Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਧਰਮ ਦੇ ਨਾਮ ਤੇ ! (ਨਿੱਕੀ ਕਹਾਣੀ)


ਭੈਣ ਜੀ, ਤੁਹਾਡੀਆਂ ਕੁਲਾਂ ਤਰ ਜਾਣਗੀਆਂ ਜੇਕਰ ਤੁਸੀਂ ਸਾਡੇ ਸਕੂਲ ਦੇ ਪ੍ਰੋਜੇਕਟ ਲਈ ਪੈਸਾ ਦੇਵੋਗੇ ! (ਇਤਿਹਾਸਿਕ ਗੁਰੁਦੁਆਰੇ ਵਿਚ ਦੂਰ-ਇਕਾਲੇ ਦੇ ਇੱਕ ਸਕੂਲ ਕੀ ਕਨੋਪੀ ਲਾਗੇ ਖੜੇ ਕੁਝ ਬੰਦੇ ਲੋਕਾਂ ਨੂੰ ਰੋਕ ਰੋਕ ਕੇ ਕਿਹ ਰਹੇ ਸਨ)

ਮਤਲਬ ? ਹੈਰਾਨੀ ਨਾਲ ਤਰਨਜੀਤ ਕੌਰ ਨੇ ਪੁਛਿਆ ! ਤੁਹਾਨੂੰ ਪੈਸੇ ਦੇ ਕੇ ਸਾਡੀਆਂ ਕੁਲਾਂ ਤਰ ਜਾਣਗੀਆਂ ?

ਇੱਕ ਬੀਬੀ ਵਾਲੰਟੀਅਰ : ਸਾਡੇ ਕਰਨੀ ਵਾਲੇ ਬਾਬਾ ਜੀ ਵੱਲੋਂ ਇਹ ਸਕੂਲ ਚਲਾਇਆ ਜਾ ਰਿਹਾ ਹੈ ਤੇ ਇਸ ਨੂੰ ਅਸੀਂ ਹੋਰ ਵਧਾ ਰਹੇ ਹਾਂ ਤੇ ਇਸ ਵਿਚ ਬਹੁਤ ਕਰੋੜ ਰੁਪਈਏ ਲਗਨੇ ਹਨ, ਇਸ ਕਰਕੇ ਅਸੀਂ ਮਾਇਆ ਇਕਠੀ ਕਰ ਰਹੇ ਹਾਂ !

ਸ਼ਰਨਜੀਤ ਕੌਰ : ਤੁਸੀਂ ਕਦੀ ਕਿਸੀ ਦੀ ਫੀਸ ਮਾਫ਼ ਵੀ ਨਹੀ ਕਰਦੇ ਤੇ ਦਿਨ ਦੁਗਣੀ ਤੇ ਰਾਤ ਚੋਗੁਨੀ ਤਰੱਕੀ ਕਰ ਰਿਹਾ ਹੈ ਤੁਹਾਡਾ ਸਕੂਲ ! ਫਿਰ ਸੰਗਤਾਂ ਤੋਂ ਪੈਸੇ ਉਗਰਾਹੀ ਕਰਨ ਦਾ ਮਤਲਬ ਸਮਝ ਨਹੀ ਆਇਆ ? ਕੀ ਆਮ ਸਿਖ ਲਈ ਵੀ ਕੁਝ ਕਰੋਗੇ ਆਪ ਜੀ ?

ਵਾਲੰਟੀਅਰ : ਫੀਸ ਪੂਰੀ ਭਰੋ ਤੇ ਏਡਮਿਸ਼ਨ ਕਰਵਾਓ ! ਲੋਕੀ ਲਾਈਨਾਂ ਲਗਾ ਕੇ ਖੜੇ ਨੇ ਸਾਡੇ ਸਕੂਲ ਵਿਚ ਦਾਖਿਲੇ ਲਈ ! ਮੁਫ਼ਤ ਦੀ ਪੜ੍ਹਾਈ ਕਰਾ ਕੇ ਅਸੀਂ ਕਿਓਂ ਆਪਣੇ ਪੈਰ ਤੇ ਕੁਹਾੜੀ ਮਾਰੀਏ ?

ਸ਼ਰਨਜੀਤ ਕੌਰ : ਸਰਕਾਰਾਂ ਪਾਸੋ ਵੀ ਤੁਹਾਨੂੰ ਬਹੁਤ ਸਾਰੀਆਂ ਸੁਵਿਧਾਵਾਂ ਅਤੇ ਰਿਆਇਤਾਂ ਹਨ ! ਤੁਹਾਡੇ ਸਕੂਲ ਨੂੰ ਤਾਂ ਵਿਦੇਸ਼ਾਂ ਤੋਂ ਵੀ ਕਰੋੜਾਂ ਆਉਂਦੇ ਨੇ ਹਰ ਸਾਲ ਅੱਤੇ ਸੰਗਤਾਂ ਦੇ ਪੈਸੇ ਤੋਂ ਸ਼ੁਰੂ ਕਰ ਕੇ ਸੰਗਤਾਂ ਨੂੰ ਹੀ ਕੋਈ ਰਿਆਇਤ ਨਹੀ ਦਿੱਤੀ ਜਾਉਂਦੀ, ਸਗੋਂ ਬਾਕੀ ਸਕੂਲਾਂ ਨਾਲੋ ਫੀਸ ਵੀ ਕੀਤੇ ਜਿਆਦਾ ਹੈ ਤੇ ਆਮ ਆਦਮੀ ਆਪਣੇ ਬੱਚੇ ਤੁਹਾਡੇ ਸਕੂਲ ਪਾ ਹੀ ਨਹੀ ਸਕਦਾ ! ਉਸਦਾ ਫਾਇਦਾ ਮਾਇਆ ਵਾਲੇ ਹੀ ਚੁੱਕ ਰਹੇ ਹਨ ਤੇ ਨਾਮ ਤੁਹਾਡੇ ਸਕੂਲ ਦਾ ਬਣ ਰਿਹਾ ਹੈ! ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜਨ ਲਾਇਕ ਹੀ ਰਿਹ ਗਏ ਨੇ ਕਿਓਂਕਿ ਇੱਕ ਖਾਸ ਵਰਗ ਹੀ ਤੁਹਾਡੇ ਸਕੂਲ ਵਿਚ ਦਾਖਿਲਾ ਲੈ ਸਕਦਾ ਹੈ ! ਖਾਲਸਾ ਅਤੇ ਧਰਮੀ ਸਕੂਲਾਂ ਦੇ ਨਾਮ ਤੇ ਵਪਾਰ ਬਣਾ ਕੇ ਰਖ ਦਿੱਤਾ ਹੈ ਤੁਸੀਂ ਲੋਕਾਂ ਨੇ !

ਵਾਲੰਟੀਅਰ : ਚਲੋ ਅੱਗੇ ਚਲੋ, ਤੁਹਾਡੇ ਵਰਗੇ ਬਥੇਰੇ ਵੇਖਦੇ ਹਾਂ ਰੋਜ਼ ! ਦੇਣ ਵਾਲੇ ਬਹੁਤ ਨੇ ਬਸ ਸਾਨੂੰ ਮੰਗਣਾ ਸਹੀ ਤਰੀਕੇ ਆਣਾ ਚਾਹੀਦਾ ਹੈ ਤੇ ਉਸ ਕੰਮ ਵਿਚ ਅਸੀਂ ਮਹਾਰਥੀ ਹਾਂ ! (ਹਿਕਾਰਤ ਵਾਲੀ ਨਿਗਾਹ ਨਾਲ ਵੇਖਦੀ ਹੈ)

ਸ਼ਰਨਜੀਤ ਕੌਰ : ਤੁਸੀਂ ਠੀਕ ਕਿਹਾ ਸੀ .. ਕੀ ਕੁਲਾਂ ਤਰ ਜਾਣਗੀਆਂ ਪਰ ਸਾਡੀਆਂ ਨਹੀ ਬਲਕਿ ਤੁਹਾਡੀਆਂ ! ਆਮ ਸੰਗਤ ਨੂੰ ਧਰਮ ਦੇ ਨਾਮ ਤੇ ਬੇਵਕੂਫ਼ ਬਣਾ ਕੇ ਮਾਇਆ ਦੇ ਗੱਫੇ ਕੱਠੇ ਕਰ ਕਰ ਕੇ ! (ਧਰਮ ਦੇ ਨਾਮ ਤੇ ਹੋ ਰਹੀ ਲੁੱਟ-ਖਸੂਟ ਤੇ ਪਰੇਸ਼ਾਨ ਹੁੰਦੀ ਹੋਈ ਜੋੜਾ-ਘਰ ਨੂੰ ਜਾਂਦੀ ਹੈ)

Leave a Comment

Reader Comments