਵੇਖਣ ! ਇਸ ਸਾਰੀ ਵਿਚਾਰ ਨੂੰ ਭਾਵੇਂ ਇੱਕ ਦਿਨ ਲੱਗੇ ਤੇ ਭਾਵੇਂ ਲੱਗੇ ਇੱਕ ਸਾਲ, ਇਨ੍ਹਾਂ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ ! ਇਸ ਤਰੀਕੇ ਨਾਲ ਇੱਕ ਇੱਕ ਕਰ ਕੇ ਸਾਰੇ ਪੰਥਕ ਮੁੱਦੇ ਸੁਲਝਾ ਲਏ ਜਾਣ ! ਵੀਰ, ਹੋਰ ਕੋਈ ਰਾਹ ਹੈ ਤਾਂ ਦਸਣਾ ਜਰੂਰ ! ਵਰਨਾ ਆਗਿਆਨ ਅਤੇ ਦੁਵਿਧਾ ਕਾਰਣ ਇੱਕ ਦੂਜੇ ਨੂੰ ਹੁਣ ਸਿੱਖ ਹੀ ਆਪਣੇ ਆਪਣੇ ਨਿਜੀ ਪੰਥ ਤੋਂ ਛੇਕਣਾ ਸ਼ੁਰੂ ਕਰ ਚੁੱਕੇ ਹਨ !
ਕਰਮਜੀਤ ਸਿੰਘ (ਕੁਝ ਦੇਰ ਸੋਚਣ ਤੋ ਬਾਅਦ ਕੁਮੇੰਟ ਪਾਉਂਦਾ ਹੈ) : ਗੱਲ ਤਾਂ ਤੁਹਾਡੀ ਜਿਆਦਾ ਵਜਨਦਾਰ ਹੈ, ਆਖਿਰ ਕਿਸ ਕਿਸ ਨੂੰ ਬਾਹਰ ਕਰਾਂਗਾ ? ਵੀਚਾਰ ਦੀ ਘਾਟ ਕਾਰਣ ਅਸੀਂ ਅੱਜ ਇਸ ਥਾਂ ਤੇ ਪੁੱਜ ਗਏ ਹਾਂ ! ਮੈਨੂੰ ਮਾਫ਼ ਕਰਨਾ ਮੇਰੇ ਵੀਰ, ਅਸੀਂ ਸਾਰੇ ਗੁਰੂ ਭਾਈ ਹਾਂ ! ਸਿਆਸੀ ਲੋਕਾਂ ਦੀਆਂ ਭੜਕਾਊ ਗੱਲਾਂ ਵਿੱਚ ਆ ਕੇ ਇੱਕ ਦੂਜੇ ਦੀ ਜਾਨ ਦੀ ਵੈਰੀ ਬਣ ਰਹੇ ਹਾਂ ! (ਹੱਥ ਜੁੜਿਆ ਹੋਇਆ ਆਈਕਾਨ ਪੋਸਟ ਕਰਦਾ ਹੈ)
ਆਓ ਰਾਹ ਭਾਲੀਏ, ਨਾ ਕੀ ਦੁਬਿਧਾ ਹੋਰ ਵਧਾਈਏ ! (ਹੱਥ ਜੁੜਿਆ ਹੋਇਆ ਆਈਕਾਨ ਪੋਸਟ ਕਰਦਾ ਹੈ)
Leave a Comment