A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਕੁੜੀਆਂ ਅੱਤੇ ਕੇਸ਼ ! (ਨਿੱਕੀ ਕਵਿਤਾ)

ਸਰਦਾਰੀਆਂ ਕੁੜੀਆਂ ਕਰਕੇ ਛੱਡਦੇ ਹੋ ਵੀਰੋ !
ਓਹ ਕੁੜੀਆਂ ਵੀ ਇੱਕ ਦਿਨ ਮਰ ਜਾਣੀਆਂ ਨੇ !

ਪੀਂਘਾਂ ਪਿਆਰ ਦੀਆਂ ਜਿਨ੍ਹਾਂ ਨੂੰ ਤੁਸੀਂ ਪਾ ਰਹੇ !
ਓਹ ਤੇ ਮਰਜਾਣੀਆਂ ਕਚੀਆਂ ਟਾਹਣੀਆਂ ਨੇ !

ਜੋ ਕੁੜੀਆਂ ਦਾਹੜੀ ਵੇਖ ਮੁੰਹ ਬਣਾਉਂਦੀਆਂ ਨੇ !
ਓਹ ਰੱਬ ਦੀ ਕੁਦਰਤ ਨੂੰ ਮੁੰਹ ਚਿੜਾਉਂਦੀਆਂ ਨੇ !

ਸੁਹੱਪਣ ਰੱਬੀ ਕੁਦਰਤ ਵਿਚ, ਯਾਦ ਰਖ ਬੀਬਾ !
ਮੇਕਅਪ ਦੇ ਨਕਲੀ ਸੁਹੱਪਣ ਤੇ ਮਾਨ ਕਾਹਦਾ ਏ ?

ਮਰਦ ਦੀ ਸ਼ਾਨ ਸੋਹਣਾ ਦਾਹੜਾ ਕੇਸ਼ ਹੈ ਕੁੜੀਓ !
ਤੁਸੀਂ ਦਿਤਾ ਬੇ-ਦਾਵਾ ਤੇ ਕਾਹਦਾ ਮਾਨ ਕੁੜੀਓ ?

ਹਿੰਮਤ ਹੈ ਏ ਕੁੜੀਓ, ਬਿਨਾ ਮੇਕਅਪ ਦੇ ਆਓ !
ਵਰਨਾ ਘੱਟੋ ਘਟ ਮਰਦ ਨੂੰ ਤੇ ਨਾ ਨਕਲੀ ਬਣਾਓ !

ਜਵਾਨੀ ਚਾਰ ਦਿਨਾਂ, ਫਿਰ ਸੁਹੱਪਣ ਕੌਣ ਸੋਚਦਾ ?
ਸਾਥੀ ਬਣ ਨਾਲ ਚਲੋ, ਜੇ ਦਿਲੋਂ ਮੁਹੱਬਤ ਲੋਚਦਾ !

ਕੇਸ਼ ਇੱਕ ਰੱਬੀ ਦਾਤ, ਇਸਨੂੰ ਕਾਹਨੂੰ ਕੋਸਣਾ ?
ਦੁਨੀਆਂ ਦੇ ਮਾਣੋ ਰੰਗ, ਅਖੀਂ ਰੱਬ ਨੂੰ ਲੋਚਣਾ !

ਇਸ਼ਕ ਮਿਜਾਜੀ ਕੇਸ਼ਾਂ ਤੋਂ ਨਹੀ, ਦਿਲ ਤੋਂ ਹੁੰਦੀ !
ਲਭਣਾ ਹੈ, ਸੋਹਣਾ ਦਿਲ ਲਭ, ਪਾ ਪ੍ਰੇਮ ਦੀ ਕੁੰਡੀ !

ਜੋ ਗੁਰੂ ਦਾ ਨਹੀ ਹੋਇਆ, ਓਹ ਤੇਰਾ ਕਿਵੇਂ ਹੋਵੇਗਾ ?
ਕਾਸ਼ ਇਹ ਗੱਲ ਕੁੜੀਏ ਤੇਰੀ ਸਮਝ ਵਿਚ ਆਉਂਦੀ !

Leave a Comment

Reader Comments