A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਕਦੋਂ ਕੱਟੇਗੀ ਚੁਰਾਸੀ ? (ਨਿੱਕੀ ਕਵਿਤਾ)

ਪੁਰਾਣੀ ਚੇਤੇ ਆਉਂਦੀ ਤੋਤੇਆਂ ਅੱਤੇ ਸ਼ਿਕਾਰੀ ਦੀ ਕਹਾਣੀ !
ਸ਼ਿਕਾਰੀ ਦਾਣਾ ਪਾਵੇਗਾ, ਨਾ ਚੁਗਣਾ, ਫੱਸ ਜਾਓਗੇ ਹਾਣੀ !
ਕਦੀ ਨੀ ਭੁਲਣਾ, ਕਦੇ ਨਾ ਭੁਲਣਾ, ਕੂਕਦੇ ਸਾਰੇ ਪ੍ਰਾਣੀ !

ਰਾਗੀ - ਪ੍ਰਚਾਰਕ ਕੂਕਦੇ, ਕੂਕਦੇ ਚਾਰ ਰੋਟੀਆਂ ਦੇ ਹਾਣੀ !
ਸਿਆਸੀ ਅੰਦਰੋਂ ਹਸਦੇ, ਬਾਹਰੋਂ ਰੋਂਦੇ, ਟਕੋਰ ਉਨ੍ਹਾਂ ਲਾਣੀ !
ਕਦੀ ਨੀ ਭੁਲਣਾ, ਕਦੇ ਨਾ ਭੁਲਣਾ, ਕੂਕਦੇ ਸਾਰੇ ਪ੍ਰਾਣੀ !

ਇੱਕ ਚੁਰਾਸੀ ਪੰਜਾਬ ਨੇ ਭੁਗਤੀ ਤੇ ਇੱਕ ਦਿੱਲੀ ਤਾਣੀ !
ਨਹੀ ਖਤਮ ਕਰਦੇ ਸਿਆਸੀ, ਇਹ ਦਰਦ ਦੀ ਕਹਾਣੀ !
ਕਦੀ ਨੀ ਭੁਲਣਾ, ਕਦੇ ਨਾ ਭੁਲਣਾ, ਕੂਕਦੇ ਸਾਰੇ ਪ੍ਰਾਣੀ !

ਚੁਰਾਸੀ ਜਪਦੇ ਵੋਟਾਂ ਮਿਲਦੀਆਂ, ਹੋਰ ਘੱਲੂ-ਘਾਰੇ ਭੁਲਾਣੀ !
ਬਾਣੀ ਸਮਝਕੇ ਓ ਚੁਰਾਸੀ ਕੱਟੇ, ਇਹ ਕਿਓਂ ਨਹੀ ਹਾਣੀ ?
ਕਦੀ ਨੀ ਭੁਲਣਾ, ਕਦੇ ਨਾ ਭੁਲਣਾ, ਕੂਕਦੇ ਸਾਰੇ ਪ੍ਰਾਣੀ !

ਮੰਨੂ ਦੇ ਸੋਏ ਬਣ ਦੁਗਣੇ ਹੁੰਦੇ, ਹਾਰ ਸਿਆਸਿਆਂ ਹੱਥ ਖਾਣੀ ?
ਗੁਰਸਿੱਖ ਮਿਹਨਤੀ, ਕਿਓਂ ਪਸਾਰੇ ਹੱਥ, ਸਿਆਸਿਆਂ ਤਾਣੀ ?
ਕਦੀ ਨੀ ਭੁਲਣਾ, ਕਦੇ ਨਾ ਭੁਲਣਾ, ਕੂਕਦੇ ਸਾਰੇ ਪ੍ਰਾਣੀ !

ਤੁਸੀਂ ਇੱਕ ਸਿਆਸੀ ਪਾਰਟੀ, ਕਿਓਂ ਸੰਸਦ ਨਹੀ ਘੁਮਾਣੀ ?
ਰਾਜ ਮੁਕੁਟ ਬੰਨ ਬੈਠੇ ਅਕਾਲੀ, ਦਸਤਾਰ ਇਨ੍ਹਾਂ ਭੁਲਾਣੀ !
ਕਦੀ ਨੀ ਭੁਲਣਾ, ਕਦੇ ਨਾ ਭੁਲਣਾ, ਕੂਕਦੇ ਸਾਰੇ ਪ੍ਰਾਣੀ !

ਇਹ ਸਿਆਸਤ ਹੈ ਸਿਆਸਤ, ਇਨਸਾਫ਼ ਚਿੜਿਆ ਪੁਰਾਣੀ !
ਇਤਿਹਾਸ ਤੋਂ ਸਿੱਖੋ, ਇਤਿਹਾਸ ਨਾ ਭੁੱਲੋ, ਜੁਲਮ ਰਾਜਾ-ਰਾਣੀ !
ਮਹਾਨ ਬਣੋ, ਇਤਿਹਾਸ ਸਿਰਜੋ, ਅੰਦਰੋਂ ਚੇਤੇ ਰਖੋ ਕਹਾਣੀ !

Leave a Comment

Reader Comments