ਦਿਮਾਗੀ ਖਿਚੜੀ ! (ਨਿੱਕੀ ਕਹਾਣੀ)
ਮਨਜੀਤ ਸਿੰਘ ਦੀ ਸਿਹਤ ਖ਼ਰਾਬ ਸੀ। ਡਾਕਟਰ ਨੇ ਖਿਚੜੀ ਖਾਣ ਦੀ ਸਲਾਹ ਦਿੱਤੀ।
ਦੋ ਦਿਨਾਂ ਵਿੱਚ ਸਿਹਤ ਸੁਧਰਨ ਲੱਗੀ ਤਾਂ ਇੱਕ ਦੋਸਤ ਨੇ ਪੁੱਛਿਆ,
“ਭਾਈ, ਖਿਚੜੀ ਵਿੱਚ ਐਨੀ ਤਾਕਤ ਕਿੱਥੋਂ ਆ ਗਈ?”
ਮਨਜੀਤ ਸਿੰਘ ਹੱਸ ਕੇ ਬੋਲਿਆ,
“ਜਿਹੜੀ ਖਿਚੜੀ ਭਾਂਡੇ ਵਿੱਚ ਪੱਕੇ, ਉਹ ਬਿਮਾਰ ਨੂੰ ਠੀਕ ਕਰ ਦਿੰਦੀ ਹੈ, ਪਰ ਜਿਹੜੀ ਖਿਚੜੀ ਦਿਮਾਗ਼ ਵਿੱਚ ਪੱਕੇ, ਉਹ ਚੰਗੇ-ਭਲੇ ਮਨੁੱਖ ਨੂੰ ਵੀ ਬਿਮਾਰ ਕਰ ਦਿੰਦੀ ਹੈ!”
ਦੋਸਤ ਨੇ ਪੁੱਛਿਆ, “ਉਹ ਕਿਵੇਂ?”
ਮਨਜੀਤ ਸਿੰਘ ਬੋਲਿਆ,
“ਕੋਈ ਗੁਰਮਤਿ ਨੂੰ ਆਪਣੀ ਮਰਜ਼ੀ ਨਾਲ ਸਮਝਦਾ ਹੈ, ਕੋਈ ਆਪਣੀ ਮਰਜ਼ੀ ਨੂੰ ਹੀ ਗੁਰਮਤਿ ਬਣਾ ਲੈਂਦਾ ਹੈ। ਫਿਰ ਹਰ ਕੋਈ ਆਪਣੀ ਪਕਾਈ ਖਿਚੜੀ ਨੂੰ ਹੀ ਅਸਲੀ ਦੱਸਦਾ ਹੈ।”
ਦੋਸਤ ਹੱਸ ਕੇ ਬੋਲਿਆ, “ਫਿਰ ਇਸ ਦਾ ਇਲਾਜ ਕੀ ਹੈ?”
ਮਨਜੀਤ ਸਿੰਘ ਨੇ ਜਵਾਬ ਦਿੱਤਾ,
“ਗੁਰਬਾਣੀ ਨੂੰ ਧਿਆਨ ਨਾਲ ਸਮਝਣਾ, ਮਨ ਦੀ ਹਉਮੈ ਘਟਾਉਣੀ ਤੇ ਆਪਣੀ ਮੱਤ ਨੂੰ ਹੀ ਅੰਤਿਮ ਸੱਚ ਨਾ ਮੰਨਣਾ।”
"ਭਾਂਡੇ ਵਾਲੀ ਖਿਚੜੀ ਬਿਮਾਰ ਨੂੰ ਸਿਹਤਯਾਬ ਹੋਣ ਵਿੱਚ ਮਦਦ ਕਰਦੀ ਹੈ”, ਪਰ ਦਿਮਾਗ਼ ਵਾਲੀ ਖਿਚੜੀ ਅਕਸਰ ਹਉਮੈ ਵਧਾ ਦਿੰਦੀ ਹੈ!
0 Likes
Leave a Comment