ਮਾਲ ਏ ਮੁਫਤ, ਦਿਲ ਬੇਰਹਿਮ! (ਨਿੱਕੀ ਕਹਾਣੀ)
ਦ੍ਰਿਸ਼ ਪਹਿਲਾ :
ਕੀ ਗੱਲ ਹੈ ਲਾਲਾ ਜੀ ? ਕਮਾਉਣ ਲਈ ਸੰਗਤਾਂ ਦਾ ਪੈਸਾ ਹੀ ਰਹ ਗਇਆ ਹੈ ? ਰੇਟ ਘਟ ਤੋਂ ਘਟ ਲਗਾਓ ! ਲੰਗਰ ਵਾਸਤੇ ਇਹ ਰਸਦ ਜਾਣੀ ਹੈ ! ਕੁਲਜੀਤ ਸਿੰਘ ਨੇ ਕਿਹਾ !
ਲਾਲਾ ਜੀ : ਗੋਲੀ ਕਿੰਦੀ ਤੇ ਗਹਿਣੇ ਕਿੰਦੇ ਵੀਰ ਜੀ ! ਚਿੰਤਾ ਹੀ ਨਾ ਕਰੋ ! ਮੈਂ ਥੋਕ ਰੇਟ ਹੀ ਲਗਾਵਾਂਗਾ !
ਕੁਲਜੀਤ ਸਿੰਘ : ਇਹ ਲਵੋ ਪੈਸੇ ! ਇੱਕ ਕੰਮ ਕਰੋ, ਬਿਲ ਦੇ ਦੇਓ … ਪੱਚੀ ਪਰਸੇੰਟ ਵਧ ਦੀ ਪਰਚੀ ਦੇਣਾ !
ਦ੍ਰਿਸ਼ ਦੂਜਾ :
ਲਾਲਾ ਜੀ : ਇਹ ਕੀ ਲੈ ਕੇ ਆਏ ਹੋ ਬੋਰੀਆਂ ਵਿਚ ?
ਕੁਲਜੀਤ ਸਿੰਘ : ਪਟਾਕੇ ! ਹਵਾਈਆਂ ! ਅਨਾਰ ਆਦਿ ! ਅੱਜ ਆਤਿਸ਼ਬਾਜੀ ਕਰਨੀ ਹੈ ਵਧੀਆ, ਪੂਰੇ ਦੋ ਘੰਟੇ!
ਲਾਲਾ ਜੀ : ਤੁਸੀਂ ਕੁਝ ਕੁ ਲੋਕਾਂ ਨੇ ਸਿੱਖਾਂ ਦਾ ਅਕਸ ਖਰਾਬ ਕਰ ਦਿੱਤਾ ਹੈ …. ਹੋਣਾ ਤੇ ਚਾਹੀਦਾ ਸੀ “ਵਪਾਰ ਸਚ ਦਾ” ਪਰ ਤੁਸੀਂ ਬਣਾ ਦਿੱਤਾ ਹੈ “ਸਚ ਦਾ ਵਪਾਰ” ! ਵੇਚ ਰਹੇ ਹੋ ਤੁਸੀਂ ਸਚ ਨੂੰ ਸਰੇ-ਬਾਜਾਰ ! ਮੇਰੀ ਕਮਾਈ ਰੋਕ ਕੇ ? ਆਪਣੀ ਲਵੋਗੇ ਠੋਕ ਕੇ ?
ਇਹ ਤੇ ਤੁਸੀਂ “ਜੋਰੀ ਦਾਨ ਮੰਗ ਰਹੇ ਹੋ !” ਹੁਣ ਇਹ ਪੈਸਾ ਸੰਗਤਾਂ ਦਾ ਨਹੀ ਹੈ ? ਜਿਹੜਾ ਤੁਸੀਂ ਫੂਕ ਦੇਣਾ ਹੈ ? ਤੁਹਾਡੀਆਂ ਸੰਗਤਾਂ ਵੀ ਧੰਨ-ਧੰਨ ਹਨ ਜੋ ਤੁਹਾਡੇ ਕੋਲੋਂ ਹਿਸਾਬ ਨਹੀ ਮੰਗਦਿਆਂ ! ਤੁਹਾਡੀਆਂ ਮਿਠੀਆਂ ਗੱਲਾਂ ਵਿਚ ਤੁਰੀ ਫਿਰਦੀਆਂ ਹਨ ਭੇੜਾਂ ਵਾਂਗੂ ! ਵਾਕਈ ਹੀ ਸਚ ਕਿਹਾ ਹੈ ਵੱਡੇ ਬਜੁਰਗਾਂ ਨੇ ਕੀ “ਮਾਲ ਏ ਮੁਫਤ, ਦਿਲ ਬੇਰਹਿਮ !” ਮੁਫ਼ਤ ਦੇ ਮਾਲ ਨਾਲ ਹਮਦਰਦੀ ਨਹੀ ਹੁੰਦੀ !
Leave a Comment